ਪੰਜਾਬ

punjab

ETV Bharat / state

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਰਿਸਰ 'ਚ ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਮਾਮਲਾ ਦਰਜ - Yoga In Harmandir Sahib

Yoga In Harmandir Sahib News Update: ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਰਿਸਰ ਵਿੱਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇੰਨਫਲੂਏਂਸਰ ਅਰਚਨਾ ਮਕਵਾਨਾ ਵਿਰੁੱਧ ਐਫਆਈਆਰ ਦਰਜ ਕਰਲ ਲਈ ਗਈ ਹੈ। ਇਹ ਕਰਵਾਈ ਐਸਜੀਪੀਸੀ ਦੀ ਸ਼ਿਕਾਇਤ ਦੇ ਆਧਾਰ ਉੱਤੇ ਕੀਤੀ ਗਈ ਹੈ।

Yoga In Harmandir Sahib News Update
ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਮਾਮਲਾ ਦਰਜ (Etv Bharat (ਰਿਪੋਰਟ- ਪੱਤਰਕਾਰ, ਅੰਮ੍ਰਿਤਸਰ))

By ETV Bharat Punjabi Team

Published : Jun 23, 2024, 1:05 PM IST

Updated : Jun 23, 2024, 1:42 PM IST

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਕਸਰ ਹੀ ਕੁਝ ਸੈਲਾਨੀਆਂ ਵਲੋਂ ਅਜਿਹੀ ਐਕਟੀਵਿਟੀ ਕੀਤੀ ਜਾਂਦੀ ਹੈ, ਜੋ ਬਾਅਦ ਵਿੱਚ ਵਿਵਾਦਾਂ ਦਾ ਕਾਰਨ ਬਣਦੀ ਹੈ। ਹਾਲ ਹੀ ਵਿੱਚ, ਕੌਮਾਂਤਰੀ ਯੋਗ ਦਿਵਸ ਮੌਕੇ ਦੇਸ਼ ਭਰ ਵਿੱਚ ਲੋਕਾਂ ਵਲੋਂ ਯੋਗਾ ਕੀਤਾ ਗਿਆ। ਇਸ ਲੜੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈ, ਜਿਸ ਵਿੱਚ ਸੋਸ਼ਲ ਮੀਡੀਆ ਇੰਨਫਲੂਏਂਸਰ ਅਰਚਨਾ ਮਕਵਾਨਾ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਪਰਿਸਰ ਵਿੱਚ ਯੋਗਾ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚਿਆ ਅਤੇ ਐਸਜੀਪੀਸੀ ਵਲੋਂ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ।

ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਮਾਮਲਾ ਦਰਜ (Etv Bharat (ਰਿਪੋਰਟ- ਪੱਤਰਕਾਰ, ਅੰਮ੍ਰਿਤਸਰ))
ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਮਾਮਲਾ ਦਰਜ (Etv Bharat (ਰਿਪੋਰਟ- ਪੱਤਰਕਾਰ, ਅੰਮ੍ਰਿਤਸਰ))

ਕੁੜੀ ਖਿਲਾਫ ਮਾਮਲਾ ਦਰਜ:ਇਹ ਸ਼ਿਕਾਇਤ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਅਰਚਨਾ ਖਿਲਾਫ ਧਾਰਾ 295-ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਮਾਮਲਾ ਦਰਜ (Etv Bharat (ਰਿਪੋਰਟ- ਪੱਤਰਕਾਰ, ਅੰਮ੍ਰਿਤਸਰ))

ਇਹ ਹੈ ਪੂਰਾ ਮਾਮਲਾ:ਅਰਚਨਾ ਮਕਵਾਨਾ ਨਾਂ ਦੀ ਇਸ ਇੰਨਫਲੂਏਂਸਰ ਨੇ ਹਰਿਮੰਦਰ ਸਾਹਿਬ 'ਚ ਯੋਗਾ ਕਰਦੇ ਸਮੇਂ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀਆਂ ਸਨ ਜਿਸ ਤੋਂ ਬਾਅਦ ਇਹ ਤਸਵੀਰਾਂ ਵਾਇਰਲ ਹੋ ਗਈਆਂ। ਇਸ ਗੱਲ ਦਾ ਪਤਾ ਲੱਗਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਡਿਊਟੀ 'ਤੇ ਤਾਇਨਾਤ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ। ਅਰਚਨਾ ਮਕਵਾਨਾ ਖ਼ਿਲਾਫ਼ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਜਿਸ ਦੇ ਆਧਾਰ ਉੱਤੇ ਕੁੜੀ ਵਿਰੁਧ ਪਰਚਾ ਦਰਜ ਕੀਤਾ ਗਿਆ।

ਹਾਲਾਂਕਿ, ਨਾਰਾਜ਼ਗੀ ਜਤਾਏ ਜਾਣ ਉੱਤੇ ਅਰਚਨਾ ਨੇ ਮੁਆਫੀ ਮੰਗੀ, ਪਰ ਹਰਿਮੰਦਰ ਸਾਹਿਬ ਦੇ ਮੈਨੇਜਰ ਦੀ ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਇਹ ਕਾਰਵਾਈ ਕੀਤੀ।

ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਮਾਮਲਾ ਦਰਜ (Etv Bharat (ਰਿਪੋਰਟ- ਪੱਤਰਕਾਰ, ਅੰਮ੍ਰਿਤਸਰ))

ਇਨਫਲੂਏਂਸਰ ਅਰਚਨਾ ਨੇ 2 ਫੋਟੋਆਂ ਨੂੰ ਕੀਤੀਆ ਸੀ ਪੋਸਟ: ਅਰਚਨਾ ਮਕਵਾਨਾ ਨੇ ਸੋਸ਼ਲ ਮੀਡੀਆ 'ਤੇ 2 ਤਸਵੀਰਾਂ ਪੋਸਟ ਕੀਤੀਆਂ ਹਨ। ਜਿਸ 'ਚ ਉਹ ਮੈਡੀਟੇਸ਼ਨ ਅਤੇ ਟਾਪ ਪੋਸਚਰ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਇਹ ਯੋਗ ਆਸਣ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਹੋਏ ਕੀਤਾ। ਇਸ ਤੋਂ ਬਾਅਦ, ਉਸਨੇ ਖੁਦ ਇਹ ਫੋਟੋ ਪੋਸਟ ਕੀਤੀ ਅਤੇ ਲਿਖਿਆ ਕਿ ਉਹ ਆਪਣੇ ਸਥਾਨ ਤੋਂ ਯੋਗ ਦੀ ਸ਼ਕਤੀ ਫੈਲਾਉਣ ਵਿੱਚ ਮਦਦ ਕਰਨ ਲਈ ਵਾਹਿਗੁਰੂ ਜੀ ਦਾ ਧੰਨਵਾਦ ਕਰਦੀ ਹੈ। ਦੂਜੀ ਫੋਟੋ ਵਿੱਚ ਉਸ ਨੇ ਕੋਈ ਟਿੱਪਣੀ ਨਹੀਂ ਲਿਖੀ।

ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ:ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਰਿਮੰਦਰ ਸਾਹਿਬ ਅੰਦਰ ਅਜਿਹਾ ਕੰਮ ਕਰਨਾ ਸਿੱਖ ਮਰਿਆਦਾ ਦੇ ਖ਼ਿਲਾਫ਼ ਹੈ। ਫਿਰ ਵੀ ਕੁਝ ਲੋਕ ਜਾਣਬੁੱਝ ਕੇ ਇਸ ਪਵਿੱਤਰ ਅਸਥਾਨ ਦੀ ਪਵਿੱਤਰਤਾ ਅਤੇ ਇਤਿਹਾਸਕ ਮਹੱਤਤਾ ਨੂੰ ਨਜ਼ਰਅੰਦਾਜ਼ ਕਰਕੇ ਨਿੱਕੇ-ਮੋਟੇ ਕੰਮ ਕਰਦੇ ਹਨ। ਹਾਲ ਹੀ ਵਿੱਚ ਇੱਕ ਲੜਕੀ ਦੇ ਕਾਰਨਾਮਿਆਂ ਨੇ ਸਿੱਖ ਭਾਵਨਾਵਾਂ ਅਤੇ ਸਵੈਮਾਣ ਨੂੰ ਠੇਸ ਪਹੁੰਚਾਈ ਹੈ। ਜਿਸ ਲਈ ਪੁਲਿਸ ਨੂੰ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ।

Last Updated : Jun 23, 2024, 1:42 PM IST

ABOUT THE AUTHOR

...view details