ਅਸਲ ਜ਼ਿੰਦਗੀ 'ਚ ਵਾਪਰੀ ਫਿਲਮ ਦੀ ਕਹਾਣੀ, 19 ਸਾਲ ਬਾਅਦ ਆਖਰ ਜਪਾਨ ਤੋਂ ਪੰਜਾਬ ਆਏ ਪੁੱਤ ਨੇ ਲੱਭ ਲਿਆ ਪਿਓ ਤਾਂ ਭਰ ਆਈਆਂ ਅੱਖਾਂ ... (etv bharat) ਅੰਮ੍ਰਿਤਸਰ:"ਮੈਨੂੰ ਮੇਰੀਆਂ ਅੱਖਾਂ 'ਤੇ ਯਕੀਨ ਨਹੀਂ ਹੋ ਰਿਹਾ ਕਿ ਜੋ ਸੁਪਨਾ ਮੈਂ ਦੇਖਦਾ ਸੀ ਅੱਜ ਉਹ ਪੂਰਾ ਹੋ ਗਿਆ, ਪਰ ਮੈਂ ਕਦੇ ਨਹੀਂ ਚਾਹੁੰਦਾ ਕਿ ਮੇਰਾ ਇਹ ਪਿਆਰਾ ਸੁਪਨਾ ਟੁੱਟੇ" ਇਹ ਗੱਲ ਕਰਦੇ ਅੰਮ੍ਰਿਤਸਰ ਦੇ ਸੁਖਪਾਲ ਸਿੰਘ ਦਾ ਮਨ ਅਤੇ ਅੱਖਾਂ ਭਰ ਆਈਆਂ। ਇਸ ਮੌਕੇ ਭਾਵੁਕ ਹੋਣਾ ਬਣਦਾ ਵੀ ਹੈ ਕਿਉਂਕਿ ਪੁੱਤ ਜੋ 19 ਸਾਲ ਬਾਅਦ ਮਿਲਿਆ ਹੈ। ਇਹ ਕਾਹਣੀ ਤਾਂ ਪੂਰੀ ਤਾਂ ਫਿਲਮੀ ਜਾਪਦੀ ਹੈ, ਜਿਵੇਂ ਫਿਲਮ ਦੇ ਅੰਤ 'ਚ ਵਿਛੜੇ ਹੋਏ ਪਿਓ ਅਤੇ ਪੁੱਤ ਦੀ ਮੁਲਾਕਾਤ ਹੁੰਦੀ ਹੈ। ਇਹੀ ਸਾਰਾ ਸੀਨ ਅਸਲ ਜ਼ਿੰਦਗੀ 'ਚ ਵੀ ਦੇਖਣ ਨੂੰ ਮਿਲਿਆ ਹੈ। ਇਸ ਨੂੰ ਦੇਖਣ ਵਾਲਿਆਂ ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ।
ਰਿਨ ਦਾ ਮਾਤਾ ਪਿਤਾ ਦੇ ਵਿਆਹ ਦੀ ਫੋਟੋ (ETV BHARAT) ਸੁਖਪਾਲ ਦਾ ਜਪਾਨ 'ਚ ਵਿਆਹ:2007 'ਚ ਸੁਖਪਾਲ ਜਪਾਨ ਵਿੱਚ ਜਿਸ ਕਹਾਣੀ ਨੂੰ ਅਧੂਰੀ ਛੱਡ ਆਏ ਸਨ, ਉਸ ਕਹਾਣੀ ਨੇ 19 ਅਗਸਤ ਨੂੰ ਰੱਖੜੀ ਵਾਲੇ ਦਿਨ ਇੱਕ ਵੱਡਾ ਮੋੜ ਲੈ ਲਿਆ। ਸੁਖਪਾਲ ਸਿੰਘ ਨੇ 2002 'ਚ ਇੱਕ ਸਚੀਆ ਤਾਕਾਹਾਤਾ ਨਾਮ ਦੀ ਜਪਾਨੀ ਮਹਿਲਾ ਨਾਲ ਵਿਆਹ ਕੀਤਾ ਸੀ। ਇਸ ਮਗਰੋਂ ਸੁਖਪਾਲ ਵਾਪਸ ਭਾਰਤ ਆ ਗਏ ਪਰ ਫਿਰ ਰਿਨ ਦੀ ਮਾਂ ਭਾਰਤ ਆ ਕੇ ਮੈਨੂੰ ਵਾਪਸ ਆਪਣੇ ਨਾਲ ਲੈ ਗਈ। ਮੁੜ ਜਾਣ ਮਗਰੋਂ ਸਾਡੇ ਦੋਵਾਂ ਦੀ ਨਹੀਂ ਬਣੀ ਅਤੇ 2004 'ਚ ਰਿਨ ਤਾਕਾਹਾਤਾ ਉਦੋਂ ਕਰੀਬ ਦੋ ਸਾਲ ਦੇ ਸੀ ਜਦੋਂ ਉਨ੍ਹਾਂ ਦੇ ਮਾਪਿਆਂ ਦਾ ਤਲਾਕ ਹੋ ਗਿਆ ਸੀ। ਭਰੇ ਮਨ ਨਾਲ ਸੁਖਪਾਲ ਨੇ ਦੱਸਿਆ ਕਿ ਮੈਂ ਉਦੋਂ ਰਿਨ ਦੀ ਮਾਂ ਨੂੰ ਛੱਡਿਆ ਜਦੋਂ ਉਨਾਂ ਨੂੰ ਮੇਰੀ ਲੋੜ ਸੀ। ਸੁਖਪਾਲ ਨੇ ਦੱਸਿਆ ਕਿ 2008 'ਚ ਮੇਰੇ ਪਿਤਾ ਦੀ ਮੌਤ ਹੋ ਗਈ ਅਤੇ ਮੁੜ ਪੰਜਾਬ ਆਉਣਾ ਪਿਆ। ਪੰਜਾਬ ਆ ਕੇ ਸੁਖਪਾਲ ਨੇ ਦੂਜਾ ਵਿਆਹ ਕਰਵਾ ਲਿਆ।
ਭੈਣ ਨੂੰ ਮਿਲਦਾ ਹੋਇਆ ਰਿਨ (ETV BHARAT) ਰੱਖੜੀ ਬੰਨਦੀ ਹੋਈ ਰਿਨ ਦੀ ਭੈਣ (ETV BHARAT) ਰੱਖੜੀ ਦਾ ਦਿਨ: 19 ਅਗਸਤ ਰੱਖੜੀ ਵਾਲੇ ਦਿਨ ਜਦੋਂ ਇੱਕ ਭੈਣ ਅੱਗੇ 15 ਸਾਲ ਬਾਅਦ ਉਸ ਦਾ ਆਪਣਾ ਭਰਾ ਆ ਕੇ ਖੜ੍ਹਾ ਹੋ ਗਿਆ ਤਾਂ ਸਮਝ ਨਹੀਂ ਆਇਆ ਕਿ ਕਿਵੇਂ ਆਪਣੀਆਂ ਅੱਖਾਂ 'ਤੇ ਯਕੀਨ ਕਰਾਂ ਪਰ ਯਕੀਨ ਤਾਂ ਕਰਨਾ ਹੀ ਸੀ ਆਖਿਰਕਾਰ ਜਪਾਨ ਤੋਂ ਕਿਵੇਂ ਲੱਭਦੇ-ਲੱਭਦੇ ਉਸ ਦਾ ਵੱਡਾ ਭਰਾ ਰਿਨ ਉਸ ਦੀਆਂ ਅੱਖਾਂ ਦੇ ਸਾਹਮਣੇ ਹੈ। ਜਿਸ ਦੀ ਮੈਨੂੰ ਬਹੁਤ ਖੁਸ਼ੀ ਹੋਈ। ਇਹ ਬੋਲ ਕੇ ਰਿਨ ਤਾਕਾਹਾਤਾ ਦੀ ਭੈਣ ਨੇ ਪਹਿਲੀ ਵਾਰ ਆਪਣੇ ਅਸਲ ਭਰਾ ਨੂੰ ਰੱਖੜੀ ਬੰਨੀ ਹੈ।
ਪੂਰੇ ਪਰਿਵਾਰ ਨਾਲ ਰਿਨ ਦੀ ਫੋਟੋ (ETV BHARAT) ਅਰਦਾਸਾਂ ਕੰਮ ਆਈਆਂ: ਸੁਖਪਾਲ ਦੀ ਪਤਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਮੈਨੂੰ ਸੁਖਪਾਲ ਨੇ ਪਹਿਲੇ ਵਿਆਹ ਬਾਰੇ ਉਨ੍ਹਾਂ ਨੇ ਦੱਸ ਦਿੱਤਾ ਸੀ ਜਦ ਕਿ ਪੁੱਤਰ ਬਾਰੇ ਕੁਝ ਸਮੇਂ ਬਾਅਦ ਦੱਸਿਆ ਪਰ ਅਕਸਰ ਇਹ ਆਪਣੇ ਪੁੱਤਰ ਨੂੰ ਮਿਲਣ ਲਈ ਬੈਚੇਨ ਰਹਿੰਦੇ ਸੀ। ਇਸ ਲਈ ਮੈਂ ਅਰਦਾਸਾਂ ਕਰਦੀ ਸੀ ਕਿ ਸਾਡਾ ਪੁੱਤਰ ਸਾਨੂੰ ਇੱਕ ਵਾਰ ਮਿਲ ਜਾਵੇ। ਸੁਖਪਾਲ ਦੀ ਪਹਿਲੀ ਪਤਨੀ ਨੇ ਆਖਿਆ ਕਿ ਮੇਰੀਆਂ ਅਰਦਾਸਾਂ ਪੂਰੀਆਂ ਹੋਈਆਂ ਅਤੇ ਵਾਹਿਗੁਰੂ ਨੇ ਰੱਖੜੀ ਵਾਲੇ ਦਿਨ ਸਾਡੇ ਪੁੱਤ ਨਾਲ ਸਾਡਾ ਮੇਲ ਕਰਵਾਇਆ ਹੈ। ਦਰਅਸਲ ਇਹ ਸਭ ਰਿਨ ਨੂੰ ਕਾਲਜ ਵਿੱਚੋਂ ਮਿਲੀ ਅਸਾਈਨਮੈਂਟ ਕਾਰਨ ਹੋਇਆ ਜਿਸ 'ਚ ਉਸ ਨੂੰ ਫੈਮਲੀ ਟ੍ਰੀ ਬਣਾਉਣ ਲਈ ਆਖਿਆ ਗਿਆ ਸੀ। ਮਾਂ ਬਾਰੇ ਤਾਂ ਰਿਨ ਨੂੰ ਸਭ ਪਤਾ ਸੀ ਪਰ ਪਿਤਾ ਬਾਰੇ ਜਾਣਨ ਅਤੇ ਮਿਲਣ ਲਈ ਜਾਪਨ ਤੋਂ ਪੁੱਤ ਅੰਮ੍ਰਿਤਸਰ ਪਿਤਾ ਨੂੰ ਮਿਲਣ ਆ ਗਿਆ।