ਫ਼ਰੀਦਕੋਟ :ਕਿਸਾਨ ਮੋਰਚੇ ਵੱਲੋਂ ਜਿੱਥੇ ਅੱਜ ਪੰਜਾਬ ਭਰ ਵਿਚ ਬੀਜੇਪੀ ਦੇ ਆਗੂਆਂ ਅਤੇ ਉਮੀਦਵਾਰਾਂ ਦੇ ਦਫਤਰਾਂ ਅਤੇ ਘਰਾਂ ਦੇ ਬਾਹਰ ਧਰਨੇ ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਲੋਕ ਸਭਾ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੇ ਫ਼ਰੀਦਕੋਟ ਸਥਿਤ ਚੋਣ ਦਫਤਰ ਦੇ ਬਾਹਰ ਵੀ ਕਿਸਾਨਾਂ ਵੱਲੋਂ ਧਰਨਾਂ ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਬੀਜੇਪੀ ਅਤੇ ਹੰਸ ਰਾਜ ਹੰਸ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ।
ਕਿਸਾਨਾਂ ਨੇ ਘੇਰਿਆ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਦਾ ਦਫ਼ਤਰ - Surroundings of Raj Hans office
Surroundings of Raj Hans office : ਲੋਕ ਸਭਾ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੇ ਫ਼ਰੀਦਕੋਟ ਸਥਿਤ ਚੋਣ ਦਫਤਰ ਦੇ ਬਾਹਰ ਵੀ ਕਿਸਾਨਾਂ ਵੱਲੋਂ ਧਰਨਾਂ ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ
Published : May 29, 2024, 10:23 AM IST
ਜੇਲ੍ਹਾਂ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਦੀ ਮੰਗ :ਇਸ ਮੌਕੇ ਗੱਲਬਾਤ ਕਰਦਿਆ ਕਿਸਾਨ ਆਗੂ ਇੰਦਰਜੀਤ ਸਿੰਘ ਘਣੀਆਂ ਨੇ ਕਿਹਾ ਕਿ ਕਿਸਾਨ ਮੋਰਚੇ ਵੱਲੋਂ ਅੱਜ ਪੰਜਾਬ ਭਰ ਵਿਚ ਬੀਜੇਪੀ ਆਗੂਆ ਅਤੇ ਉਮੀਦਵਾਰਾਂ ਦੇ ਦਫਤਰਾਂ ਅਤੇ ਘਰਾਂ ਦੇ ਬਾਹਰ ਧਰਨੇ ਲਗਾ ਕੇ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬੀਜੇਪੀ ਸਰਕਾਰ ਕਿਸਾਨਾਂ ਨਾਲ ਵਾਅਦੇ ਕਰ ਕੇ ਮੁਕਰਦੀ ਹੈ, ਕਿਸਾਨਾਂ ਨੂੰ ਆਪਣੀ ਰਾਜਧਾਨੀ ਅੰਦਰ ਦਾਖਲ ਹੋਣ ਤੋਂ ਰੋਕਿਆ ਹੈ।
- ਅਕਾਲੀ ਦਲ ਦੀ ਸਰਕਾਰ ਬਣੀ ਤਾਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਬਣਾਵਾਂਗੇ ਕਾਨੂੰਨ: ਸੁਖਬੀਰ ਬਾਦਲ - Lok Sabha Elections
- ਅਸੀਂ ਨਹੀਂ ਮੰਨਦੇ ਹੁਕਮ: ਸਰਕਾਰ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਐਲਾਨਣ ਦੇ ਬਾਵਜੂਦ ਅੰਮ੍ਰਿਤਸਰ ਵਿੱਚ ਖੁੱਲ੍ਹ ਰਿਹਾ ਨਿੱਜੀ ਸਕੂਲ - School open in Amritsar
- ਭਰੀ ਸਭਾ ਵਿੱਚ ਕਾਰੋਬਾਰੀਆਂ ਅੱਗੇ ਕਿਸਾਨਾਂ ਲੀਡਰਾਂ 'ਤੇ ਜਾਖੜ ਦਾ ਫੁੱਟਿਆ ਗੁੱਸਾ, ਕਿਹਾ-ਦਿਮਾਗ ਠੀਕ ਕਰਨ ਦੀ ਲੋੜ - Lok Sabha Elections
ਕਿਸੇ ਵੀ ਬੀਜੇਪੀ ਦੇ ਆਗੂ ਕੋਲ ਸਾਡੇ ਸਵਾਲਾਂ ਦੇ ਜਵਾਬ ਨਹੀਂ : ਉਹਨਾਂ ਕਿਹਾ ਕਿ ਨਿਹੱਥੇ ਕਿਸਾਨਾਂ ਦੇ ਗੋਲੀਆ ਅਤੇ ਅੱਥਰੂ ਗੈਸ ਦੇ ਗੋਲਿਆ ਨਾਲ ਹਮਲੇ ਕੀਤੇ ਗਏ, ਜਿਸ ਵਿੱਚ ਇੱਕ ਨੌਜਵਾਨ ਕਿਸਾਨ ਸ਼ਹੀਦ ਹੋਇਆ, ਵੱਡੀ ਗਿਣਤੀ ਕਿਸਾਨਾਂ ਦੀਆ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਬਹੁਤ ਸਾਰੇ ਕਿਸਾਨ ਜਖ਼ਮੀ ਹੋਏ, ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੀ ਭੰਨ ਤੋੜ ਕੀਤੀ ਗਈ। ਇਸ ਸਭ ਦੇ ਸਵਾਲਾਂ ਦੇ ਜਵਾਬ ਜਦੋਂ ਤੋਂ ਚੋਣ ਜਾਬਤਾ ਲੱਗਿਆ ਕਿਸਾਨਾਂ ਵੱਲੋਂ ਬੀਜੇਪੀ ਆਗੂਆਂ ਅਤੇ ਉਮੀਦਵਾਰਾਂ ਤੋਂ ਪੁਛੇ ਜਾ ਰਹੇ ਹਨ, ਪਰ ਕਿਸੇ ਵੀ ਬੀਜੇਪੀ ਦੇ ਆਗੂ ਕੋਲ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਹਨ। ਉਹਨਾਂ ਕਿਹਾ ਕਿ ਹੁਣ ਅੱਗੇ ਦੋ ਤਿੰਨ ਦਿਨ ਚੋਣ ਪ੍ਰਚਾਰ ਦੇ ਬਚੇ ਹਨ। ਇਸ ਦੌਰਾਨ ਵੀ ਉਹਨਾਂ ਵੱਲੋਂ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਂਦਾ ਰਹੇਗਾ ਅਤੇ ਉਹਨਾਂ ਨੂੰ ਸਵਾਲ ਵੀ ਕੀਤੇ ਜਾਂਦੇ ਰਹਿਣਗੇ।