ਪੰਜਾਬ

punjab

ETV Bharat / state

ਗੈਸ ਫੈਕਟਰੀ ਦੇ ਵਿਰੋਧ 'ਚ ਡੀਸੀ ਦਫਤਰ ਅੱਗੇ ਕਿਸਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ, ਜਾਣੋ ਕਾਰਨ - Struggle against factories - STRUGGLE AGAINST FACTORIES

Struggle against factories: ਲੁਧਿਆਣਾ ਦੇ ਪਿੰਡਾਂ ਦੇ ਵਿੱਚ ਗੈਸ ਫੈਕਟਰੀ ਲੱਗਣ ਨੂੰ ਲੈ ਕੇ ਜਿੱਥੇ ਪਿਛਲੇ ਦਿਨੀ ਲੋਕ ਸਭਾ ਚੋਣਾਂ ਦੇ ਦੌਰਾਨ ਪਿੰਡ ਦੇ ਲੋਕਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ। ਉੱਥੇ ਹੀ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਜੱਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਲੁਧਿਆਣਾ ਦੇ ਡੀਸੀ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ। ਪੜ੍ਹੋ ਪੂਰੀ ਖਬਰ...

Struggle against factories
ਡੀਸੀ ਦਫਤਰ ਅੱਗੇ ਕਿਸਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ (Etv Bharat (ਰਿਪੋਰਟ - ਪੱਤਰਕਾਰ, ਲੁਧਿਆਣਾ))

By ETV Bharat Punjabi Team

Published : Jun 12, 2024, 1:06 PM IST

ਡੀਸੀ ਦਫਤਰ ਅੱਗੇ ਕਿਸਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ (Etv Bharat (ਰਿਪੋਰਟ - ਪੱਤਰਕਾਰ, ਲੁਧਿਆਣਾ))

ਲੁਧਿਆਣਾ:ਲੁਧਿਆਣਾ ਦੇ ਪਿੰਡਾਂ ਦੇ ਵਿੱਚ ਗੈਸ ਫੈਕਟਰੀ ਲੱਗਣ ਨੂੰ ਲੈ ਕੇ ਜਿੱਥੇ ਪਿਛਲੇ ਦਿਨੀ ਲੋਕ ਸਭਾ ਚੋਣਾਂ ਦੇ ਦੌਰਾਨ ਪਿੰਡ ਦੇ ਲੋਕਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ। ਉੱਥੇ ਹੀ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਜੱਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਲੁਧਿਆਣਾ ਦੇ ਡੀਸੀ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਿੰਡ ਵਾਸੀਆਂ ਤੇ ਕਿਸਾਨਾਂ ਨੇ ਕਿਹਾ ਕਿ ਚਾਰ ਫੈਕਟਰੀਆਂ ਲੁਧਿਆਣਾ ਦੇ ਨੇੜੇ-ਤੇੜੇ ਇਲਾਕੇ ਦੇ ਵਿੱਚ ਲੱਗ ਰਹੀਆਂ ਹਨ। ਜਿੰਨਾਂ ਵਿੱਚੋਂ ਇੱਕ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੀ ਹੈ ਅਤੇ ਜਦਕਿ ਤਿੰਨ ਫੈਕਟਰੀਆਂ ਨਿਰਮਾਣ ਅਧੀਨ ਹਨ। ਜਿੰਨਾਂ ਦਾ ਪਿੰਡ ਦੇ ਲੋਕ ਵਿਰੋਧ ਕਰ ਰਹੇ ਹਨ ਕਿਉਂਕਿ ਜਿੱਥੇ ਫੈਕਟਰੀ ਬਣ ਕੇ ਤਿਆਰ ਹੋਈ ਹੈ। ਉੱਥੋਂ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਂ ਰਹੇ ਹਨ।

ਫੈਕਟਰੀਆਂ ਤੇ ਪਾਬੰਦੀ ਲਾਉਣ ਦੀ ਮੰਗ: ਕਿਸਾਨਾਂ ਨੇ ਕਿਹਾ ਕਿ ਉੱਥੇ ਸਾਂ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ ਕੋਈ ਰਿਸ਼ਤੇਦਾਰ ਉਸ ਪਿੰਡ ਦੇ ਵਿੱਚ ਨਹੀਂ ਆਉਂਦਾ ਇਸ ਕਰਕੇ ਅਸੀਂ ਇਸ ਫੈਕਟਰੀਆਂ ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਅਸੀਂ ਏਡੀਸੀ ਨੂੰ ਮੰਗ ਪੱਤਰ ਦਿੱਤਾ ਸੀ ਅਤੇ ਅੱਜ ਡੀਸੀ ਨੂੰ ਮੰਗ ਪੱਤਰ ਦੇਣ ਆਏ ਹਨ। ਜੇਕਰ ਸਾਡੀ ਮੰਗ ਵੱਲ ਗੌਰ ਨਾ ਫਰਮਾਈ ਅਤੇ ਫੈਕਟਰੀਆਂ ਬੰਦ ਨਾ ਕੀਤੀਆਂ ਤਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਰੇਲਵੇ ਟਰੈਕ ਅਤੇ ਸੜਕਾਂ ਜਾਮ ਕਰ ਦੇਣਗੇ। ਇਸ ਦੀ ਜਿੰਮੇਵਾਰ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਹੋਵੇਗੀ। ਪਿੰਡ ਵਾਸੀਆਂ ਨੇ ਕਿਹਾ ਕਿ ਅੱਜ ਕਿਸਾਨ ਅਤੇ ਪਿੰਡ ਦੇ ਲੋਕ ਇਕੱਠੇ ਹੋ ਕੇ ਆਏ ਹਨ ਤਾਂ ਜੋ ਸਾਡਾ ਮਸਲਾ ਹੱਲ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਬੀਬੀਆਂ ਭੈਣਾਂ ਵੀ ਸਾਡੇ ਨਾਲ ਆਈਆਂ ਹਨ।

ਫੈਕਟਰੀਆਂ ਦੇ ਖਿਲਾਫ ਸੰਘਰਸ਼:ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਪਿੰਡ ਦੇ ਲੋਕ ਇਸ ਫੈਕਟਰੀਆਂ ਦੇ ਖਿਲਾਫ ਸੰਘਰਸ਼ ਕਰ ਰਹੇ ਹਨ। ਇਹ ਗੈਸ ਫੈਕਟਰੀ ਪਿੰਡ ਭੂੰਦੜੀ ਮੁਸ਼ਕਾਬਾਦ ਆਦਿ ਪਿੰਡਾਂ ਦੇ ਨੇੜੇ ਲੱਗ ਰਹੀਆਂ ਹਨ। ਇਨ੍ਹਾਂ ਹੀ ਨਹੀਂ ਪਿੰਡ ਦੇ ਲੋਕਾਂ ਨੇ ਪਿੰਡ ਦੇ ਬਾਹਰ ਬੋੜ ਲਗਾ ਦਿੱਤੇ ਹਨ ਕਿ ਸਾਡਾ ਪਿੰਡ ਵਿਕਾਊ ਹੈ ਜੇਕਰ ਕੋਈ ਖਰੀਦਣਾ ਚਾਹੁੰਦਾ ਹੈ ਤਾਂ ਇਹ ਖਰੀਦ ਸਕਦਾ ਹੈ ਲਗਾਤਾਰ ਪਿੰਡਾਂ ਦੇ ਲੋਕ ਇਸ ਫੈਕਟਰੀ ਦੇ ਖਿਲਾਫ ਵਿਰੋਧ ਕਰ ਰਹੇ ਹਨ। ਇੱਕ ਥਾਂ ਤੇ ਨਹੀਂ ਸਗੋਂ ਤਿੰਨ ਥਾਵਾਂ ਤੇ ਇਹ ਫੈਕਟਰੀਆਂ ਲੱਗ ਰਹੀਆਂ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਦੌਰਾਨ ਵਿਧਾਇਕ ਵੀ ਇੱਥੇ ਚੋਣ ਪ੍ਰਚਾਰ ਕਰਨ ਲਈ ਆਏ ਜਿਸ ਦਾ ਉਨ੍ਹਾਂ ਨੇ ਵਿਰੋਧ ਕੀਤਾ। ਉਹ ਵਾਅਦਾ ਕਰਕੇ ਗਏ ਕਿ ਇਹ ਫੈਕਟਰੀ ਬੰਦ ਕਰ ਦੇਣਗੇ। ਪਰ ਅੱਜ ਤੱਕ ਨਹੀਂ ਕੀਤੀ ਗਈ ਹੈ।

ABOUT THE AUTHOR

...view details