ਪੰਜਾਬ

punjab

ETV Bharat / state

ਕਿਸਾਨਾਂ ਨੇ ਮਾਨਸਾ SDM ਦਫਤਰ ਨੂੰ ਪਾਇਆ ਘੇਰਾ, ਨਾਅਰੇਬਾਜ਼ੀ ਕਰਦੇ ਹੋਏ ਦਿੱਤੀ ਵੱਡੀ ਚਿਤਾਵਨੀ - MANSA SDM OFFICE SURROUNDED

ਕਿਸਾਨ ਨੂੰ ਐਕੁਆਇਰ ਕੀਤੀ ਗਈ ਜ਼ਮੀਨ ਦੀ ਮੁਆਵਜ਼ਾ ਰਾਸ਼ੀ ਨਾ ਮਿਲਣ ਦੇ ਰੋਸ ਵਜੋਂ ਕਿਸਾਨਾਂ ਨੇ ਐਸਡੀਐਮ ਦਫਤਰ ਮਾਨਸਾ ਦਾ ਘਿਰਾਓ ਕੀਤਾ।

MANSA SDM OFFICE SURROUNDED
MANSA SDM OFFICE SURROUNDED (Etv Bharat)

By ETV Bharat Punjabi Team

Published : Jan 29, 2025, 4:54 PM IST

ਮਾਨਸਾ : ਇੱਕਕਿਸਾਨ ਨੂੰ ਐਕੁਆਇਰ ਕੀਤੀ ਗਈ ਜ਼ਮੀਨ ਦਾ ਮੁਆਵਜ਼ਾ ਰਾਸ਼ੀ ਨਾ ਮਿਲਣ ਦੇ ਰੋਸ ਵਜੋਂ ਅੱਜ ਕਿਸਾਨਾਂ ਵੱਲੋਂ ਐਸਡੀਐਮ ਦਫਤਰ ਮਾਨਸਾ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਹੀ ਕਿਸਾਨ ਦੀ ਬਣਦੀ ਮੁਆਵਜ਼ਾ ਰਾਸ਼ੀ ਨਾ ਦਿੱਤੀ ਗਈ ਤਾਂ ਆਉਣ ਵਾਲੇ ਦਿਨ੍ਹਾਂ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

ਕਿਸਾਨਾਂ ਨੇ ਮਾਨਸਾ SDM ਦਫਤਰ ਨੂੰ ਪਾਇਆ ਘੇਰਾ (Etv Bharat)

ਐਸਡੀਐਮ ਦਫਤਰ ਦਾ ਘਿਰਾਓ

ਐਸਡੀਐਮ ਦਫਤਰ ਮਾਨਸਾ ਦਾ ਘਿਰਾਓ ਕਰਨ ਸਮੇਂ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਵਿਖੇ ਬਿਜਲੀ ਗਰਿੱਡ ਨੂੰ ਅਪਗ੍ਰੇਡ ਕਰਨ ਦੇ ਲਈ ਕਿਸਾਨਾਂ ਦੀ ਜ਼ਮੀਨ ਐਕੁਆਇਰ ਕੀਤੀ ਗਈ ਸੀ। ਜਿਸ ਵਿੱਚ ਕਿਸਾਨ ਚਮਕੌਰ ਸਿੰਘ ਦੀਆਂ ਤਿੰਨ ਕਨਾਲਾਂ ਵੀ ਐਕੁਆਇਰ ਕੀਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਦੂਸਰੇ ਸਾਰੇ ਕਿਸਾਨਾਂ ਨੂੰ ਉਨ੍ਹਾਂ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਸੀ ਜਦੋਂ ਕਿ ਕਿਸਾਨ ਚਮਕੌਰ ਸਿੰਘ ਦੀ ਰਾਸ਼ੀ ਅੱਤ ਤੱਕ ਨਹੀਂ ਦਿੱਤੀ ਗਈ।

'ਐਸਡੀਐਮ ਦਫਤਰ ਵਾਲੇ ਲਗਾ ਰਹੇ ਲਾਅਰੇ'

ਉਹਨਾਂ ਕਿਹਾ ਕਿ ਕਿਸਾਨ ਚਮਕੌਰ ਸਿੰਘ ਦੀ ਬੇਟੀ ਦਾ ਵਿਆਹ ਸੀ, ਜਿਸ ਦੇ ਲਈ ਉਹਨਾਂ ਨੇ ਆਪਣੀ ਜ਼ਮੀਨ ਬਿਜਲੀ ਗਰਿੱਡ ਨੂੰ ਦੇ ਦਿੱਤੀ ਸੀ ਪਰ ਹੁਣ ਤੱਕ ਉਹਨਾਂ ਦੀ ਪੇਮੈਂਟ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਐਸਡੀਐਮ ਦਫਤਰ ਵੱਲੋਂ ਉਹਨਾਂ ਨੂੰ ਹਰ ਵਾਰ ਜਲਦ ਹੀ ਪੇਮੈਂਟ ਕਰਨ ਦਾ ਭਰੋਸਾ ਦੇ ਦਿੱਤਾ ਜਾਂਦਾ ਹੈ ਪਰ ਹੁਣ ਤੱਕ ਉਹਨਾਂ ਦੀ ਪੇਮੈਂਟ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨ ਚਮਕੌਰ ਸਿੰਘ ਦੇ ਲਈ 7 ਲੱਖ ਰੁਪਏ ਐਸਡੀਐਮ ਦਫਤਰ ਨੂੰ ਭੇਜ ਵੀ ਦਿੱਤੇ ਗਏ। ਜਦੋਂ ਕਿ ਇਸ ਦਫਤਰ ਵੱਲੋਂ ਉਨ੍ਹਾਂ ਦੀ ਐੱਫਡੀ ਕਰ ਦਿੱਤੀ ਗਈ ਹੈ।

ਐਸਡੀਐਮ ਦਫ਼ਤਰ ਦਾ ਪੱਕੇ ਤੌਰ 'ਤੇ ਘਿਰਾਓ ਕਰਨ ਦੀ ਚਿਤਾਵਨੀ

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਕਿਸਾਨ ਨੂੰ ਐੱਫਡੀ ਦੀ ਜ਼ਰੂਰਤ ਨਹੀਂ ਸੀ, ਜਦੋਂ ਕਿ ਉਸ ਨੂੰ ਪੈਸਿਆਂ ਦੀ ਜ਼ਰੂਰਤ ਸੀ ਪਰ ਅਜੇ ਤੱਕ ਪੀੜਤ ਕਿਸਾਨ ਨੂੰ ਰਾਸ਼ੀ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਜੇਕਰ ਜਲਦ ਹੀ ਕਿਸਾਨ ਦੀ ਪੇਮੈਂਟ ਉਸ ਨੂੰ ਨਾ ਦਿੱਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਐਸਡੀਐਮ ਦਫ਼ਤਰ ਦਾ ਪੱਕੇ ਤੌਰ ਉੱਤੇ ਘਿਰਾਓ ਕੀਤਾ ਜਾਵੇਗਾ।

ABOUT THE AUTHOR

...view details