ਪੰਜਾਬ

punjab

ਲਾਡੋਵਾਲ ਟੋਲ ਪਲਾਜ਼ਾ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ, ਕੀਤਾ ਇਹ ਵੱਡਾ ਖੁਲਾਸਾ - Farmers demanded CBI investigation

By ETV Bharat Punjabi Team

Published : Jul 16, 2024, 12:11 PM IST

Ladowal Toll Plaza at Ludhiana: ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਪਲਾਜ਼ਾ ਦੇ ਘਪਲੇ ਵਿੱਚ ਸਰਕਾਰ ਦੇ ਮੰਤਰੀ ਅਤੇ ਅਫਸਰ ਵੀ ਸ਼ਾਮਿਲ ਹਨ।

CBI INVESTIGATION
ਲਾਡੋਵਾਲ ਟੋਲ ਪਲਾਜ਼ਾ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ (Etv Bharat (ਲੁਧਿਆਣਾ ਰਿਪੋਟਰ))

ਕਿਸਾਨ ਆਗੂ (Etv Bharat (ਲੁਧਿਆਣਾ ਰਿਪੋਟਰ))

ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਲਗਾਤਾਰ ਕਿਸਾਨਾਂ ਅਤੇ ਨੈਸ਼ਨਲ ਹਾਈਵੇ ਅਥੋਰਿਟੀ ਦੇ ਵਿਚਕਾਰ ਖਿੱਚੋਤਾਣ ਜਾਰੀ ਹੈ ਅੱਜ ਮੁੜ ਤੋਂ ਕਿਸਾਨਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਉੱਤੇ ਮੀਡੀਆ ਦੇ ਨਾਲ ਮੁਖਾਤਿਬ ਹੁੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਸਰਕਾਰ ਨੂੰ ਇਸ ਟੋਲ ਪਲਾਜ਼ਾ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਜਬਰਨ ਜਿਆਦਾ ਪੈਸੇ ਵਸੂਲੇ ਜਾ ਰਹੇ : ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਇਸ ਟੋਲ ਪਲਾਜ਼ਾ ਉੱਤੇ ਜਬਰਨ ਜਿਆਦਾ ਪੈਸੇ ਵਸੂਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਹਾਈਵੇ ਅਥੋਰਿਟੀ ਸਾਨੂੰ ਕੋਈ ਵੀ ਨੋਟੀਫਿਕੇਸ਼ਨ ਵਿਖਾਉਣ ਵਿੱਚ ਨਾਕਾਮ ਰਹੀ ਹੈ ਜਦੋਂ ਕਿ ਪਹਿਲਾ ਜਿਸ ਕੰਪਨੀ ਨੂੰ ਇਹ ਠੇਕੇ ਉੱਤੇ ਦਿੱਤਾ ਸੀ। ਉਸ ਨੇ ਢਾਈ ਸਾਲ ਪਹਿਲਾਂ ਹੀ ਟੋਲ ਸ਼ੁਰੂ ਕਰ ਦਿੱਤਾ ਸੀ, ਉਹਨਾਂ ਕਿਹਾ ਕਿ ਉਹ ਕੰਪਨੀ ਨੂੰ ਡਿਫਾਲਟਰ ਘੋਸ਼ਿਤ ਕਰ ਦਿੱਤਾ ਅਤੇ ਹੁਣ ਮੁੜ ਤੋਂ ਟੋਲ ਵਸੂਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿਰਫ ਇਹੀ ਨਹੀਂ ਜਦੋਂ ਕਰਨਾਲ ਦੇ ਵਿੱਚ ਲੱਗਿਆ ਟੋਲ ਪਲਾਜ਼ਾ ਵੀ ਨਜਾਇਜ਼ ਹੈ, ਜਿਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ।

ਸੋਮਾ ਕੰਪਨੀ ਨੂੰ ਰੱਦ ਕਰ ਦਿੱਤਾ: ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਲਗਾਤਾਰ ਇਹਨਾਂ ਤੋਂ ਜਵਾਬ ਮੰਗ ਰਹੇ ਹਨ ਪਰ ਇਹ ਜਵਾਬ ਦੇਣ ਵਿੱਚ ਅਸਮਰੱਥ ਹੈ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਸਾਡੀ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਦੀ ਅਗਵਾਹੀ ਦੇ ਵਿੱਚ ਕਈ ਵਾਰ ਬੈਠਕ ਹੋ ਚੁੱਕੀ ਹੈ ਅਤੇ ਅਸੀਂ ਇਹਨਾਂ ਨੂੰ ਜੋ ਵੀ ਤਰੁੱਟੀਆਂ ਸਨ। ਉਹਨਾਂ ਕਿਹਾ ਕਿ 2013 ਦੇ ਵਿੱਚ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਵਿੱਚ 27 ਸਵਾਰੀਆਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਸੋਮਾ ਕੰਪਨੀ ਨੂੰ ਰੱਦ ਕਰ ਦਿੱਤਾ ਗਿਆ ਸੀ।

10 ਗੁਣਾਂ ਪੈਸੇ ਵਸੂਲੇ: ਕਿਸਾਨਾਂ ਨੇ ਕਿਹਾ ਕਿ ਨਿਯਮਾਂ ਦੇ ਮੁਤਾਬਿਕ 10 ਗੁਣਾ ਪੈਸੇ ਵਸੂਲੇ ਜਾਂਦੇ ਹਨ ਅਤੇ ਜੇਕਰ ਪਹਿਲਾ ਹੀ ਟੋਲ ਪਲਾਜ਼ਾ ਲਾ ਲਿਆ ਜਾਵੇ ਤਾਂ ਤਿੰਨ ਗੁਣਾ ਪੈਸੇ ਵਸੂਲ ਕੀਤੇ ਜਾਂਦੇ ਹਨ। ਜਦੋਂ ਕਿ ਇਹ ਟੋਲ ਪਲਾਜ਼ਾ ਹੁਣ ਤੱਕ 12 ਗੁਣਾਂ ਤੋਂ ਵੱਧ ਪੈਸੇ ਵਸੂਲ ਚੁੱਕਾ ਹੈ। ਇਸ ਦੇ ਬਾਵਜੂਦ ਬੰਦ ਨਹੀਂ ਹੋਇਆ ਹੈ, ਉਹਨਾਂ ਕਿਹਾ ਕਿ ਇਸ ਪਿੱਛੇ ਜਿਹੜੇ ਲੀਡਰ ਅਤੇ ਕਿਹੜੇ ਅਧਿਕਾਰੀ ਸ਼ਾਮਿਲ ਹਨ ਕਿੰਨਾ ਦੀ ਮਿਲੀਭੁਗਤ ਦੇ ਨਾਲ ਇਹ ਚੱਲ ਰਿਹਾ ਹੈ। ਇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਟੋਲ ਪਲਾਜ਼ਾ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਨਾ ਤਾਂ ਕੰਮ ਕਰਨ ਦੇ ਵਿੱਚ ਸਫਲ ਹੋ ਪਾਏ ਹਨ ਅਤੇ ਇਹਨਾਂ ਦੇ ਕੰਮ ਅਧੂਰੇ ਪਏ ਹਨ।

ABOUT THE AUTHOR

...view details