ਰੇਲ ਲਾਈਨਾਂ 'ਤੇ ਕਿਸਾਨ, ਵਪਾਰੀ ਪਰੇਸ਼ਾਨ ! ਲੁਧਿਆਣਾ: ਸ਼ੰਭੂ ਬਾਰਡਰ 'ਤੇ ਕਿਸਾਨਾਂ ਵੱਲੋਂ ਚਲਾਇਆ ਜਾ ਰਿਹਾ ਰੇਲ ਰੋਕੋ ਅੰਦੋਲਨ ਬਾਰਵੇਂ ਦਿਨ ਦੇ ਵਿੱਚ ਤਬਦੀਲ ਹੋ ਗਿਆ ਹੈ। ਪੰਜਾਬ ਤੋਂ ਚੱਲਣ ਵਾਲੀਆਂ ਸੈਂਕੜੇ ਹੀ ਟ੍ਰੇਨਾਂ ਰੋਜ਼ਾਨਾ ਜਾਂ ਤਾਂ ਦੇਰੀ ਦੇ ਨਾਲ ਚੱਲ ਰਹੀਆਂ ਹਨ ਜਾਂ ਫਿਰ ਰੱਦ ਹੋ ਰਹੀਆਂ ਹਨ। ਇੱਥੋਂ ਤੱਕ ਕਿ ਬੰਦੇ ਭਰਤ ਵਰਗੀਆਂ ਟ੍ਰੇਨਾਂ ਵੀ ਰੱਦ ਕਰਨੀਆਂ ਪੈ ਰਹੀਆਂ ਹਨ। ਇਸ ਦਾ ਸਿੱਧੇ ਤੌਰ ਤੇ ਅਸਰ ਨਾ ਸਿਰਫ ਯਾਤਰੀ ਅਤੇ ਪੈ ਰਿਹਾ ਹੈ, ਸਗੋਂ ਕਾਰੋਬਾਰ 'ਤੇ ਵੀ ਹੁਣ ਪੈਣਾ ਸ਼ੁਰੂ ਹੋ ਚੁੱਕਾ ਹੈ।
ਲੁਧਿਆਣਾ ਦੀ ਹੋਜ਼ਰੀ ਇੰਡਸਟਰੀ ਦੇ ਨਾਲ ਹੋਟਲ ਇੰਡਸਟਰੀ ਦਾ ਵੀ ਨੁਕਸਾਨ ਹੋ ਰਿਹਾ ਹੈ। ਪਿਛਲੇ 12 ਦਿਨਾਂ ਵਿੱਚ ਕਿਸਾਨ ਅੰਦੋਲਨ ਦੇ ਕਾਰਨ ਹੁਣ ਤੱਕ ਦੇ ਰੇਟ ਨਾਲ ਪ੍ਰਭਾਵਿਤ ਹੋ ਚੁੱਕੀਆਂ ਹਨ। ਦਰਜਨਾਂ ਟ੍ਰੇਨਾਂ 5 ਤੋਂ 8 ਘੰਟੇ ਤੱਕ ਦੇਰੀ ਦੇ ਨਾਲ ਚੱਲ ਰਹੀਆਂ ਹਨ। ਪੈਸੇਂਜਰ ਟਰੇਨਾਂ ਦੇ ਨਾਲ ਐਕਸਪ੍ਰੈਸ ਟਰੇਨਾਂ ਵੀ ਪ੍ਰਭਾਵਿਤ ਹਨ। ਸਿਰਫ ਪੰਜਾਬ ਤੋਂ ਹੀ ਨਹੀਂ, ਸਗੋਂ ਜੰਮੂ ਕਸ਼ਮੀਰ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਹੋਰ ਗੁਆਂਢੀ ਸੂਬਿਆਂ ਤੋਂ ਚੱਲਣ ਵਾਲੀਆਂ ਵਾਇਆ ਅੰਬਾਲਾ ਜਾਣ ਵਾਲੀਆਂ ਟ੍ਰੇਨਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ।
ਰੇਲ ਲਾਈਨਾਂ 'ਤੇ ਕਿਸਾਨ, ਵਪਾਰੀ ਪਰੇਸ਼ਾਨ ! ਵਪਾਰ 'ਤੇ ਅਸਰ:ਕਿਸਾਨ ਅੰਦੋਲਨ ਦੇ ਕਰਕੇ ਟਰੇਨਾਂ ਬੁਰੀ ਤਰ੍ਰਾਂ ਪ੍ਰਭਾਵਿਤ ਹਨ ਜਿਸ ਦਾ ਸਿੱਧਾ ਅਸਰ ਵਪਾਰ ਉੱਤੇ ਪੈ ਰਿਹਾ ਹੈ। ਜਲੰਧਰ ਤੋਂ ਸਪੋਰਟਸ ਪਾਰਟ, ਲੁਧਿਆਣਾ ਤੋਂ ਹੋਜ਼ਰੀ ਅਤੇ ਆਟੋ ਪਾਰਟਸ ਦੇ ਨਾਲ ਪੰਜਾਬ ਦੇ ਹੋਰਨਾਂ ਹਿੱਸਿਆਂ ਤੋਂ ਸਪਲਾਈ ਦਿੱਲੀ ਵੱਲ ਹੁੰਦੀ ਹੈ। ਲੁਧਿਆਣਾ ਤੋਂ ਇਕੱਲੀ ਹੋਜ਼ਰੀ ਹੀ ਰੋਜਾਨਾ ਪੰਜ ਕਰੋੜ ਦਾ ਵਪਾਰ ਕਰਦੀ ਹੈ। ਦਿੱਲੀ ਤੋਂ ਵਪਾਰੀ ਵੱਡੇ ਪੱਧਰ ਤੇ ਆਰਡਰ ਦੇਣ ਲਈ ਪੰਜਾਬ ਆਉਂਦੇ ਹਨ ਪਰ ਟ੍ਰੇਨਾਂ ਰੱਦ ਹੋਣ ਕਰਕੇ ਪੰਜਾਬ ਨਹੀਂ ਆ ਪਰ ਰਹੇ ਹਨ।
ਰੇਲ ਲਾਈਨਾਂ 'ਤੇ ਕਿਸਾਨ, ਵਪਾਰੀ ਪਰੇਸ਼ਾਨ ! ਲੁਧਿਆਣਾ ਨਿਟਵੀਆਰ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਥਾਪਰ ਨੇ ਕਿਹਾ ਹੈ ਕਿ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਕਰਕੇ ਵੱਡਾ ਨੁਕਸਾਨ ਹੋ ਹੌਜ਼ਰੀ ਨੂੰ ਝੱਲਣਾ ਪੈ ਰਿਹਾ ਹੈ, ਵਪਾਰੀ ਨਾ ਪੰਜਾਬ ਆਪ ਆ ਰਹੇ ਹਨ ਅਤੇ ਨਾ ਹੀ ਪੰਜਾਬ ਦਾ ਵਪਾਰੀ ਬਾਹਰ ਜਾ ਪਾ ਰਿਹਾ ਹੈ। ਫੈਕਟਰੀਆਂ ਵਿੱਚ ਗਰਮੀਆਂ ਦੇ ਕੱਪੜਿਆਂ ਦਾ ਸਮਾਨ ਬਣ ਕੇ ਤਿਆਰ ਹੈ, ਪਰ ਆਰਡਰ ਨਹੀਂ ਆ ਰਹੇ ਹਨ। ਉਨ੍ਹਾਂ ਕਿਹਾ ਕਿ ਵਪਾਰੀ ਹੁਣ ਪੰਜਾਬ ਨਾਲ ਵਪਾਰ ਨਹੀਂ ਕਰਨਾ ਚਾਹੁੰਦਾ। ਇਸ ਸਬੰਧੀ ਸਰਕਾਰ ਨੂੰ ਅਤੇ ਕਿਸਾਨਾਂ ਨੂੰ ਆਪਸ ਵਿੱਚ ਬੈਠ ਕੇ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ, ਤਾਂ ਜੋ ਵਪਾਰੀਆਂ ਦਾ ਨੁਕਸਾਨ ਨਾ ਹੋਵੇ।
ਯਾਤਰੀਆਂ ਦਾ ਨੁਕਸਾਨ:ਰੇਲ ਯਾਤਰਾ ਠੱਪ ਹੋਣ ਕਰਕੇ ਕਾਰੋਬਾਰ ਦੇ ਨਾਲ ਯਾਤਰੀਆਂ ਦਾ ਵੀ ਵੱਡਾ ਨੁਕਸਾਨ ਹੈ। ਰੋਜ਼ਾਨਾ ਰੇਲਵੇ ਨੂੰ ਲੱਖਾਂ ਰੁਪਇਆ ਦਾ ਰਿਫੰਡ ਯਾਤਰੀਆਂ ਨੂੰ ਵਾਪਸ ਕਰਨਾ ਪੈ ਰਿਹਾ ਹੈ, ਕਿਉਂਕਿ ਟ੍ਰੇਨਾਂ ਜਾਂ ਤਾਂ ਸਮੇਂ ਤੋਂ ਲੇਟ ਹੁੰਦੀਆਂ ਹਨ ਜਾਂ ਫਿਰ ਰੱਦ ਹੋ ਜਾਂਦੀਆਂ ਹਨ। ਇਸ ਮੁੱਦੇ ਨੂੰ ਲੈ ਕੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਅਤੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਰਵਨੀਤ ਬਿੱਟੂ ਨੇ ਕਿਹਾ ਕਿ ਰੇਲਵੇ ਨਾਲ ਲੁਧਿਆਣਾ ਦਾ ਜਲੰਧਰ ਦਾ ਅਤੇ ਪੰਜਾਬ ਦਾ ਵਪਾਰ ਜੁੜਿਆ ਹੋਇਆ ਹੈ।
ਰੇਲ ਲਾਈਨਾਂ 'ਤੇ ਕਿਸਾਨ, ਵਪਾਰੀ ਪਰੇਸ਼ਾਨ ! ਬਿੱਟੂ ਨੇ ਕਿਹਾ ਕਿ ਕਿਸਾਨਾਂ ਵੱਲੋਂ ਆਪਣੀ ਹੱਕੀ ਮੰਗਾਂ ਦੇ ਲਈ ਧਰਨੇ ਪ੍ਰਦਰਸ਼ਨ ਕਰਨਾ ਅਧਿਕਾਰ ਹੈ, ਪਰ ਇਸ ਨਾਲ ਕੋਈ ਹੋਰ ਪਰੇਸ਼ਾਨ ਹੋਵੇ ਇਹ ਸਹੀ ਨਹੀਂ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਦਾ ਹੱਲ ਕਰਨ ਨਹੀਂ ਤਾਂ ਵਪਾਰ ਉੱਤੇ ਇਸ ਦਾ ਮਾੜਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਪੰਜਾਬ ਦੀ ਸਭ ਤੋਂ ਵੱਡੀ ਇਕੋਨਮੀ ਦਾ ਹਿੱਸਾ ਹੈ ਅਤੇ ਵਪਾਰ ਅਹਿਮ ਹੈ। ਅਜਿਹੇ ਵਿੱਚ ਲਗਾਤਾਰ ਧਰਨਿਆਂ ਦੇ ਕਾਰਨ ਵਪਾਰ ਪ੍ਰਭਾਵਿਤ ਹੋ ਰਿਹਾ ਹੈ ਜਿਸ ਦਾ ਹੱਲ ਜ਼ਰੂਰੀ ਹੈ।
ਰੇਲ ਲਾਈਨਾਂ 'ਤੇ ਕਿਸਾਨ, ਵਪਾਰੀ ਪਰੇਸ਼ਾਨ ! ਕਿਸਾਨਾਂ ਦਾ ਜਵਾਬ:ਇੱਕ ਪਾਸੇ, ਜਿੱਥੇ ਲਗਾਤਾਰ ਪੰਜਾਬ ਦਾ ਵਪਾਰੀ ਪਰੇਸ਼ਾਨ ਹੈ ਅਤੇ ਕਿਸਾਨਾਂ ਨੂੰ ਉਸ ਦੇ ਨੁਕਸਾਨ ਬਾਰੇ ਅਪੀਲ ਕਰ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੈਠਣ ਨਾਲ ਕਿਸੇ ਦਾ ਨੁਕਸਾਨ ਨਹੀਂ ਹੋ ਰਿਹਾ ਹੈ। ਖੋਸਾ ਕਿਸਾਨ ਜਥੇਬੰਦੀ ਤੋਂ ਕਿਸਾਨ ਆਗੂ ਮੋਹਨ ਸਿੰਘ ਨੇ ਕਿਹਾ ਕਿ ਸਿਰਫ ਕਿਸਾਨਾਂ ਦੀਆਂ ਮੰਗਾਂ ਉਹਨਾਂ ਦੇ ਆਪਣੇ ਲਈ ਨਹੀਂ ਹੈ, ਸਗੋਂ ਪੂਰੇ ਪੰਜਾਬ ਲਈ ਹੈ। ਉਸ ਵਿੱਚ ਵਪਾਰੀ ਵੀ ਆਉਂਦੇ ਹਨ।