ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਰਾਇਪੁਰ ਦੇ ਮੱਧ ਵਰਗੀ ਕਿਸਾਨ ਅਵਤਾਰ ਸਿੰਘ ਨੇ ਇੱਕ ਨਿਵੇਕਲੀ ਪਹਿਲ ਕੀਤੀ ਹੈ। ਕਿਸਾਨ ਨੇ ਅਵਤਾਰ ਸਿੰਘ ਆਪਣੀ ਛੇ ਕਨਾਲ ਜ਼ਮੀਨ ਦੇ ਵਿੱਚ 22 ਸੌ ਦਰਖ਼ਤ 52 ਕਿਸਮਾਂ ਲਗਾ ਕੇ ਮਿੰਨੀ ਜੰਗਲ ਬਣਾਇਆ ਹੈ। ਕਿਸਾਨ ਨੇ ਦੱਸਿਆ ਕਿ ਜਿੱਥੇ ਵਾਤਾਵਰਣ ਗੰਧਲਾ ਹੋ ਰਿਹਾ ਹੈ ਅਤੇ ਦਿਨੋ ਦਿਨ ਦਰਖਤਾਂ ਦੀ ਗਿਣਤੀ ਘੱਟ ਰਹੀ ਹੈ। ਇਸ ਤੋਂ ਚਿੰਤਿਤ ਹੋ ਕੇ ਉਹਨਾਂ ਵੱਲੋਂ ਆਪਣੇ ਖੇਤ ਵਿੱਚ ਮਿੰਨੀ ਜੰਗਲ ਲਗਾਇਆ ਗਿਆ ਹੈ।
52 ਕਿਸਮਾਂ ਦਾ ਮਿੰਨੀ ਜੰਗਲ:ਦਿਨੋ ਦਿਨ ਦਰਖਤਾਂ ਦੀ ਘੱਟ ਰਹੀ ਗਿਣਤੀ ਅਤੇ ਗੰਦਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੇ ਲਈ ਜਿੱਥੇ ਸਰਕਾਰਾਂ ਵੱਲੋਂ ਅਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਵੱਧ ਤੋਂ ਵੱਧ ਦਰਖਤ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਇਪੁਰ ਦੇ ਪੰਜ ਏਕੜ ਜਮੀਨ ਦੇ ਮਾਲਿਕ ਕਿਸਾਨ ਅਵਤਾਰ ਸਿੰਘ ਨੇ ਆਪਣੀ ਜ਼ਮੀਨ ਦੇ ਵਿੱਚ ਛੇ ਕਨਾਲਾਂ ਵਿੱਚ 2200 ਦਰੱਖਤ 52 ਕਿਸਮਾਂ ਦਾ ਮਿੰਨੀ ਜੰਗਲ ਲਗਾਇਆ ਹੈ। ਜਿਨਾਂ ਦੇ ਵਿੱਚ ਨਿੰਮ, ਕਿੱਕਰ, ਵਣ, ਜਾਮਣ, ਤੂਤ, ਬੇਰੀ, ਟਾਹਲੀ, ਬੋਹੜ ਸਫ਼ੈਦਾ ਤੋਂ ਇਲਾਵਾ ਫੁੱਲਦਾਰ ਅਤੇ ਛਾਂਦਾਰ ਦਰਖ਼ਤ ਲਗਾਏ ਹਨ। ਕਿਸਾਨ ਦੀ ਪ੍ਰਸੰਸਾ ਕਰਦੇ ਹੋਏ ਵਾਤਾਵਰਣ ਪ੍ਰੇਮੀਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਹਰ ਇੱਕ ਵਿਅਕਤੀ ਨੂੰ ਇੱਕ ਦਰਖਤ ਲਗਾਉਣ ਦੀ ਜਰੂਰਤ ਹੈ। ਉੱਥੇ ਹੀ ਕਈ ਲੋਕ ਦਰਖਤਾਂ ਦੀ ਵੱਡੇ ਪੱਧਰ 'ਤੇ ਆਪਣੇ ਖੇਤਾਂ ਅਤੇ ਸੜਕਾਂ ਦੇ ਕਿਨਾਰਿਆਂ ਤੋਂ ਕਟਾਈ ਕੀਤੀ ਜਾ ਰਹੀ ਹੈ, ਜੋ ਬਹੁਤ ਹੀ ਨਿੰਦਣਯੋਗ ਹੈ।