ਅੰਮ੍ਰਿਤਸਰ: ਅੱਜ ਕੱਲ੍ਹ ਜਿਆਦਾਤਰ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਤੇ ਡਿਪੋਰਟ ਹੋਕੇ ਵਾਪਿਸ ਆ ਰਹੇ ਹਨ ਪਰ ਉੱਥੇ ਹੀ ਇਕ ਨੌਜਵਾਨ ਵਿਦੇਸ਼ ਗਿਆ ਤੇ ਉਥੋਂ ਵਾਪਿਸ ਆ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ ਆਪਣੇ ਨਾਲ ਹੋਰ ਵੀ ਕਈ ਪਰਿਵਾਰਾਂ ਦੀ ਰੋਟੀ ਚਲਾ ਰਿਹਾ ਹੈ। ਇਹ ਨੌਜਵਾਨ ਦਾ ਨਾਂ ਬਲਵੀਰ ਸਿੰਘ ਹੈ ਤੇ ਇਸ ਨੇ ਕਹਿਣਾ ਕਿ ਆਪਣੇ ਵਤਨ ਵਿੱਚ ਵੀ ਬਹੁਤ ਕੁਝ ਹੈ ਜੇ ਬੰਦਾ ਮਿਹਨਤ ਕਰਨ ਵਾਲਾ ਹੋਵੇ। 2011 ਵਿੱਚ ਵਰਕ ਪਰਮਿਟ 'ਤੇ ਇੰਗਲੈਂਡ ਗਏ ਪੰਜਾਬੀ ਨੌਜਵਾਨ ਬਲਬੀਰ ਸਿੰਘ ਦਾ ਆਪਣੇ ਵਤਨ ਦੀ ਮਿੱਟੀ ਦਾ ਮੋਹ ਉਸਨੂੰ ਭਾਰਤ ਖਿੱਚ ਲਿਆਇਆ।
ਬਲਬੀਰ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਬਾਕੀ ਨੌਜਵਾਨ ਵਿਦੇਸ਼ਾਂ ਵਿਚ ਜਾ ਰਹੇ ਹਨ ਮੇਰੇ ਦਿਲ ਵਿੱਚ ਵੀ ਸੀ ਕੀ ਮੈਂ ਵੀ ਵਿਦੇਸ਼ ਜਾਵਾਂ ਤੇ ਆਪਣੇ ਘਰ ਦੇ ਹਾਲਾਤ ਸੁਧਾਰਾਂ ਪਰ ਜਦੋਂ ਬਲਬੀਰ ਸਿੰਘ ਨੇ ਵੇਖਿਆ ਕਿ ਇੱਥੋਂ ਦੇ ਹਾਲਾਤ ਵੀ ਠੀਕ ਨਹੀਂ ਹਨ। ਉਨ੍ਹਾਂ ਨੇ ਦੱਸਿਆ ਕਿ ਅਸੀਂ ਮਿਹਨਤੀ ਬੰਦੇ ਸੀ, ਮਿਹਨਤ ਮਜਦੂਰੀ ਸ਼ੁਰੂ ਕੀਤੀ ਜਿਸ ਬਿਲਡਰ ਕੋਲ ਕੰਮ ਕੀਤਾ ਉਹ ਪੈਸੇ ਲੇਕੇ ਭੱਜ ਗਿਆ। ਬਲਬੀਰ ਸਿੰਘ ਨੇ ਦੱਸਿਆ ਕਿ ਫਿਰ ਉਸ ਨੇ ਇਕ ਹੋਟਲ ਵਿਚ ਕੰਮ ਕੀਤਾ ਤੇ ਇੱਥੇ ਉਹ ਡਬਲ ਸ਼ਿਫਟ ਲਗਾ ਰਿਹਾ ਸੀ। ਉਸਨੇ ਵੇਖਿਆ ਕਿ ਉਸ ਦੇ ਹੋਟਲ ਪਿੱਛੇ ਜੋ ਜ਼ਮੀਨ ਹੈ, ਉਸ ਉੱਤੇ ਇੱਕ ਔਰਤ ਜ਼ਮੀਨ 'ਤੇ ਵਾਹੀ ਕਰ ਰਹੀ ਸੀ ਜਦੋਂ ਉਸ ਨੂੰ ਮੈ ਰੋਕਿਆ ਤਾਂ ਉਸਨੂੰ ਮੈਨੂੰ ਕਿਹਾ ਕਿ ਮੈਂ ਵੀ ਕਿਸਾਨ ਹਾਂ ਫਿਰ ਉਸ ਨੇ ਕਿਹਾ ਤੂੰ ਤਾਂ ਰਾਜਾ ਹੈ। ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਫਲਾਵਰ ਦੀ ਸ਼ੋਪ ਸੀ, ਉਨ੍ਹਾਂ ਮੈਨੂੰ ਕਿਹਾ ਕਿ ਤੁਸੀ ਫੁੱਲਾਂ ਦੀ ਵਧੀਆ ਖੇਤੀ ਕਰ ਸਕਦੇ ਹੋ, ਮੇਰੇ ਦਿਮਾਗ ਵਿਚ ਆਇਆ ਮੈਂ ਵੀ ਫੁੱਲਾਂ ਦੀ ਖੇਤੀ ਕਰਾਂ।
ਪੰਜਾਬ ਵਿੱਚ ਰਹਿ ਕੇ ਹੀ ਰੋਜੀ ਰੋਟੀ ਕਮਾਈ
ਬਲਬੀਰ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਘਰ ਦੀ ਮਜ਼ਬੂਰੀ ਕਾਰਨ ਉਸ ਨੂੰ ਫਿਰ ਵਾਪਸ ਆਪਣੇ ਘਰ ਪੰਜਾਬ ਆਉਣਾ ਪਿਆ। ਉਸ ਦਾ ਸੱਤ ਮਹੀਨੇ ਦਾ ਵਰਕ ਪਰਮਿਟ ਦਾ ਵੀਜ਼ਾ ਰਹਿੰਦਾ ਸੀ ਪਰ ਫਿਰ ਇਹ ਸੋਚ ਕਿ ਵਾਪਸ ਆਇਆ ਕਿ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਦੀ ਖਾਤਰ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਆਇਆ ਹੈ, ਫਿਰ ਕਿਉਂ ਨਾ ਉਹ ਭਾਰਤ ਰਹਿ ਕੇ ਹੀ ਆਪਣੇ ਬੱਚਿਆਂ ਅਤੇ ਪਰਿਵਾਰ ਦੀ ਦੇਖਭਾਲ ਕਰੇ। ਪੰਜਾਬ ਵਿੱਚ ਰਹਿ ਕੇ ਹੀ ਰੋਜੀ ਰੋਟੀ ਕਮਾਏ ਅਤੇ ਆਪਣੇ ਘਰ ਦਾ ਗੁਜ਼ਾਰਾ ਕਰੇ। ਉਸ ਨੇ ਕਿਹਾ ਕਿ ਜਿਆਦਾਤਰ ਵੇਖਿਆ ਗਿਆ ਕਿ ਲੋਕ ਕਣਕ ਅਤੇ ਝੋਨੇ ਦੀ ਫਸਲ ਬੀਜਦੇ ਹਨ ਪਰ ਉਸ ਨੇ ਕਿਹਾ ਕਿ ਉਸ ਦਾ ਦਿਲ ਕੁਝ ਵੱਖਰਾ ਕਰਨ ਨੂੰ ਕਰਦਾ ਸੀ ਤੇ ਇਸ ਲਈ ਸੋਚਿਆ ਕਿ ਜੋ ਉਸ ਕੋਲ ਜ਼ਮੀਨ ਹੈ, ਉਸ 'ਤੇ ਹੀ ਉਹ ਫੁੱਲਾਂ ਦੀ ਖੇਤੀ ਕਰੇ।