ਹੁਸ਼ਿਆਰਪੁਰ: ਹਰ ਇਨਸਾਨ ਦਾ ਸੁਪਨਾ ਹੁੰਦਾ ਕਿ ਉਸ ਦਾ ਆਪਣਾ ਘਰ ਹੋਵੇ ਅਤੇ ਉਹ ਆਪਣੇ ਘਰ 'ਚ ਆਰਾਮ ਨਾਲ ਖੁਸ਼ੀ-ਖੁਸ਼ੀ ਰਹੇ ਪਰ ਹੁਣ ਤਾਂ ਲੋਕਾਂ ਦਾ ਇਹ ਸੁਪਨਾ ਵੀ ਮਹਿੰਗਾ ਹੋ ਗਿਆ ਹੈ। ਸੁਪਨਾ ਮਹਿੰਗਾ ਹੋਣਾ ਦਾ ਕਾਰਨ ਕੋਈ ਹੋਰ ਨਹੀਂ ਪੰਜਾਬ ਸਰਕਾਰ ਹੈ ਕਿਉਂਕਿ ਸਰਕਾਰ ਵੱਲੋਂ ਪ੍ਰਾਪਰਟੀ ਦੇ ਕੁਲੈਕਟਰ ਰੇਟਾਂ 'ਚ ਵਾਧਾ ਕੀਤਾ ਗਿਆ ਹੈ।ਜਿਸ ਕਾਰਨ ਪੰਜਾਬ ਭਰ ਵਿੱਚ ਕੁਲੈਕਟਰ ਰੇਟ ਵੱਧਣ ਕਰਨ ਆਮ ਜਨਤਾ ਲਈ ਜ਼ਮੀਨ ਖ਼ਰੀਦਣਾ ਮਹਿੰਗਾ ਹੋ ਗਿਆ ਹੈ। ਹੁਸ਼ਿਆਰਪੁਰ ਦੇ ਤਲਵਾੜਾ ਸਿਟੀ ਸਮੇਤ 97 ਪਿੰਡ ਦੀਆਂ ਜ਼ਮੀਨਾਂ 5 ਤੋਂ 10 ਫ਼ੀਸਦੀ ਰੇਟ ਵਿੱਚ ਇਜ਼ਾਫਾ ਹੋ ਗਿਆ ਹੈ। ਮੱਧ ਵਰਗੀ ਪਰਿਵਾਰਾਂ ਲਈ ਹੁਣ ਜ਼ਮੀਨ ਖਰੀਦਣ ਦਾ ਸੁਪਨਾ ਹੋਰ ਮਹਿੰਗਾ ਹੋ ਗਿਆ ਹੈ।
ਕੁਲੈਕਟਰ ਰੇਟ ਵਿੱਚ 5 ਤੋਂ 10 ਫ਼ੀਸਦੀ ਵਾਧਾ
ਦਰਅਸਲ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਜ਼ਮੀਨਾਂ ਦੇ ਕੁਲੈਕਟਰ ਰੇਟ ਵਿੱਚ 5 ਤੋਂ 10 ਫ਼ੀਸਦੀ ਵਾਧਾ ਕਰ ਦਿੱਤਾ ਗਿਆ ਹੈ । ਜਿਸ ਨਾਲ ਹੁਣ ਰਜਿਸਟਰੀ ਕਰਵਾਉਂਦੇ ਸਮੇਂ ਜ਼ਮੀਨ ਦੇ ਡੀਸੀ ਰੇਟ ਉਤੇ ਵਾਧਾ ਕਰਨ ਦੇ ਨਾਲ ਆਮ ਜਨਤਾ ਦੀ ਜੇਬ ਉਤੇ ਬੋਝ ਪਵੇਗਾ। ਇਸ ਨੂੰ ਲੈ ਕੇ ਲੋਕਾਂ ਦਾ ਕਹਿਣਾ ਹੈ ਕਿ "ਸਰਕਾਰ ਵੱਲੋਂ ਆਮ ਜਨਤਾ ਨੂੰ ਰਾਹਤ ਦੇਣ ਦੀ ਬਜਾਏ ਕੁਲੈਕਟਰ ਰੇਟ ਵਧਾਉਣ ਨਾਲ ਇੱਕ ਲੱਖ ਰਜਿਸਟਰੀ ਦੇ ਲੱਗਣੇ ਸੀ ਹੁਣ ਉਨ੍ਹਾਂ ਨੂੰ 10 ਪ੍ਰਤੀਸ਼ਤ ਵੱਧ ਦਰ ਨਾਲ ਪੈਸੇ ਦੇਣੇ ਪੈਣਗੇ"।