ਲੁਧਿਆਣਾ:ਅੱਜ ਪੰਜਾਬ ਬੰਦ ਦਾ ਲੁਧਿਆਣੇ ਦੇ ਵਿੱਚ ਰਲਵਾਂ ਮਿਲਵਾਂ ਅਸਰ ਵੇਖਣ ਨੂੰ ਰਿਹਾ ਜੇਕਰ ਗੱਲ ਲੁਧਿਆਣਾ ਸ਼ਹਿਰ ਦੀ ਕੀਤੀ ਜਾਵੇ ਤਾਂ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਨੂੰ ਛੱਡ ਕੇ ਬਾਕੀ ਸਭ ਸੁਚਾਰੂ ਢੰਗ ਦੇ ਨਾਲ ਚੱਲਦਾ ਰਿਹਾ ਹਾਲਾਂਕਿ ਬਾਜ਼ਾਰ ਵੀ ਖੁੱਲੇ ਰਹੇ ਅਤੇ ਬਾਜ਼ਾਰ ਖੁੱਲੇ ਹੋਣ ਦੀਆਂ ਖਬਰਾਂ ਸੁਣ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਜਦੋਂ ਬਾਜ਼ਾਰਾਂ ਦੇ ਵਿੱਚੋਂ ਦੁਕਾਨਾਂ ਬੰਦ ਕਰਵਾਉਣ ਆਏ ਤਾਂ ਕਿਤੇ-ਕਿਤੇ ਬਹਿਸਬਾਜ਼ੀ ਦੀ ਵੀਡੀਓ ਵੀ ਸਾਹਮਣੇ ਆਈਆਂ। ਬੰਦ ਦਾ ਜਿਆਦਾਤਰ ਅਸਰ ਸ਼ਹਿਰਾਂ ਦੇ ਬਾਹਰ ਪੇਂਡੂ ਇਲਾਕੇ ਦੇ ਵਿੱਚ ਅਤੇ ਖਾਸ ਕਰਕੇ ਨੈਸ਼ਨਲ ਹਾਈਵੇ 'ਤੇ ਜ਼ਿਆਦਾ ਵੇਖਣ ਨੂੰ ਮਿਲਿਆ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੂੰ ਪੂਰੇ ਤੌਰ 'ਤੇ 4 ਵਜੇ ਤੱਕ ਬੰਦ ਰੱਖਿਆ ਗਿਆ।
ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਬੰਦ ਦਾ ਫੈਸਲਾ ਲਿਆ ਗਿਆ ਸੀ। ਇਸ ਦੇ ਚਲਦਿਆਂ ਕਈ ਟ੍ਰੇਨਾਂ ਵੀ ਕੈਂਸਲ ਹੋ ਗਈਆਂ ਫਿਰੋਜ਼ਪੁਰ ਮੰਡਲ ਤੋਂ 11 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਟਿਕਟਾਂ ਵੀ ਕੈਂਸਲ ਹੋ ਗਈਆਂ। ਜਿਸ ਕਰਕੇ ਯਾਤਰੀ ਖੱਜਲ ਖਰਾਬ ਹੁੰਦੇ ਵਿਖਾਈ ਦਿੱਤੇ ਸ਼ਾਮ ਹੁੰਦੇ ਸੀ ਜ਼ਿਆਦਾਤਰ ਯਾਤਰੀ ਬੱਸ ਸਟੈਂਡ ਪਹੁੰਚ ਗਏ ਪਰ ਉਨ੍ਹਾਂ ਨੂੰ ਬੱਸਾਂ ਮਿਲਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।