ਪੰਜਾਬ

punjab

ETV Bharat / state

ਨਸ਼ਾ ਤਸਕਰਾਂ ਨੇ 8 ਘਰਾਂ ਨੂੰ ਲਗਾਈ ਅੱਗ, ਪੈਟਰੋਲ ਬੰਬਾਂ ਨਾਲ ਕੀਤੇ ਧਮਾਕੇ, ਲੁੱਟਿਆ ਕੀਮਤੀ ਸਮਾਨ - BATHINDA NEWS

ਨਸ਼ਾ ਤਸਕਰਾਂ ਨੇ ਪਿੰਡ ਦਾਨ ਸਿੰਘ ਵਾਲਾ ਦੀ ਭਾਈ ਜੀਵਨ ਸਿੰਘ ਬਸਤੀ ਵਿੱਚ ਅੱਠ ਘਰਾਂ ਨੂੰ ਅੱਗ ਲਗਾ ਦਿੱਤੀ ਹੈ।

Petrol bomb attack
ਨਸ਼ਾ ਤਸਕਰਾਂ ਨੇ ਅੱਗ ਲਗਾ ਕੇ ਸਾੜੇ ਘਰ (Etv Bharat)

By ETV Bharat Punjabi Team

Published : Jan 10, 2025, 7:04 PM IST

Updated : Jan 10, 2025, 8:35 PM IST

ਬਠਿੰਡਾ:ਜ਼ਿਲ੍ਹਾਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਬੀਤੀ ਰਾਤ ਨਸ਼ਾ ਤਸਕਰਾਂ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ। ਪਿੰਡ ਦਾਨ ਸਿੰਘ ਵਾਲਾ ਦੀ ਭਾਈ ਜੀਵਨ ਸਿੰਘ ਬਸਤੀ ਵਿੱਚ ਅੱਠ ਘਰਾਂ ਨੂੰ ਕਰੀਬ 50 ਤੋਂ 60 ਤਸਕਰਾਂ ਵੱਲੋਂ ਪੈਟਰੋਲ ਬੰਬ ਸੁੱਟ ਕੇ ਅੱਗ ਲਗਾ ਦਿੱਤੀ ਗਈ। ਅੱਗ ਲਗਾਉਣ ਤੋਂ ਪਹਿਲਾਂ ਗੁੰਡਾਗਰਦੀ ਕਰਦੇ ਹੋਏ ਇਹਨਾਂ ਮੁਲਜ਼ਮਾਂ ਨੇ ਜਿੱਥੇ ਘਰਾਂ ਵਿੱਚ ਦੀ ਲੁੱਟਮਾਰ ਕੀਤੀ, ਉੱਥੇ ਹੀ ਘਰਾਂ ਵਿੱਚ ਪਏ ਘਰੇਲੂ ਸਮਾਨ ਦੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ।

ਨਸ਼ਾ ਤਸਕਰਾਂ ਨੇ 8 ਘਰਾਂ ਨੂੰ ਲਗਾਈ ਅੱਗ (Etv Bharat)

ਸਮਾਨ ਲੁੱਟ ਲਿਆ ਗਿਆ

ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਨੌਜਵਾਨਾਂ ਵੱਲੋਂ ਨਸ਼ਾ ਤਸਕਰ ਨੂੰ ਨਸ਼ਾ ਵੇਚਣ ਤੋਂ ਰੋਕਿਆ ਗਿਆ ਸੀ। ਜਿਸ ਤੋਂ ਬਾਅਦ ਚਾਰ ਪੰਜ ਦਿਨ ਆਪਸੀ ਤਕਰਾਰਬਾਜ਼ੀ ਚਲਦੀ ਰਹੀ। ਹੁਣ ਨਸ਼ਾ ਤਸਕਰ ਵੱਲੋਂ 50 ਤੋਂ 60 ਗੁੰਡਿਆਂ ਨੂੰ ਲਿਆ ਕੇ ਬਸਤੀ ਦੇ ਕਰੀਬ ਅੱਠ ਘਰਾਂ ਉੱਤੇ ਹਮਲਾ ਕੀਤਾ ਗਿਆ, ਹਮਲਾ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਪੈਟਰੋਲ ਬੰਬਾਂ ਦੀ ਵਰਤੋਂ ਕਰਦੇ ਹੋਏ ਘਰ ਦੇ ਕੀਮਤੀ ਸਮਾਨ ਨੂੰ ਅੱਗ ਲਗਾ ਦਿੱਤੀ ਗਈ ਅਤੇ ਘਰਾਂ ਵਿੱਚ ਪਿਆ ਸਮਾਨ ਲੁੱਟ ਲਿਆ ਗਿਆ।

ਪੈਟਰੋਲ ਬੰਬ ਸੁੱਟ ਕੇ ਅੱਗ ਲਗਾਈ ਗਈ

ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਕਈ ਲੋਕ ਘਰ ਛੱਡਣ ਲਈ ਮਜ਼ਬੂਰ ਹੋ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਜੋ ਹਸ਼ਰ ਰਾਤ ਵੇਖਣ ਨੂੰ ਮਿਲਿਆ ਹੈ, ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ, ਇਸ ਲਈ ਆਪਣੇ ਪਰਿਵਾਰ ਨੂੰ ਲੈ ਕੇ ਸੁਰੱਖਿਅਤ ਥਾਂ ਉੱਤੇ ਜਾ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ੇ ਦੇ ਕਾਰੋਬਾਰੀਆਂ ਵੱਲੋਂ ਸ਼ਰੇਆਮ ਬਸਤੀ ਵਿੱਚ ਗੁੰਡਾਗਰਦੀ ਕੀਤੀ ਗਈ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪਿਛਲੇ ਕਈ ਦਿਨ੍ਹਾਂ ਤੋਂ ਚੱਲ ਰਹੇ ਇਸ ਝਗੜੇ ਸਬੰਧੀ ਵਾਰ-ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਦੀ ਪੰਚਾਇਤ ਨੂੰ ਬੇਨਤੀ ਕੀਤੀ ਗਈ ਪਰ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ, ਜਿਸ ਕਾਰਨ ਇੰਨੀ ਵੱਡੀ ਘਟਨਾ ਵਾਪਰ ਗਈ ਅਤੇ ਲੋਕਾਂ ਦੇ ਘਰਾਂ ਉੱਤੇ ਪੈਟਰੋਲ ਬੰਬ ਸੁੱਟ ਕੇ ਅੱਗ ਲਗਾਈ ਗਈ।

ਨਸ਼ਾ ਤਸਕਰਾਂ ਨੇ 8 ਘਰਾਂ ਨੂੰ ਲਗਾਈ ਅੱਗ (Etv Bharat)

ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ

ਸਥਾਨਕਵਾਸੀਆਂ ਮੁਤਾਬਿਕ ਨਸ਼ੇ ਤੋਂ ਪਿੰਡ ਦੀ ਜਵਾਨੀ ਨੂੰ ਬਚਾਉਣ ਲੱਗੇ ਲੋਕਾਂ ਦੇ ਘਰਾਂ ਉੱਤੇ ਨਸ਼ਾ ਤਸਕਰ ਵੱਲੋਂ ਹਮਲਾ ਕੀਤਾ ਗਿਆ ਹੈ। ਉਹਨਾਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਲੁੱਟ ਅਤੇ ਅੱਗ ਨਾਲ ਇੰਨੀ ਤਬਾਹੀ ਹੋਈ ਹੈ ਕਿ ਕਈ ਲੋਕਾਂ ਦੇ ਘਰ ਤਾਂ ਸਿਰਫ ਸਰੀਰ ਦੇ ਪਾਏ ਕੱਪੜੇ ਹੀ ਬਚੇ ਹਨ। ਗੁੰਡਾਗਰਦੀ ਕਰਨ ਵਾਲਿਆਂ ਵੱਲੋਂ ਖਾਣਾ ਬਣਾਉਣ ਲਈ ਰੱਖੇ ਗਏ ਗੈਸ ਸਿਲੰਡਰ ਤੱਕ ਚੋਰੀ ਕਰ ਲਏ ਗਏ ਅਤੇ ਕਈ ਘਰਾਂ ਵਿੱਚੋਂ ਪਸ਼ੂ ਵੀ ਖੋਲ੍ਹ ਕੇ ਲੈ ਗਏ ਹਨ। ਪਿੰਡ ਵਾਸੀਆਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਅਤੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ।

ਪੰਚਾਇਤ ਵੱਲੋਂ ਮਤਾ ਪਾਸ

ਇਸ ਘਟਨਾ ਤੋਂ ਬਾਅਦ ਜਦੋਂ ਪਿੰਡ ਦੇ ਸਰਪੰਚ ਬੰਤਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਕਈ ਦਿਨ੍ਹਾਂ ਦਾ ਝਗੜਾ ਚੱਲ ਰਿਹਾ ਸੀ। ਪੰਚਾਇਤ ਵੱਲੋਂ ਦੋਨੇ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇੱਕ ਧਿਰ ਵੱਲੋਂ ਪਹਿਲਾਂ ਹਮਲਾ ਕੀਤਾ ਗਿਆ, ਫਿਰ ਦੂਸਰੀ ਧਿਰ ਵੱਲੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬੁਲਾ ਕੇ ਅੱਠ ਘਰਾਂ ਉੱਤੇ ਹਮਲਾ ਕਰ ਅੱਗ ਲਗਾ ਦਿੱਤੀ ਗਈ। ਇਸ ਘਟਨਾ ਨੂੰ ਲੈ ਕੇ ਪਿੰਡ ਵਿੱਚ ਦਹਿਸ਼ਤ ਦਾ ਮਹੌਲ ਹੈ ਅਤੇ ਪੰਚਾਇਤ ਵੱਲੋਂ ਹੁਣ ਫੈਸਲਾ ਕੀਤਾ ਗਿਆ ਹੈ ਕਿ ਇਸ ਘਟਨਾਕ੍ਰਮ ਵਿੱਚ ਸ਼ਾਮਿਲ ਲੋਕਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਪੰਚਾਇਤ ਵੱਲੋਂ ਬਕਾਇਦਾ ਇੱਕ ਮਤਾ ਪਾਸ ਕੀਤਾ ਜਾਵੇਗਾ।

ਪਿੰਡ ਦਾਨ ਸਿੰਘ ਵਾਲਾ ਘਟਨਾ ਸਥਾਨ 'ਤੇ ਜਾ ਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਘਟਨਾ ਕ੍ਰਮ ਵਿੱਚ ਪੰਜ ਲੋਕ ਜ਼ਖਮੀ ਹੋਏ ਹਨ। ਇਸ ਮਾਮਲੇ ਸਬੰਧੀ ਜਿੰਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਇਸ ਆਧਾਰ ਤੇ ਜਲਦ ਹੀ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਹਾਲੇ ਨਸ਼ੇ ਦਾ ਕੋਈ ਮਾਮਲਾ ਸਾਹਮਣੇ ਹੀ ਨਹੀਂ ਆਇਆ ਫਿਰ ਵੀ ਹਰ ਪੱਖ ਤੇ ਜਾਂਚ ਕੀਤੀ ਜਾ ਰਹੀ ਹੈ। ਲੜਾਈ ਝਗੜਾ ਕਰਨ ਵਾਲੀਆਂ ਦੋਨੇ ਧਿਰਾਂ ਇੱਕੋ ਪਰਿਵਾਰਾਂ ਨਾਲ ਸੰਬੰਧਿਤ ਹਨ। ਇਸ ਵਿੱਚ ਲੁੱਟ ਖੋਹ ਦੀ ਗੱਲ ਵੀ ਸਾਹਮਣੇ ਆਈ ਹੈ। ਇੱਕ ਘਰ ਦੀਆਂ ਬੱਕਰੀਆਂ ਖੋਲ ਕੇ ਲੈ ਗਏ ਹਨ ਜਿਸ ਸਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ। -ਜਸਵਿੰਦਰ ਕੌਰ ,ਇੰਚਾਰਜ,ਥਾਣਾ ਨੇਹੀਆਂਵਾਲਾ

Last Updated : Jan 10, 2025, 8:35 PM IST

ABOUT THE AUTHOR

...view details