ਪੰਜਾਬ

punjab

ETV Bharat / state

ਪਠਾਨਕੋਟ ਸਰਹੱਦ 'ਤੇ ਨਜ਼ਰ ਆਈ ਡਰੋਨ ਦੀ ਹਲੱਚਲ, ਪੁਲਿਸ ਅਤੇ ਬੀ.ਐਸ.ਐਫ ਹੋਈ ਚੌਕਸ - Drone movement seen on Pathankot

Drone activity Pathankot : ਬੀਤੀ ਰਾਤ ਭਾਰਤ-ਪਾਕਿ ਸਰਹੱਦ 'ਤੇ ਸਥਿਤ ਪਿੰਡ ਭਾਗਵਾਲ ਨੇੜੇ ਸਥਾਨਕ ਲੋਕਾਂ ਨੇ ਡਰੋਨ ਵਰਗੀ ਚੀਜ਼ ਦੇਖੀ, ਡਰੋਨ ਦੀ ਗਤੀਵਿਧੀ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ, ਮਿਲੀ ਸੂਚਨਾ ਦੇ ਆਧਾਰ 'ਤੇ ਪੁਲਿਸ ਅਤੇ ਬੀ.ਐਸ.ਐਫ ਚੌਕਸ ਹੋ ਗਈ ਹੈ ਅਤੇ ਇਲਾਕੇ 'ਚ ਸਾਂਝੇ ਤੌਰ 'ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।

Drone activity seen on Pathankot border, police and BSF on alert
ਪਠਾਨਕੋਟ ਸਰਹੱਦ 'ਤੇ ਨਜ਼ਰ ਆਈ ਡਰੋਨ ਦੀ ਹਲੱਚਲ,ਪੁਲਿਸ ਅਤੇ ਬੀ.ਐਸ.ਐਫ ਹੋਈ ਚੌਕਸ (ਪਠਾਨਕੋਟ ਪੱਤਰਕਾਰ)

By ETV Bharat Punjabi Team

Published : Sep 6, 2024, 11:41 AM IST

ਪਠਾਨਕੋਟ ਸਰਹੱਦ 'ਤੇ ਨਜ਼ਰ ਆਈ ਡਰੋਨ ਦੀ ਹਲੱਚਲ (ਪਠਾਨਕੋਟ ਪੱਤਰਕਾਰ)

ਪਠਾਨਕੋਟ : ਜ਼ਿਲ੍ਹਾ ਪਠਾਨਕੋਟ ਜੋ ਕਿ ਬਹੁਤ ਹੀ ਸੰਵੇਦਨਸ਼ੀਲ ਜ਼ਿਲ੍ਹਾ ਹੈ, ਇੱਕ ਪਾਸੇ ਭਾਰਤ-ਪਾਕਿ ਸਰਹੱਦ ਨਾਲ ਲੱਗਦਾ ਹੈ ਅਤੇ ਦੂਜੇ ਪਾਸੇ ਜੰਮੂ-ਕਸ਼ਮੀਰ ਹੈ, ਜਿਸ ਕਾਰਨ ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਪਠਾਨਕੋਟ ਦੇ ਕਈ ਪਿੰਡਾਂ 'ਚ ਸ਼ੱਕੀ ਹਾਲਾਤ ਦੇਖਣ ਦੇ ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡ ਭਾਗਵਾਲ ਵਿੱਚ ਬੀਤੀ ਰਾਤ ਵੀ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਗਤੀਵਿਧੀ ਦੇ ਮਾਮਲੇ ਸਾਹਮਣੇ ਆਏ ਹਨ। ਬੀਤੀ ਰਾਤ ਵੀ ਪਿੰਡ ਵਾਸੀਆਂ ਨੇ ਪਾਕਿਸਤਾਨ ਵਾਲੇ ਪਾਸਿਓਂ ਇੱਕ ਡਰੋਨ ਵਰਗੀ ਚੀਜ਼ ਆਉਂਦੀ ਦੇਖੀ, ਜਿਸ ਦੀ ਸੂਚਨਾ ਸਥਾਨਕ ਪੁਲ਼ਿਸ ਥਾਣਾ ਨਰੋਟ ਜੈਮਲ ਸਿੰਘ ਨੂੰ ਦਿੱਤੀ ਗਈ, ਜਿਸ ਕਾਰਨ ਪੁਲਿਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਮਿਲ ਕੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਭਾਗਵਾਲ ਦੇ ਆਸ-ਪਾਸ ਤਲਾਸ਼ੀ ਮੁਹਿੰਮ ਚਲਾਈ। ਹਾਲਾਂਕਿ ਕਿਸੇ ਵੀ ਕਿਸਮ ਦੀ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ।

ਪੁਲਿਸ ਵੱਲੋਂ ਚਲਾਇਆ ਜਾ ਰਿਹਾ ਤਲਾਸ਼ੀ ਅਭਿਆਨ :ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਾਕਿਸਤਾਨ ਤੋਂ ਡਰੋਨ ਵਰਗੀ ਕੋਈ ਗਤੀਵਿਧੀ ਦੇਖੀ ਹੈ, ਜਿਸ ਸਬੰਧੀ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਹੈ ਅਤੇ ਇਸ ਮਾਮਲੇ ਦੀ ਸੂਚਨਾ ਪੁਲਿਸ ਥਾਣਾ ਨਰੋਟ ਜੈਮਲ ਨੂੰ ਦਿੱਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਡਰੋਨ ਦੀ ਗਤੀਵਿਧੀ ਬਾਰੇ ਜਾਣਕਾਰੀ ਦਿੱਤੀ ਸੀ, ਪਰ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ, ਬੀਐਸਐਫ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਪਹਿਲਾਂ ਵੀ ਸਾਹਮਾਣੇ ਆਏ ਮਾਮਲੇ : ਜ਼ਿਕਰਯੋਗ ਹੈ ਕਿ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਵੱਖ-ਵੱਖ ਥਾਵਾਂ 'ਤੇ ਡਰੋਨ ਅਤੇ ਸ਼ੱਕੀ ਵਿਅਕਤੀ ਵੇਖੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ, ਜਿਸ ਨੂੰ ਲੈ ਕੇ ਪੁਲਿਸ ਚੌਕਸ ਹੈ। ਪਠਾਨਕੋਟ ਦੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਛੋੜੀਆ ਵਿਖੇ ਵੀ ਅਣਪਛਾਤਿਆਂ ਵੱਲੋਂ ਹਲਚਲ ਹੋਈ ਸੀ। ਜਿਸ ਨੂੰ ਲੈਕੇ ਪੁਲਿਸ ਲਗਾਤਾਰ ਸਰਗਰਮ ਰਹਿੰਦੀ ਹੈ ਅਤੇ ਸਥਾਨਕ ਲੋਕਾਂ ਨੂੰ ਵੀ ਚੌਕਸ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ।

ABOUT THE AUTHOR

...view details