ਪੰਜਾਬ

punjab

ETV Bharat / state

ਆਨਲਾਈਨ ਵਿਆਹ ਦੀ ਸਾਈਟ 'ਤੇ ਮਿਲੇ ਪਤੀ ਪਤਨੀ ਦਾ ਹਾਈ ਵੋਲਟੇਜ ਡਰਾਮਾ, ਮੌਕੇ 'ਤੇ ਪਹੁੰਚੀ ਪੁਲਿਸ, ਜਾਣੋ ਮਾਮਲਾ - HUSBAND WIFE DISPUTE - HUSBAND WIFE DISPUTE

ਲੁਧਿਆਣਾ ਵਿੱਚ ਆਨਲਾਈਨ ਐਪ ਰਾਹੀਂ ਹੋਇਆ ਵਿਆਹ ਬੱਸ ਡੇਢ ਸਾਲ ਦੇ ਅੰਦਰ ਹੀ ਖ਼ਤਮ ਹੋਣ ਤੱਕ ਪੁੱਜ ਚੁੱਕਿਆ ਹੈ। ਪਤੀ-ਪਤਨੀ ਦੇ ਕਲੇਸ਼ ਨੇ ਸੜਕ ਉੱਤੇ ਹਾਈਵੋਲਟੇਜ ਡਰਾਮੇ ਦਾ ਰੂਪ ਧਾਰਿਆ. ਤਾਂ ਮੌਕੇ ਉੱਤੇ ਪੁਲਿਸ ਨੂੰ ਪਹੁੰਚਣਾ ਪਿਆ।

HIGH VOLTAGE DRAMA
ਆਨਲਾਈਨ ਵਿਆਹ ਦੀ ਸਾਈਟ 'ਤੇ ਮਿਲੇ ਪਤੀ ਪਤਨੀ ਦਾ ਹਾਈ ਵੋਲਟੇਜ ਡਰਾਮਾ (ETV BHARAT (ਰਿਪੋਟਰ,ਲੁਧਿਆਣਾ))

By ETV Bharat Punjabi Team

Published : Sep 21, 2024, 9:58 AM IST

ਲੁਧਿਆਣਾ: ਨੂਰ ਵਾਲਾ ਰੋਡ ਉੱਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਦਾਮੀਨੀ ਨਾਂ ਦੀ ਵਿਆਹੁਤਾ ਆਪਣੀ ਮਾਂ ਦੇ ਨਾਲ ਪਤੀ ਅੰਕਿਤ ਦੇ ਘਰ ਪਹੁੰਚੀ ਅਤੇ ਘਰ ਦੇ ਬਾਹਰ ਆ ਕੇ ਉਸ ਨੇ ਹੰਗਾਮਾ ਕੀਤਾ ਅਤੇ ਪੂਰਾ ਮੁਹੱਲਾ ਇਕੱਠਾ ਕਰ ਲਿਆ। ਇਸ ਦੌਰਾਨ ਦਾਮਨੀ ਨੇ ਆਪਣੇ ਪਤੀ ਅੰਕਿਤ ਉੱਤੇ ਇਲਜ਼ਾਮ ਲਗਾਇਆ ਕਿ ਦੋ ਸਾਲ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਪਤੀ ਨੇ ਉਸ ਨਾਲ ਕੁੱਟਮਾਰ ਕੀਤੀ, ਉਸ ਨੂੰ ਘਰੋਂ ਕੱਢ ਦਿੱਤਾ ਅਤੇ ਜਦੋਂ ਅੱਜ ਉਹ ਆਪਣੀ ਮਾਂ ਦੇ ਨਾਲ ਇੱਥੇ ਪਹੁੰਚੀ, ਤਾਂ ਉਸ ਨੇ ਆਪਣੇ ਘਰ ਨੂੰ ਤਾਲਾ ਲਗਾ ਦਿੱਤਾ। ਉਹਨਾਂ ਕਿਹਾ ਕਿ ਉਸ ਨੂੰ ਇਨਸਾਫ ਚਾਹੀਦਾ ਹੈ। ਪੀੜਤਾ ਨੇ ਕਿਹਾ ਕਿ ਸ਼ੁਰੂ ਤੋਂ ਹੀ ਉਹ ਉਸ ਦੀ ਕੁੱਟਮਾਰ ਕਰਦਾ ਰਿਹਾ ਹੈ, ਕਈ ਵਾਰ ਸਮਝੌਤਾ ਵੀ ਹੋ ਗਿਆ, ਪਰ ਉਹ ਉਸ ਨਾਲ ਗਲਤ ਸਲੂਕ ਕਰਦਾ ਹੈ।

ਪਤੀ ਪਤਨੀ ਦਾ ਹਾਈ ਵੋਲਟੇਜ ਡਰਾਮਾ (ETV BHARAT (ਰਿਪੋਟਰ,ਲੁਧਿਆਣਾ))




ਪਤੀ ਨੇ ਦਿੱਤੀ ਸਫਾਈ

ਇਸ ਸੰਬੰਧ ਦੇ ਵਿੱਚ ਜਦੋਂ ਮਹਿਲਾ ਦੇ ਪਤੀ ਅੰਕਿਤ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੇਰੇ ਮਾਤਾ-ਪਿਤਾ ਨਹੀਂ ਹਨ, ਉਹ ਇਕੱਲਾ ਰਹਿੰਦਾ ਹੈ। ਵਿਆਹ ਵਾਲੀ ਸਾਈਟ ਉੱਤੇ ਹੀ ਉਹ ਦੋਨੇ ਮਿਲੇ ਸਨ ਅਤੇ ਫਿਰ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਜਦੋਂ ਉਸ ਦੀ ਪਤਨੀ ਦਾਮਿਨੀ ਗਰਭਵਤੀ ਹੋਈ ਤਾਂ ਉਹ ਦਿੱਲੀ ਚਲੀ ਗਈ। ਉਸ ਨੇ ਆਪਣੀ ਮਾਂ ਨਾਲ ਮਿਲ ਕੇ ਗਪਭਪਾਤ ਕਰਵਾ ਦਿੱਤਾ। ਇਸ ਤੋਂ ਬਾਅਦ ਜਦੋਂ ਆਪਣੀ ਪਤਨੀ ਨੂੰ ਲੈਣ ਵਾਸਤੇ ਉਹ ਭੈਣ ਅਤੇ ਆਪਣੇ ਜੀਜੇ ਨਾਲ ਦਿੱਲੀ ਗਿਆ ਤਾਂ ਉਹਨਾਂ ਦੀ ਉੱਥੇ ਕੁੱਟਮਾਰ ਕੀਤੀ ਗਈ। ਇੰਨ੍ਹਾਂ ਹੀ ਨਹੀਂ ਉਸ ਉੱਤੇ ਕੇਸ ਪਾ ਦਿੱਤਾ ਗਿਆ। ਪਤਨੀ ਅਤੇ ਸੱਸ ਉਸ ਨੂੰ ਤੰਗ ਪਰੇਸ਼ਾਨ ਕਰਦੇ ਹਨ। ਪਰੇਸ਼ਾਨ ਹੋਣ ਕਾਰਨ ਹੁਣ ਉਹ ਆਪਣੀ ਨਾਲ ਨਹੀਂ ਰਹਿਣਾ ਚਾਹੁੰਦਾ।

ਪੁਲਿਸ ਕਰ ਰਹੀ ਜਾਂਚ
ਇਸ ਦੌਰਾਨ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਦੋਵਾਂ ਦੇ ਬਿਆਨ ਦਰਜ ਕਰਨ ਲਈ ਪੁਲਿਸ ਸਟੇਸ਼ਨ ਲੈ ਕੇ ਜਾ ਰਹੇ ਹਾਂ, ਜੋ ਵੀ ਇਹਨਾਂ ਦਾ ਆਪਸੀ ਮਾਮਲਾ ਹੈ ਉਸ ਸਬੰਧੀ ਦੋਵਾਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮਹਿਲਾ ਨੇ ਇਲਜ਼ਾਮ ਜ਼ਰੂਰ ਲਗਾਇਆ ਹੈ ਕਿ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਹੈ ਪਰ ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ।

ABOUT THE AUTHOR

...view details