ਚੰਡੀਗੜ੍ਹ: ਦੁਨੀਆਂ ਭਰ ਵਿੱਚ ਅਪਣੀ ਨਾਯਾਬ ਗਾਇਨ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ ਲੋਕ ਗਾਇਕ ਹਰਭਜਨ ਮਾਨ, ਜੋ ਪ੍ਰੋਫੈਸ਼ਨਲ ਰੁਝੇਵਿਆਂ ਵਿੱਚੋਂ ਫੁਰਸਤ ਮਿਲਦਿਆਂ ਹੀ ਅੱਜ ਆਪਣੇ ਜੱਦੀ ਪਿੰਡ ਖੇਮੂਆਣਾ ਪਹੁੰਚੇ, ਜਿਸ ਦੌਰਾਨ ਉਹ ਪਿੰਡ ਨਾਲ ਜੁੜੀਆਂ ਅਪਣੀਆਂ ਯਾਦਾਂ ਨੂੰ ਮੁੜ ਤਾਜ਼ਾ ਕਰਦੇ ਨਜ਼ਰੀ ਆ ਰਹੇ ਹਨ।
ਮਾਲਵਾ ਦੇ ਜ਼ਿਲ੍ਹਾਂ ਬਠਿੰਡਾ ਅਧੀਨ ਆਉਂਦਾ ਇਹ ਮਲਵਈ ਪਿੰਡ ਗਾਇਕ ਹਰਭਜਨ ਮਾਨ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਬਣਿਆ ਰਹਿੰਦਾ ਹੈ, ਜਿੱਥੇ ਅੱਜ ਉਨ੍ਹਾਂ ਦਾ ਪੁਰਾਤਨ ਰੰਗਾਂ ਵਿੱਚ ਰੰਗਿਆ ਘਰ ਗੁਜ਼ਰੇ ਜ਼ਮਾਨੇ ਦੀਆਂ ਸੰਗੀਤਕ ਬਾਤਾਂ ਨੂੰ ਪਾਉਂਦਾ ਰਿਹਾ ਹੈ, ਜਿੱਥੇ ਰਹਿੰਦਿਆਂ ਹੀ ਉਨ੍ਹਾਂ ਗਾਇਕੀ ਨੂੰ ਪਰਪੱਕਤਾ ਦੇਣ ਦੇ ਨਾਲ-ਨਾਲ ਅਪਣੇ ਕਈ ਗਾਣਿਆਂ ਦੀ ਵਜ਼ੂਦਤਾ ਨੂੰ ਵੀ ਅੰਜ਼ਾਮ ਦਿੱਤਾ ਹੈ।
ਪੰਜਾਬੀ ਗਾਇਕੀ ਦੇ ਇਲਾਵਾ ਸਿਨੇਮਾ ਖੇਤਰ ਵਿੱਚ ਵੀ ਨਵੇਂ ਦਿਸਹਿੱਦੇ ਸਿਰਜਣ ਵਾਲੇ ਹਰਭਜਨ ਮਾਨ ਵੱਲੋਂ ਅਪਣੀ ਇੱਕ ਅਹਿਮ ਸ਼ੁਰੂਆਤੀ ਫਿਲਮ 'ਮਿੱਟੀ ਵਾਜਾਂ ਮਾਰਦੀ ਦੀ' ਸ਼ੂਟਿੰਗ ਵੀ ਅਪਣੇ ਇਸੇ ਪਿੰਡ ਵਿੱਚ ਕੀਤੀ ਗਈ ਸੀ, ਜਿਸ ਦਾ ਨਿਰਦੇਸ਼ਨ ਪਾਲੀਵੁੱਡ ਦੇ ਅਜ਼ੀਮ ਨਿਰਦੇਸ਼ਕ ਮਨਮੋਹਨ ਸਿੰਘ ਵੱਲੋਂ ਕੀਤਾ ਗਿਆ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖਿੱਤੇ ਵਿੱਚ ਵਸੇਬਾ ਰੱਖਦੇ ਹਰਭਜਨ ਮਾਨ ਅੱਜ ਵੀ ਅਪਣੀ ਮਿੱਟੀ, ਪਿੰਡ ਅਤੇ ਇੱਥੋਂ ਦੇ ਬਸ਼ਿੰਦਿਆਂ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ, ਜਿਸ ਦਾ ਅਹਿਸਾਸ ਉਨ੍ਹਾਂ ਦੇ ਅਪਣੇ ਇਸ ਪਿੰਡ ਵਿਖੇ ਗਾਹੇ ਬਗਾਹੇ ਕੀਤੇ ਜਾ ਰਹੇ ਨਿੱਜੀ ਫੇਰੇ ਲਗਾਤਾਰ ਕਰਵਾ ਰਹੇ ਹਨ, ਜੋ ਮੋਹਾਲੀ ਵਿਖੇ ਵੀ ਆਧੁਨਿਕ ਘਰ ਹੋਣ ਦੇ ਬਾਵਜੂਦ ਅਪਣੇ ਪਿੰਡ ਦੇ ਪੁਰਾਣੀਆਂ ਇੱਟਾਂ ਵਾਲੇ ਠੇਠ ਦੇਸੀ ਘਰ ਵਿੱਚ ਸਮਾਂ ਬਿਤਾਉਣਾ ਹਮੇਸ਼ਾ ਜਿਆਦਾ ਪਸੰਦ ਕਰਦੇ ਹਨ, ਜੋ ਉਨ੍ਹਾਂ ਦੇ ਕੈਨੇਡਾ ਜੰਮੇ-ਪਲੇ ਅਤੇ ਵੱਡੇ ਹੋਏ ਬੇਟੇ ਅਵਕਾਸ਼ ਮਾਨ ਲਈ ਵੀ ਹੁਣ ਪੰਸਦੀਦਾ ਜਗ੍ਹਾਂ ਬਣ ਚੁੱਕਿਆ ਹੈ।
ਇਹ ਵੀ ਪੜ੍ਹੋ: