ਅੰਮ੍ਰਿਤਸਰ:ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਿ ਕੁੱਤੇ ਬੜੇ ਵਫਾਦਾਰ ਹੁੰਦੇ ਹਨ। ਇਸ ਦੇ ਚੱਲਦੇ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਦੀ ਉਮੀਦਵਾਰ ਲਈ ਇੱਕ ਮਹਿਲਾ ਨੇ ਆਪਣੇ ਕੁੱਤੇ ਉੱਤੇ ਹੀ ਇੰਨਾ ਭਰੋਸਾ ਜਤਾਇਆ ਕਿ, ਉਸ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਲਿਆ। ਆਪਣੇ ਕੁੱਤੇ ਜਿੰਮੀ ਦੀ ਨਾਮਜ਼ਦਗੀ ਭਰਨ ਪਹੁੰਚੀ ਮਹਿਕ ਦਾ ਕਹਿਣਾ ਹੈ ਕਿ ਉਹ ਆਪਣੇ ਵਾਰਡ ਵਿੱਚੋਂ ਆਪਣੇ ਕੁੱਤੇ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ।
ਅੰਮ੍ਰਿਤਸਰ ਵਿੱਚ ਕੁੱਤਾ ਲੜੇਗਾ ਚੋਣਾਂ ...! (ETV Bharat, ਪੱਤਰਕਾਰ, ਅੰਮ੍ਰਿਤਸਰ) ਕਾਂਗਰਸੀ ਵਰਕਰ ਮਹਿਕ ਪਾਰਟੀ ਤੋਂ ਨਾਰਾਜ਼
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਕ ਰਾਜਪੂਤ ਨੇ ਦੱਸਿਆ ਕਿ ਉਹ ਕਾਂਗਰਸ ਪਾਰਟੀ ਦੀ ਵਰਕਰ ਹੈ ਤੇ 20 ਸਾਲ ਤੋਂ ਕਾਂਗਰਸ ਪਾਰਟੀ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਇਸ ਵਾਰ ਕਾਂਗਰਸ ਨੇ ਉਨ੍ਹਾਂ ਨੂੰ ਇਲਾਕੇ ਵਿੱਚੋਂ ਚੋਣਾਂ ਲੜਨ ਦਾ ਮੌਕਾ ਨਹੀਂ ਦਿੱਤਾ ਅਤੇ ਇਸ ਵਾਰ ਉਹ ਨਰਾਜ਼ਗੀ ਵਿੱਚ ਆ ਕੇ ਆਪਣੇ ਵਫਾਦਾਰ ਕੁੱਤੇ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਂ ਦੇ ਕੁੱਤੇ ਦੇ ਨੋਮੀਨੇਸ਼ਨ ਫਾਈਲ ਨਾ ਹੋਏ ਜਾਂ ਰਿਜੈਕਟ ਹੋਏ, ਤਾਂ ਫਿਰ ਉਹ ਖੁਦ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਚੋਣ ਮੈਦਾਨ ਵਿੱਚ ਉਤਰਨਗੇ।
'ਪੈਸੇ ਨਹੀਂ ਦਿੱਤੇ, ਤਾਂ ਨਹੀਂ ਮਿਲੀ ਟਿਕਟ'
ਜਦੋਂ ਪੱਤਰਕਾਰਾਂ ਨੇ ਮਹਿਕ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੂੰ ਕੀ ਲੱਗਦਾ ਹੈ, ਕਿ ਕਿਉ ਉਨ੍ਹਾਂ ਦੀ ਟਿਕਟ ਕੱਟੀ ਗਈ ਹੈ, ਤਾਂ ਮਹਿਕ ਨੇ ਦੱਸਿ ਕਿ ਦਿਨ ਹੋਵੇ ਜਾਂ ਰਾਤ ਮੈਂ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਜਾਂ ਕੋਈ ਵੀ ਸਮੱਸਿਆ ਆਉਂਦੀ ਤਾਂ ਨਾਲ ਖੜ੍ਹੀ ਮਿਲਦੀ ਸੀ। ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ ਜਦੋਂ ਵੀ ਮੁਹੱਲੇ ਜਾਂ ਇਲਾਕੇ ਵਿੱਚ ਲੜਾਈ ਹੋਈ ਹੈ, ਤਾਂ ਵੀ ਉਹ ਜ਼ਰੂਰ ਪਹੁੰਚੀ ਹੈ। ਉਸ ਕੋਲ ਵੀਡੀਓਜ਼ ਵੀ ਹਨ। ਮਹਿਕ ਨੇ ਕਿਹਾ ਕਿ,"ਜੋ ਮੈਨੂੰ ਸਮਝ ਆ ਰਿਹਾ ਹੈ ਕਿ ਮੇਰੀ ਟਿਕਟ ਇਸ ਲਈ ਕੱਟੀ ਗਈ, ਕਿਉਂਕਿ ਮੈਂ ਪੈਸੇ ਨਹੀਂ ਦੇ ਸਕੀ, ਤਾਂ ਮੈਨੂੰ ਟਿਕਟ ਨਹੀਂ ਮਿਲੀ।"
ਜੇਕਰ ਕੁੱਤੇ ਨੂੰ ਚੋਣ ਲੜਨ ਲਈ ਨਾ ਮਿਲੀ ਇਜਾਜ਼ਤ ...
ਮਹਿਕ ਨੇ ਕਿਹਾ ਕਿ ਕਾਂਗਰਸ ਨਾਲ ਮੇਰੀ ਨਰਾਜ਼ਗੀ ਜ਼ਰੂਰ ਹੈ ਕਿ ਉਨ੍ਹਾਂ ਨੇ ਮੇਰੀ (ਮਹਿਕ) ਦੀ ਟਿਕਟ ਕੱਟ ਕੇ ਕਿਸੇ ਹੋਰ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ। ਇਸ ਲਈ ਉਨ੍ਹਾਂ ਨੇ ਖੁਦ ਹੁਣ ਆਪਣੇ ਵਫਾਦਾਰ ਕੁੱਤੇ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਸੋਚਿਆ ਹੈ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੇਕਰ ਨਿਯਮਾਂ ਦੇ ਮੁਤਾਬਿਕ ਪ੍ਰਸ਼ਾਸਨ ਵੱਲੋਂ ਜਾਨਵਰ ਨੂੰ ਚੋਣ ਲੜਨ ਦੀ ਇਜਾਜ਼ਤ ਨਾ ਦਿੱਤੀ, ਤਾਂ ਉਹ ਫਿਰ ਖੁਦ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਵਿੱਚ ਉਤਰਨਗੇ।