ਪੰਜਾਬ

punjab

By ETV Bharat Punjabi Team

Published : 4 hours ago

Updated : 2 hours ago

ETV Bharat / state

'ਆਪ' ਸਰਕਾਰ ਦੇ 5 ਨਵੇਂ ਮੰਤਰੀ: ਕਿਸ ਨਵੇਂ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ, ਇੱਕ ਕਲਿੱਕ ਜਰੀਏ ਜਾਣੋ ਸਾਰੀ ਜਾਣਕਾਰੀ.... - Cabinet Ministers Portfolio

ਜਦੋਂ ਤੋਂ ਪੰਜਾਬ ਕੈਬਨਿਟ 'ਚ ਫੇਰਬਦਲ ਦੀ ਚਰਚਾ ਸੀ ਉਦੋਂ ਤੋਂ ਹਰ ਕੋਈ ਇਹ ਹੀ ਸੋਚ ਰਿਹਾ ਸੀ ਕਿ ਜੇਕਰ ਮੰਤਰੀ ਬਦਲਣਗੇ ਤਾਂ ਸੁਭਾਵਿਕ ਹੀ ਹੈ ਕਿ ਵਿਭਾਗਾਂ ਦੀ ਵੰਡ ਵੀ ਹੋਣੀ ਸੀ।

CABINET MINISTERS PORTFOLIO
ਕਿਸ ਨਵੇਂ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ (ETV Bharat(ਪੱਤਰਕਾਰ, ਚੰਡੀਗੜ੍ਹ))

ਹੈਦਰਾਬਾਦ ਡੈਸਕ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਢਾਈ ਸਾਲਾਂ ਵਿੱਚ ਤੀਜੀ ਵਾਰ ਮੰਤਰੀ ਮੰਡਲ ਵਿਚ ਫੇਰਬਦਲ ਕੀਤਾ ਗਿਆ ਹੈ। ਜਿਸ ਲਈ 5 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਇਨ੍ਹਾਂ ਵਿਧਾਇਕਾਂ ਨੂੰ ਸੰਵਿਧਾਨ ਅਨੁਸਾਰ ਪੰਜਾਬ ਦੇ ਰਾਜਪਾਲ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੰਤਰੀ ਵਜੋਂ ਸਹੁੰ ਚੁਕਵਾਈ। 5 ਨਵੇਂ ਵਿਧਾਇਕਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਮੰਤਰੀਆਂ ਦੀ ਗਿਣਤੀ 15 ਹੋ ਗਈ ਹੈ।

ਨਵੇਂ ਮੰਤਰੀਆਂ ਨੇ ਲਿਆ ਹਲਫ਼

ਹਰਦੀਪ ਸਿੰਘ ਮੁੰਡੀਆ (ETV Bharat(ਪੱਤਰਕਾਰ, ਚੰਡੀਗੜ੍ਹ))

ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਸ਼ਾਮ ਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ ਅਤੇ ਜਲੰਧਰ ਪੱਛਮੀ ਤੋਂ ਜ਼ਿਮਨੀ ਚੋਣ ਜਿੱਤੇ ਮੋਹਿੰਦਰ ਭਗਤ ਨੇ ਮੰਤਰੀ ਵਜੋਂ ਹਲਫ਼ ਲਿਆ।

ਕਿਸ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ

ਤਨਪ੍ਰੀਤ ਸਿੰਘ ਸੌਂਧ (ETV Bharat(ਪੱਤਰਕਾਰ, ਚੰਡੀਗੜ੍ਹ))

ਹਰਦੀਪ ਸਿੰਘ ਮੁੰਡੀਆਂ- ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਰਿਹਾਇਸ਼ ਅਤੇ ਸ਼ਹਿਰੀ ਵਿਕਾਸ

ਤਰੁਨਪ੍ਰੀਤ ਸਿੰਘ ਸੌਂਧ- ਸੈਰ ਸਪਾਟਾ ਤੇ ਸੱਭਿਆਚਾਰ, ਉਦਯੋਗ ਤੇ ਵਪਾਰ, ਪੇਂਡੂ ਤੇ ਪੰਚਾਇਤ ਵਿਭਾਗ

ਡਾ. ਰਵਜੋਤ ਸਿੰਘ- ਲੋਕ ਬਾਡੀ ਤੇ ਸੰਸਦੀ ਮਾਮਲੇ

ਮਹਿੰਦਰ ਭਗਤ (ETV Bharat(ਪੱਤਰਕਾਰ, ਚੰਡੀਗੜ੍ਹ))

ਬਰਿੰਦਰ ਕੁਮਾਰ ਗੋਇਲ-ਮਾਇਨਿੰਗ, ਜਲ ਸਰੋਤ, ਜਲ ਤੇ ਜ਼ਮੀਨ ਸੰਭਾਲ

ਡਾ: ਰਵਜੋਤ ਸਿੰਘ (ETV Bharat(ਪੱਤਰਕਾਰ, ਚੰਡੀਗੜ੍ਹ))

ਮੋਹਿੰਦਰ ਭਗਤ- ਡਿਫੈਂਸ ਸਰਵਿਸ, ਆਜ਼ਾਦੀ ਘੁਲਾਟੀਏ, ਬਾਗਬਾਨੀ ਵਿਭਾਗ

ਹਰਜੋਤ ਸਿੰਘ ਬੈਂਸ- ਪੀ.ਆਰ ਵਿਭਾਗ

ਬੀਰੇਂਦਰ ਗੋਇਲ (ETV Bharat(ਪੱਤਰਕਾਰ, ਚੰਡੀਗੜ੍ਹ))

ਲਾਲਜੀਤ ਸਿੰਘ ਭੁੱਲਰ ਨੂੰ ਜੇਲ੍ਹ ਵਿਭਾਗ ਦਿੱਤਾ ਗਿਆ ਹੈ।

ਇੱਕ ਪਾਸੇ ਤਾਂ ਐੱਮ.ਐੱਲ.ਏ ਤੋਂ ਮੰਤਰੀ ਬਣਨ ਦੀ ਖੁਸ਼ੀ ਹੈ ਅਤੇ ਇਸ ਦੇ ਨਾਲ ਹੀ ਇੰਨ੍ਹਾਂ 'ਤੇ ਜ਼ਿੰਮੇਵਾਰੀ ਵੀ ਹੋਰ ਵੱਧ ਗਈ ਹੈ । ਇਸ ਕਾਰਨ ਹੁਣ ਵੇਖਣਾ ਹੋਵੇਗਾ ਕਿ ਇਹ ਨਵੇਂ ਬਣੇ ਮੰਤਰੀ ਕਿਸ ਹੱਦ ਤੱਕ ਮੱੱਖ ਮੰਤਰੀ ਅਤੇ ਆਮ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Last Updated : 2 hours ago

ABOUT THE AUTHOR

...view details