ਕੀ ਕਹਿੰਦੇ ਨੇ ਹੰਝੂ?, ਜ਼ਰਾ ਸੁਣ ਤਾਂ ਸਹੀ
ਕੁੱਝ ਬੋਲਦੇ ਨੇ ਹੰਝੂ, ਜ਼ਰਾ ਸੁਣ ਤਾਂ ਸਹੀ
ਸ਼ੋਰ ਮਚਾਉਂਦੇ ਨੇ ਹੰਝੂ ਤੋਂ ਗੌਲ ਤਾਂ ਸਹੀ
ਦਰਦ ਫੋਲਦੇ ਨੇ ਹੰਝੂ ਤੂੰ ਕੁੱਝ ਬੋਲ ਤਾਂ ਸਹੀ
Published : Dec 10, 2024, 2:23 PM IST
|Updated : Dec 10, 2024, 5:24 PM IST
ਕੀ ਕਹਿੰਦੇ ਨੇ ਹੰਝੂ?, ਜ਼ਰਾ ਸੁਣ ਤਾਂ ਸਹੀ
ਕੁੱਝ ਬੋਲਦੇ ਨੇ ਹੰਝੂ, ਜ਼ਰਾ ਸੁਣ ਤਾਂ ਸਹੀ
ਸ਼ੋਰ ਮਚਾਉਂਦੇ ਨੇ ਹੰਝੂ ਤੋਂ ਗੌਲ ਤਾਂ ਸਹੀ
ਦਰਦ ਫੋਲਦੇ ਨੇ ਹੰਝੂ ਤੂੰ ਕੁੱਝ ਬੋਲ ਤਾਂ ਸਹੀ
ਕੀ ਕਹਿੰਦੇ ਨੇ ਤੂੰ ਜ਼ਰਾ ਸੁਣ ਤਾਂ ਸਹੀ....
ਮੋਗਾ :ਅੱਖਾਂ ਤੇ ਅੱਖਾਂ ਚੋਂ ਨਿਕਲਣ ਵਾਲੇ ਹੰਝੂ ਬਹੁਤ ਕੁੱਝ ਬਿਆਨ ਕਰਦੇ ਨੇ, ਖੁਸ਼ੀ ਵੀ ਅਤੇ ਦੁੱਖ ਵੀ। ਅਜਿਹੇ ਹੀ ਦਰਦ ਦੀ ਕਹਾਣੀ ਮੋਗਾ ਦੀ ਰਹਿਣ ਵਾਲੀ ਕਿਰਨ ਅਤੇ ਉਸ ਦੇ ਪੁੱਤ ਦੇ ਹੰਝੂ ਬਿਆਨ ਕਰ ਰਹੇ ਹਨ, ਜੋ ਆਪਣੇ ਪਤੀ ਅਤੇ ਪ੍ਰਿੰਸ ਪਿਤਾ ਦੀ ਮੌਤ ਹੋਣ ਮਗਰੋਂ ਆਪਣਾ ਪੇਟ ਭਰਨ ਅਤੇ ਪੜਨ ਲਈ ਅਪਾਹਿਜ ਹੋਣ ਦੇ ਬਾਵਜੂਦ ਵੀ ਸੜਕ ਕਿਨਾਰੇ ਬੈਠ ਕੇ ਮਿੱਟੀ ਦੇ ਭਾਂਡੇ ਵੇਚਣ ਨੂੰ ਮਜ਼ਬੂਰ ਨੇ ਭਾਵੇਂ ਕਿ ਇਸ ਨਾਲ ਉਨ੍ਹਾਂ ਨੂੰ ਕਦੇ ਕਦੇ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ।
ਉਧਰ ਪ੍ਰਿੰਸ ਦਾ ਕਹਿਣਾ ਹੈ ਕਿ ਬੇਸ਼ੱਕ ਅਸੀਂ ਅਪਾਹਿਜ ਹਾਂ ਪਰ ਸਾਡੀ ਸੋਚ ਅਪਾਹਿਜ ਨਹੀਂ, ਕਿੳੇੁਂਕਿ ਭੀਖ ਮੰਗਣ ਤੋਂ ਲੋਕ ਅਪਸ਼ਬਦ ਹੀ ਬੋਲਦੇ ਨੇ ਪਰ ਅਸੀਂ ਮਿਹਨਤ ਕਰਕੇ ਖਾਣ 'ਚ ਯਕੀਨ ਰੱਖਦੇ ਹਾਂ, ਭਾਵੇਂ ਕਿ ਮਿੱਟੀ ਦੇ ਭਾਂਡੇ ਅੱਜ ਕੱਲ ਲੋਕ ਘੱਟ ਖਰੀਦਦੇ ਨੇ ਪਰ ਅਸੀਂ ਲੋਕਾਂ ਨੂੰ ਅਪੀਲ਼ ਕਰਦੇ ਹਾਂ ਕਿ ਵੱਧ ਤੋਂ ਵੱਧ ਮਿੱਟੀ ਦੇ ਭਾਂਡੇ ਖਰੀਦੋ ਤਾਂ ਜੋ ਸਾਡੇ ਘਰ ਦਾ ਗੁਜ਼ਾਰਾ ਚੱਲ ਸਕੇ ਅਤੇ ਮੈਂ ਪੜ੍ਹ ਕੇ ਸਰਕਾਰੀ ਨੌਕਰੀ ਕਰਨ ਦਾ ਆਪਣਾ ਸੁਪਨਾ ਪੂਰਾ ਕਰ ਸਕਾਂ।
"ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਸਾਨੂੰ ਵੀ ਕੋਈ ਸਹਾਇਤਾ ਦਿੱਤੀ ਜਾਵੇ, ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਹੋ ਸਕੇ"। ਪ੍ਰਿੰਸ
ਇਸ ਮਾਂ ਪੁੱਤ ਨੇ ਸਾਬਿਤ ਕਰ ਦਿੱਤਾ ਕਿ ਅਪਾਹਿਜ ਹੋਣ ਨਾਲ ਕੁੱਝ ਨਹੀਂ ਹੁੰਦਾ ਆਪਣੇ ਪੇਟ ਭਰਨ ਲਈ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ। ਇਨ੍ਹਾਂ ਵੱਲੋਂ ਸਰਕਾਰਾਂ ਨੂੰ ਵੀ ਅਪੀਲ਼ ਕੀਤੀ ਗਈ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ, ਹੁਣ ਵੇਖਣਾ ਹੋਵੇਗਾ ਕਿ ਕੌਣ ਇੰਨ੍ਹਾਂ ਦੀ ਮਦਦ ਲਈ ਅੱਗੇ ਆਉਂਦਾ ਹੈ।
- ਕੱਢ ਲਓ ਸਵੈਟਰ ਤੇ ਰਜਾਈਆਂ, ਆਉਣ ਵਾਲੇ ਦਿਨ੍ਹਾਂ 'ਚ ਵਧੇਗੀ ਠੰਢ, ਸ਼ੀਤ ਲਹਿਰ ਚੱਲਣ ਦੀ ਭਵਿੱਖਬਾਣੀ, ਯੈਲੋ ਅਲਰਟ ਵੀ ਜਾਰੀ...
- ਵਿਦਿਆਰਥੀਆਂ ਨੂੰ ਲੱਗੀਆਂ ਮੌਜਾਂ ਹੀ ਮੌਜਾਂ, ਪੰਜਾਬ ਦੇ ਸਾਰੇ ਸਕੂਲਾਂ ਵਿਚ ਹੋਈਆਂ ਛੁੱਟੀਆਂ, ਜਾਣੋ ਕਦੋਂ ਤੋਂ ਸ਼ੁਰੂ ਨੇ ਛੁੱਟੀਆਂ ...
- ਸਰਕਾਰੀ ਉਦਾਸੀਨਤਾ: ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਚਾਰ ਸਾਲਾਂ ਤੋਂ ਸਰਕਾਰੀ ਵਾਅਦੇ ਦਾ ਇੰਤਜ਼ਾਰ, ਮੁਆਵਜ਼ੇ ਅਤੇ ਨੌਕਰੀ ਦੀਆਂ ਫ਼ਾਈਲਾਂ ਦਫ਼ਤਰਾਂ ’ਚ ਰੁਲੀਆਂ
- ਕੀ ਤੁਸੀਂ ਜਾਣਦੇ ਹੋ ਪੰਜਾਬ ਦੇ ਅਜਿਹੇ ਪਿੰਡ ਬਾਰੇ ਜਿੱਥੇ ਲੋਕ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਨਹੀਂ ਕਰਨਾ ਚਾਹੁੰਦੇ? ਜੇਕਰ ਨਹੀਂ ਤਾਂ ਪੜ੍ਹੋ ਇਹ ਖਬਰ...