ਅੰਮ੍ਰਿਤਸਰ: ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਅੰਮ੍ਰਿਤਸਰ ਪਹੁੰਚ ਕੇ ਸਾਰੇ ਸਾਬਕਾ ਵਿਧਾਇਕਾਂ ਨਾਲ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਮਾਹੌਲ ਪੂਰੇ ਦੇਸ਼ ਅਤੇ ਪੰਜਾਬ ਵਿਚ ਹੈ, ਉਸ ਨੂੰ ਲੈਕੇ ਲੋਕ ਕਾਂਗਰਸ ਪਾਰਟੀ ਨੂੰ ਯਾਦ ਕਰ ਰਹੇ ਹਨ। ਦੇਵੇਂਦਰ ਯਾਦਵ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਪਾਰਟੀ ਦੇ ਆਗੂ ਗੁਰਜੀਤ ਔਜਲਾ ਦੇ ਨਾਲ ਖੜ੍ਹੇ ਹਨ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਅਸੀਂ ਇੱਕਠੇ ਹੋ ਕੇ ਵਿਜਨ ਪੇਸ਼ ਕਰਨ ਲਈ ਆਏ ਹਾਂ, ਗੁਰਜੀਤ ਸਿੰਘ ਔਜਲਾ ਨੇ ਜੋ ਵਿਜਣ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਭਾਰਤ ਵਿੱਚ ਰਹਿਣ ਵਾਲੇ ਨੌਜਵਾਨ ਚਾਹੁੰਦੇ ਹਨ ਕਿ ਕਾਂਗਰਸ ਇਸ ਵਾਰ ਸੱਤਾ ਵਿੱਚ ਆਵੇ। ਉਨ੍ਹਾ ਨੇ ਕਿਹਾ ਕਿ ਪਹਿਲੇ ਦੋ ਫੇਜ ਦੇ ਨਤੀਜੇ ਦੱਸ ਰਹੇ ਹਨ, ਜਿਸ ਵਿੱਚ ਭਾਜਪਾ ਪਛੜ ਰਹੀ ਹੈ ਅਤੇ ਇੰਡੀਆ ਗੱਠਜੋੜ ਨੂੰ ਮਾਨਤਾ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਕਾਰਨ ਦੇਸ਼ ਦੀ ਪਹਿਚਾਣ ਹੋਈ ਤੇ ਕਾਂਗਰਸ ਨੇ 75 ਸਾਲਾਂ ਵਿੱਚ ਵਿਕਾਸ ਕੀਤਾ ਹੈ ਪਰ ਹੁਣ ਸਥਿਤੀ ਵੱਖਰੀ ਹੈ।
ਕਿਸਾਨਾਂ ਦੀ ਆਮਦਨ 'ਚ ਕਰਾਂਗੇ ਵਾਧਾ: ਇਸ ਮੌਕੇ 'ਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਭਾਜਪਾ ਆਗੂਆਂ ਨੇ ਕਿਹਾ ਹੈ ਕਿ ਜਦੋਂ ਭਾਜਪਾ ਦੀ ਸਰਕਾਰ ਆਵੇਗੀ ਤਾਂ ਭੀਮ ਰਾਓ ਅੰਬੇਦਕਰ ਰਾਓ ਦੇ ਸੰਵਿਧਾਨ ਨੂੰ ਬਦਲਿਆ ਜਾਵੇਗਾ, ਕਿਉਂਕਿ ਪੰਜਾਬ ਦੀ ਪਛਾਣ ਜੈ ਜਵਾਨ ਜੈ ਕਿਸਾਨ ਵਜੋਂ ਕੀਤੀ ਜਾ ਰਹੀ ਹੈ। ਬੇਸ਼ੱਕ ਹਰ ਘਰ ਵਿੱਚ ਇੱਕ ਜਵਾਨ ਅਤੇ ਇੱਕ ਕਿਸਾਨ ਸੀ, ਪਰ ਭਾਜਪਾ ਨੇ ਸੱਤਾ ਵਿੱਚ ਆਉਂਦੇ ਹੀ ਫੌਜ ਦੀਆਂ ਸਾਰੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਅਤੇ ਦੂਜੇ ਪਾਸੇ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾਵੇਗਾ, ਪਰ ਉਨ੍ਹਾਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਤੇ ਹੋਇਆ ਨਹੀਂ ਸਗੋਂ ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਹੁਣ ਕਿਸਾਨ ਲਗਾਤਾਰ ਧਰਨਿਆਂ 'ਤੇ ਬੈਠੇ ਹਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਉਨ੍ਹਾਂ ਨੂੰ ਮਿਲਣ ਲਈ 10 ਮਿੰਟ ਦਾ ਸਮਾਂ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਰਾਜ ਸਭਾ ਮੈਂਬਰ ਸਨ ਤਾਂ ਕਿਸਾਨਾਂ 'ਤੇ ਬਹਿਸ ਕਰਨ ਲਈ ਸਮਾਂ ਮੰਗਿਆ ਗਿਆ ਸੀ ਪਰ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਗੁਰਜੀਤ ਸਿੰਘ ਔਜਲਾ ਨੇ ਕਿਸਾਨਾਂ ਦੇ ਹੱਕ ਵਿੱਚ ਧਰਨਾ ਵੀ ਦਿੱਤਾ, ਉਸ ਸਮੇਂ ਉਹਨਾਂ ਦੇ ਨਾਲ ਜਸਬੀਰ ਸਿੰਘ ਡਿੰਪਾ ਵੀ ਮੌਜੂਦ ਸਨ।