ਜਲੰਧਰ: ਵੋਟਾਂ ਦੇ ਦਿਨ ਤੋਂ ਇੱਕ ਰਾਤ ਪਹਿਲਾਂ ਪੁਲਿਸ ਦਾ ਐਕਸ਼ਨ ਲਗਾਤਾਰ ਜਾਰੀ ਹੈ। ਜਲੰਧਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਤਾਂ ਪਿੰਡ ਵੜਿੰਗ 'ਚ ਲੋਕ ਖੁੱਲ੍ਹੇਆਮ ਸ਼ਰਾਬ ਪੀ ਰਹੇ ਸਨ। ਮੀਡੀਆ ਦੇ ਆਉਣ ਤੋਂ ਪਹਿਲਾਂ ਹੀ ਪੁਲਿਸ ਨੇ ਸ਼ਰਾਬ ਨੂੰ ਜ਼ਬਤ ਕਰ ਲਿਆ ਸੀ ਅਤੇ ਸ਼ਰਾਬ ਪੀਣ ਵਾਲਿਆਂ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਪੁਲਿਸ ਉਥੋਂ ਰਵਾਨਾ ਹੋ ਗਈ।
ਜਲੰਧਰ 'ਚ ਪਬੰਦੀ ਦੇ ਬਾਵਜੂਦ ਆਪ ਵਰਕਰਾਂ ਵੱਲੋਂ ਵੋਟਰਾਂ ਨੂੰ ਪਿਆਈ ਜਾ ਰਹੀ ਸੀ ਸ਼ਰਾਬ, ਪੁਲਿਸ ਨੇ ਛਾਪੇਮਾਰੀ ਕਰ ਗ੍ਰਿਫ਼ਤਾਰ ਕੀਤੇ 'ਆਪ' ਵਰਕਰ - AAP workers serving alcohol - AAP WORKERS SERVING ALCOHOL
ਜਲੰਧਰ ਵਿੱਚ ਪੁਲਿਸ ਨੇ ਪਬੰਦੀ ਦੇ ਬਾਵਜੂਦ ਪਿੰਡ ਵੜਿੰਗ ਵਿੱਚ ਗੁਪਤ ਸੂਚਨਾ ਦੇ ਅਧਾਰ ਉੱਤੇ ਛਾਪੇਮਾਰੀ ਕਰਦਿਆਂ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਮੁਤਾਬਿਕ ਪਿੁੰਡ ਵੜਿੰਗ ਵਿੱਚ ਆਪ ਵਰਕਰ ਵੋਟਰਾਂ ਨੂੰ ਆਪਣੇ ਵੱਲ ਕਰਨ ਲਈ ਸ਼ਰਾਬ ਪਿਆ ਰਹੇ ਸਨ। ਪੁਲਿਸ ਨੇ ਕਈਆਂ ਨੂੰ ਹਿਰਾਸਤ ਵਿੱਚ ਲਿਆ ਹੈ।
Published : Jun 1, 2024, 7:44 AM IST
'ਆਪ' ਵਰਕਰਾਂ ਉੱਤੇ ਇਲਜ਼ਾਮ: ਇਸ ਦੌਰਾਨ ਸ਼ਰਾਬ ਵੰਡ ਕਰ ਰਹੇ ਪਾਰਟੀ ਵਰਕਰਾਂ ਨੇ ਮੀਡੀਆ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਚੋਣ ਕਮਿਸ਼ਨ ਦੀ ਟੀਮ ਅਤੇ ਪੁਲਿਸ ਪਾਰਟੀ ਨੇ ਸਾਮਾਨ ਜ਼ਬਤ ਕਰ ਲਿਆ ਅਤੇ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਾਇਆ। ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਸ਼ਰਾਬ ਪਿਲਾਈ ਜਾ ਰਹੀ ਸੀ, ਉਹ ਸਾਰੇ ਆਮ ਆਦਮੀ ਪਾਰਟੀ ਦੇ ਸਮਰਥਕ ਸਨ ਅਤੇ ਉਨ੍ਹਾਂ ਨੂੰ ਵੋਟਾਂ ਲਈ ਲੁਭਾਉਣ ਲਈ ਸ਼ਰਾਬ ਪਰੋਸੀ ਜਾ ਰਹੀ ਸੀ। ਸ਼ਰਾਬ ਪੀਣ ਵਾਲੇ ਲੋਕਾਂ ਲਈ ਟੇਬਲ ਵੀ ਲਗਾਏ ਗਏ ਸਨ ਅਤੇ ਉਨ੍ਹਾਂ ਨੂੰ ਗਲਾਸਾਂ ਵਿੱਚ ਸ਼ਰਾਬ ਪਰੋਸ ਦਿੱਤੀ ਗਈ ਸੀ।
- ਲੁਧਿਆਣਾ 'ਚ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਨਿੱਜੀ ਪੈਲੇਸ ਤੋਂ ਬਰਾਮਦ ਹੋਈ ਸ਼ਰਾਬ ਦੀ ਖੇਪ, ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਖੜ੍ਹੇ ਕੀਤੇ ਸਵਾਲ - liquor recovered from palace
- ਪੰਜਾਬ ਲੋਕ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੇ ਆਖਰੀ ਦਿਨ ਸੀਨੀਅਰ ਸਿਆਸੀ ਲੀਡਰਾਂ ਵੱਲੋਂ ਝੋਕੀ ਗਈ ਸਾਰੀ ਤਾਕਤ, ਕੀ ਦਿਖੇਗਾ ਅਸਰ ... - Punjab Election Campaign
- ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਵੋਟਾਂ ਤੋਂ ਇੱਕ ਦਿਨ ਪਹਿਲਾਂ ਅਜਨਾਲਾ 'ਚ ਚੱਲੀਆਂ ਗੋਲੀਆਂ, ਇੱਕ ਦੀ ਮੌਤ, ਚਾਰ ਜ਼ਖ਼ਮੀ - gunshots in Ajnala
ਗੈਰ ਕਾਨੂੰਨੀ ਸ਼ਰਾਬ ਦਾ ਧੰਦਾ:ਇਸ ਪੂਰੇ ਮਾਮਲੇ ਬਾਰੇ ਜਦੋਂ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਿੰਨੇ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਕਿਹੜਾ ਸਾਮਾਨ ਜ਼ਬਤ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ 'ਤੇ ਸੂਚਨਾ ਮਿਲੀ ਸੀ ਅਤੇ ਉਹ ਮੌਕੇ 'ਤੇ ਪਹੁੰਚ ਗਏ ਹਨ, ਸਿਵਾਏ ਇਸ ਦੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਹੈ। ਦੱਸ ਦਈਏ ਇਸ ਤੋਂ ਪਹਿਲਾਂ ਲੁਧਿਆਣਾ ਦੇ ਸਾਊਥ ਗਾਰਡਨ ਪੈਲਸ ਬਾਹਰ ਉਸ ਵੇਲੇ ਵੱਡਾ ਹਗਾਮਾ ਹੋ ਗਿਆ ਜਦੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਆਪਣੇ ਕੁਝ ਸਮਰਥਕਾਂ ਸਣੇ ਪੈਲੇਸ ਦੇ ਬਾਹਰ ਪਹੁੰਚੇ ਅਤੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਇਸ ਪੈਲੇਸ ਦੀ ਚੈਕਿੰਗ ਹੋਣੀ ਚਾਹੀਦੀ ਹੈ ਕਿਉਂਕਿ ਇਸ ਪੈਲਸ ਦੇ ਵਿੱਚ ਉਹਨਾਂ ਨੂੰ ਸ਼ੱਕ ਹੈ ਕਿ ਅੰਦਰ ਸ਼ਰਾਬ ਲੁਕੋ ਕੇ ਰੱਖੀ ਗਈ ਹੈ। ਪੁਲਿਸ ਨੇ ਛਾਪੇਮਾਰੀ ਤੋਂ ਬਾਅਦ ਗੈਰ-ਕਾਨੂੰਨੀ ਸ਼ਰਾਬ ਪੈਲਸ ਅੰਦਰੋਂ ਬਰਾਮਦ ਵੀ ਕੀਤੀ।