ਪੰਜਾਬ

punjab

ETV Bharat / state

ਮਿਡ-ਡੇਅ-ਮੀਲ ਖਾਣੇ 'ਚ ਲੱਗਣਗੇ ਜਾਇਕੇਦਾਰ ਤੜਕੇ, ਪੰਜਾਬ ਸਰਕਾਰ ਨੇ ਸ਼ਾਮਿਲ ਕੀਤੇ ਨਵੇਂ ਪਕਵਾਨ, ਇੱਕ ਕਲਿੱਕ ਤੇ ਜਾਣੋ ਨਵੀਂ ਲਿਸਟ - NEW FOOD ADDED TO MID DAY MEAL

ਹੁਣ ਪੰਜਾਬ 'ਚ ਮਿਡ-ਡੇਅ-ਮੀਲ ਦਾ ਲਾਭ ਲੈਣ ਵਾਲੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਜ਼ਰੂਰ ਖੁਸ਼ ਹੋ ਜਾਣਗੇ।

MID DAY MEAL
ਮਿਡ-ਡੇਅ-ਮੀਲ ਖਾਣੇ 'ਚ ਲੱਗਣਗੇ ਜਾਇਕੇਦਾਰ ਤੜਕੇ (ETV Bharat (ਗ੍ਰਾਫਿਕਸ ਟੀਮ))

By ETV Bharat Punjabi Team

Published : Jan 2, 2025, 3:58 PM IST

ਹੈਦਰਾਬਾਦ ਡੈਸਕ: ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਬੱਚਿਆਂ ਲਈ ਬਣਨ ਵਾਲੇ ਮਿਡ-ਡੇਅ-ਮੀਲ਼ 'ਚ ਬਦਲਾਅ ਕੀਤਾ ਜਾਂਦਾ ਹੈ। ਹੁਣ ਇੱਕ ਵਾਰ ਮੁੜ ਤੋਂ ਸਰਕਾਰ ਨੇ ਇਹ ਫੈਸਲਾ ਲਿਆ ਹੈ। ਹੁਣ ਪੰਜਾਬ 'ਚ ਮਿਡ-ਡੇਅ-ਮੀਲ ਦਾ ਲਾਭ ਲੈਣ ਵਾਲੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਜ਼ਰੂਰ ਖੁਸ਼ ਹੋ ਜਾਣਗੇ। ਇਸ ਦਾ ਕਾਰਨ ਹੈ ਕਿ ਸਰਕਾਰ ਵੱਲੋਂ ਇਹ ਬਦਲਾਅ ਮੌਸਮ ਨੂੰ ਵੇਖਦੇ ਹੋਏ ਲਿਆ ਗਿਆ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਸਿੱਖਿਆ ਵਿਭਾਗ ਨੇ ਮਿਡ-ਡੇਅ-ਮੀਲ ਦਾ ਨਵਾਂ ਮੈਨਿਊ ਜਾਰੀ ਕੀਤਾ।

ਮਿਡ-ਡੇਅ-ਮੀਲ ਖਾਣੇ 'ਚ ਲੱਗਣਗੇ ਜਾਇਕੇਦਾਰ ਤੜਕੇ (ETV Bharat)

ਮਿਡ-ਡੇਅ-ਮੀਲ 'ਚ ਕੀ ਕੀਤੇ ਬਦਲਾਅ

ਕਾਬਲੇਜ਼ਿਕਰ ਹੈ ਕਿ ਸਰਦੀ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਦੇ ਮੈਨਿਊ 'ਚ ਬਦਲਾਅ ਕੀਤੇ ਗਏ ਹਨ।

ਮਿਡ-ਡੇਅ-ਮੀਲ ਖਾਣੇ 'ਚ ਲੱਗਣਗੇ ਜਾਇਕੇਦਾਰ ਤੜਕੇ (ETV Bharat)
  • ਸੋਮਵਾਰ - ਦਾਲ (ਮੌਸਮੀ ਸਬਜ਼ੀਆਂ ਨਾਲ ਮਿਲਾਇਆ ਗਿਆ) ਅਤੇ ਰੋਟੀ
  • ਮੰਗਲਵਾਰ - ਰਾਜਮਾ ਚੌਲ ਅਤੇ ਖੀਰ
  • ਬੁੱਧਵਾਰ - ਕਾਲੇ ਅਤੇ ਚਿੱਟੇ ਚਨੇ (ਆਲੂ ਦੇ ਨਾਲ ਮਿਲਾਇਆ), ਪੁਰੀ ਰੋਟੀ ਅਤੇ ਦੇਸੀ ਘਿਓ ਦਾ ਹਲਵਾ।
  • ਵੀਰਵਾਰ - ਕੜ੍ਹੀ (ਆਲੂ ਅਤੇ ਪਿਆਜ਼ ਪਕੌੜਿਆਂ ਦੇ ਨਾਲ) ਅਤੇ ਚੌਲ
  • ਸ਼ੁੱਕਰਵਾਰ - ਮੌਸਮੀ ਸਬਜ਼ੀਆਂ ਅਤੇ ਰੋਟੀ
  • ਸ਼ਨੀਵਾਰ- ਛੋਲਿਆਂ ਦੀ ਦਾਲ, ਚੌਲ ਅਤੇ ਕਿੰਨੂ
ਮਿਡ-ਡੇਅ-ਮੀਲ ਖਾਣੇ 'ਚ ਲੱਗਣਗੇ ਜਾਇਕੇਦਾਰ ਤੜਕੇ (ETV Bharat)

ਸਿੱਖਿਆ ਵਿਭਾਗ ਨੇ ਨਵੇਂ ਸਾਲ ਲਈ ਮਿਡ-ਡੇਅ-ਮੀਲ ਦਾ ਮੈਨਿਊ 8 ਦਸੰਬਰ ਨੂੰ ਸਕੂਲ ਖੁੱਲ੍ਹਦੇ ਹੀ ਲਾਗੂ ਹੋ ਜਾਵੇਗਾ ਅਤੇ 31 ਜਨਵਰੀ ਤੱਕ ਜਾਰੀ ਰਹੇਗਾ। ਇਸ ਤੋਂ ਬਾਅਦ ਸਰਕਾਰ ਵੱਲੋਂ ਇਸ ਵਿੱਚ ਬਦਲਾਅ ਕੀਤੇ ਜਾਣਗੇ।

ਪਹਿਲਾਂ ਵੀ ਸਰਕਾਰ ਨੇ ਕੀਤੇ ਬਦਲਾਅ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਿਡ-ਡੇਅ-ਮੀਲ਼ 'ਚ ਬੱਚਿਆਂ ਨੂੰ ਸਰਕਾਰ ਨੇ ਫਲ ਦੇਣ ਦਾ ਫੈਸਲਾ ਕੀਤਾ ਸੀ। ਉਸ ਸਮੇਂ ਵਿਭਾਗ ਦੀ ਦਲੀਲ ਸੀ ਕਿ ਇਸ ਨਾਲ ਜਿੱਥੇ ਬੱਚਿਆਂ ਨੂੰ ਸਰੀਰਕ ਲਾਭ ਮਿਲੇਗਾ, ਉੱਥੇ ਕਿਸਾਨਾਂ ਨੂੰ ਵੀ ਇਸ ਦਾ ਲਾਭ ਹੋਵੇਗਾ। ਜੇਕਰ ਕਿਸੇ ਵੀ ਸਥਾਨ 'ਤੇ ਨਿਰਧਾਰਤ ਮੈਨਿਊ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਸਕੂਲ ਮੁਖੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਮਿਡ-ਡੇਅ-ਮੀਲ ਖਾਣੇ 'ਚ ਲੱਗਣਗੇ ਜਾਇਕੇਦਾਰ ਤੜਕੇ (ETV Bharat)

19 ਹਜ਼ਾਰ ਸਕੂਲਾਂ ਵਿੱਚ ਪਰੋਸਿਆ ਜਾਂਦਾ ਖਾਣਾ

ਪੰਜਾਬ ਵਿੱਚ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ਹਨ। ਜਿੱਥੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਖਾਣਾ ਪਰੋਸਿਆ ਜਾਂਦਾ ਹੈ। ਇਸ ਪਿੱਛੇ ਬੱਚਿਆਂ ਨੂੰ ਸਕੂਲ ਨਾਲ ਜੋੜਨ ਦੀ ਕੋਸ਼ਿਸ਼ ਹੈ। ਮਿਡ-ਡੇ-ਮੀਲ ਲਈ ਵਿਭਾਗ ਵੱਲੋਂ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਮਿਡ-ਡੇਅ-ਮੀਲ ਵਿਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦਾ ਰਿਕਾਰਡ ਵੀ ਰੱਖਿਆ ਜਾਂਦਾ ਹੈ। ਇਸ ਦੇ ਲਈ ਸਾਰੇ ਸਕੂਲਾਂ ਵਿੱਚ ਕੁੱਕ ਤਾਇਨਾਤ ਕਰ ਦਿੱਤੇ ਗਏ ਹਨ।

ABOUT THE AUTHOR

...view details