ਅੰਮ੍ਰਿਤਸਰ:ਡੇਰਾ ਸਿਰਸਾ ਮੁਖੀ ਨੂਮ ਅੱਜ ਇੱਕ ਵਾਰ ਫਿਰ ਤੋਂ ਪੈਰੋਲ ਮਿਲਣ ਕਾਰਨ ਐਸਜੀਪੀਸੀ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਤਹਿਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਕੇ ਸਰਕਾਰਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚਾ ਰਹੀਆਂ ਹਨ। ਉਹਨਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਅਕਸਰ ਹੀ ਸਿੱਖਾਂ ਦੀਆਂ ਭਾਵਨਾਵਾਂ ਨੁੰ ਠੇਸ ਪਹੁਮਚਾਈ ਜਾ ਰਹੀ ਹੈ। ਉਸ ਦੀਆਂ ਜਿਹੜੀਆਂ ਪਿਛਲੇ ਸਮੇਂ ਦੀਆਂ ਸਰਗਰਮੀਆਂ ਸਿੱਖਾਂ ਨੂੰ ਧਾਰਮਿਕ ਤੌਰ 'ਤੇ ਵੱਡੀਆਂ ਚੁਣੌਤੀਆਂ ਦਿੰਦੀਆਂ ਰਹੀਆਂ ਤੇ ਉਹਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਦਾਲਤ ਦੇ ਅੰਦਰ ਲੜਾਈ ਲੜੀ ਗਈ। ਉਸ ਨੂੰ ਬਾਰ-ਬਾਰ ਪੈਰੋਲ ਮਿਲਦੀ ਹੈ
ਬਲਾਤਕਾਰੀ ਅਤੇ ਕਾਤਲ ਨੂੰ ਸਹੁਲਤਾਂ ਦੇਣਾ ਅਫਸੋਸ
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 11ਵੀਂ ਵਾਰ ਪੈਰੋਲ, ਐਸਜੀਪੀਸੀ ਨੇ ਜਤਾਇਆ ਰੋਸ (AMRITSAR REPORTER) ਦੂਸਰੇ ਪਾਸੇ ਜੋ ਸਿੱਖ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲਾਂ 'ਚ ਬੰਦ ਹਨ ੳਹਨਾਂ ਨਾਲ ਧੱਕਾ ਹੈ। ਬੰਦੀ ਸਿੱਖਾਂ ਨੂੰ ਪੈਰੋਲ ਨਹੀਂ ਮਿਲਦੀ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਛੁੱਟੀ ਦੀ ਸਹੂਲਤ ਨਹੀਂ ਹੈ। ਬਹੁਤ ਵੱਡੀ ਤੁਲਨਾ ਹੈ ਸੰਗਤ ਦੇ ਅੰਦਰ। ਇਸ ਗੱਲ ਲਈ ਵੱਡਾ ਰੋਸ ਹੈ। ਉਹਨਾਂ ਕਿਹਾ ਕਿ ਹਮੇਸ਼ਾ ਇਲੈਕਸ਼ਨ ਕਮਿਸ਼ਨ ਨੇ ਵੀ ਪੈਰੋਲ ਨੂੰ ਹਰੀ ਝੰਡੀ ਦਿੱਤੀ ਹੈ। ਇਸ ਗੱਲ ਦਾ ਬੜਾ ਵੱਡਾ ਅਫਸੋਸ ਹੈ ਕਿ ਇਲੈਕਸ਼ਨ ਕਮਿਸ਼ਨ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੀ ਥਾਂ 'ਤੇ ਡੇਰਾ ਮੁਖੀ ਨੂੰ ਜ਼ਮਾਨਤ ਦੇਕੇ ਕਰਵਾਉਂਦਾ ਹੈ। ਇਸ ਵਿੱਚ ਭਾਜਪਾ ਵੀ ਸ਼ਾਮਿਲ ਹੈ, ਕਿਉਂਕਿ ਜਿੰਨੀ ਵਾਰ ਵੀ ਉਹ ਰਿਹਾ ਹੋਇਆ ਇਸ ਪਿੱਛੇ ਚੋਣਾਂ ਹੀ ਹੁੰਦੀਆਂ ਹਨ। ਦੇਖਦੇ ਹਾਂ ਇਸ ਵਾਰ ਭਾਜਪਾ ਡੇਰਾ ਮੁਖੀ ਦੇ ਸਿਰ 'ਤੇ ਕਿੰਨੀਆਂ ਵੋਟਾਂ ਹਾਸਲ ਕਰਦੀ ਹੈ।
ਸਿੱਖ ਭਾਵਨਾਵਾਂ ਦਾ ਮਜ਼ਾਕ
ਭਾਜਪਾ ਚੋਣਾਂ ਦੀ ਲੜਾਈ ਰਾਮ ਰਹੀਮ ਦੇ ਸਿਰ 'ਤੇ ਹੀ ਲੜਦੀ ਹੈ ਇਸ ਵਾਰ ਵੀ ਅਜਿਹਾ ਹੀ ਹੋਵੇਗਾ। ਗੁਰਚਰਨ ਸਿੰਘ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਡੱਟ ਕੇ ਨਿਖੇਧੀ ਕਰਦੇ ਹਾਂ।ਇਹ ਜਿਹੜਾ ਕਿ ਇੱਕ ਵਿਅਕਤੀ ਕਤਲ ਦੇ ਮਾਮਲੇ 'ਤੇ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਹੋਵੇ, ਕਾਨੂੰਨ ਨੇ ਉਹਨੂੰ ਸਜ਼ਾ ਦਿੱਤੀ ਹੋਵੇ, ਤੇ ਉਹਨਾਂ ਨੂੰ ਚੋਣਾਂ ਦੇ ਅਹਿਮ ਮੌਕੇ ਦੇ ਉੱਤੇ ਉਹਨਾਂ ਨੂੰ ਸਹੂਲਤ ਦੇਣੀ ਤੇ ਉਸ ਨੂੰ ਜੇਲ ਤੋਂ ਬਾਹਰ ਲੈ ਕੇ ਆਉਣਾ। ਇਹ ਇੱਕ ਹੋਰ ਮਜ਼ਾਕ ਕੀਤਾ ਗਿਆ ਕਿ ਜਿਹੜਾ ਚੋਣ ਕਮਿਸ਼ਨ ਵੱਲੋਂ ਉਹਨਾਂ ਤੇ ਸ਼ਰਤਾਂ ਲਾਈਆਂ ਗਈਆਂ ਹਨ । ਅਜਿਹਾ ਕਰਕੇ ਸਿੱਖ ਭਾਵਨਾਵਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ।