ਪੰਜਾਬ

punjab

ETV Bharat / state

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਡੇਂਗੂ ਅਤੇ ਚਿਕਨਗੁਨੀਆਂ ਨੇ ਪਸਾਰੇ ਆਪਣੇ ਪੈਰ, ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ - Dengue and chickengunya in Amritsar

Dengue case in Amritsar: ਅੰਮ੍ਰਿਤਸਰ ਜਿਲ੍ਹੇ ਦੇ ਵਿੱਚ ਹੁਣ ਤੱਕ 3 ਕੇਸ ਡੇਂਗੂ ਦੇ ਪਾਏ ਗਏ ਅਤੇ 4 ਚਿਕਨਗੁਨੀਆਂ ਦੇ ਵੀ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਬੰਧੀ ਅੰਮ੍ਰਿਤਸਰ ਸਿਹਤ ਪ੍ਰਸ਼ਾਸਨ ਪੁਖਤਾ ਪ੍ਰਬੰਧ ਕੀਤਾ ਜਾ ਰਿਹਾ ਹੈ।

By ETV Bharat Punjabi Team

Published : Jul 4, 2024, 12:41 PM IST

Dengue and chicken spread their legs, the administration has made good arrangements in Amritsar district
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਡੇਂਗੂ ਤੇ ਚਿਕਨ ਗੁਣੀਆਂ ਨੇ ਪਸਾਰੇ ਆਪਣੇ ਪੈਰ (ਅੰਮ੍ਰਿਤਸਰ ਰਿਪੋਰਟਰ)

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਡੇਂਗੂ ਤੇ ਚਿਕਨ ਗੁਣੀਆਂ ਨੇ ਪਸਾਰੇ ਆਪਣੇ ਪੈਰ (ਅੰਮ੍ਰਿਤਸਰ ਰਿਪੋਰਟਰ)

ਅੰਮ੍ਰਿਤਸਰ :ਪੰਜਾਬ ਦੇ ਜਿਆਦਾਤਰ ਹਿੱਸਿਆਂ ਦੇ ਵਿੱਚ ਬਰਸਾਤ ਦੀ ਸ਼ੁਰੂਆਤ ਹੋ ਚੁੱਕੀ ਹੋਈ ਹੈ। ਅਕਸਰ ਹੀ ਬਰਸਾਤ ਤੋਂ ਬਾਅਦ ਡੇਂਗੂ ਅਤੇ ਚਿਕਨਗੁਨੀਆਂ ਵਰਗੀਆ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ। ਡੇਂਗੂ ਅਤੇ ਚਿਕਨ ਗੁਨੀਆਂ ਦੀ ਬਿਮਾਰੀਆਂ ਤੋਂ ਨਿਪਟਣ ਦੇ ਲਈ ਅੰਮ੍ਰਿਤਸਰ ਸਿਹਤ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ। ਜ਼ਿਲ੍ਹਾ ਮਹਾਮਾਰੀ ਅਫਸਰ ਡਾਕਟਰ ਹਰਜੋਤ ਕੌਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਵੱਲੋਂ 15 ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਨਾਂ ਵਿੱਚ ਮਲਟੀਪ੍ਰਪਜ਼ ਵਰਕਰ ਵੀ ਮੌਜੂਦ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ 18 ਬਲੀਡਿੰਗ ਚੈੱਕਰ ਵੀ ਹਨ। ਜ਼ਿਲ੍ਹਾ ਮਹਾਂਮਾਰੀ ਅਫਸਰ ਨੇ ਕਿਹਾ ਕਿ ਹੁਣ ਤੱਕ ਉਹਨਾਂ ਦੇ ਵੱਲੋਂ 3 ਲੱਖ 30 ਹਜਾਰ ਘਰਾਂ ਦਾ ਦੌਰਾ ਕੀਤਾ ਗਿਆ ਹੈ। ਜਿਨਾਂ ਵਿੱਚੋਂ 111 ਘਰਾਂ ਦੇ ਵਿੱਚ ਲਾਰਵਾ ਪਾਇਆ ਗਿਆ ਹੈ, 63 ਘਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਅਤੇ 48 ਘਰਾਂ ਨੂੰ ਚਲਾਨ ਜਾਰੀ ਕੀਤੇ ਗਏ ਨੇ। ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਉਨ੍ਹਾਂ ਨੂੰ ਲਾਰਵੇ ਦਾ ਸੈਂਪਲ ਮਿਲਦਾ ਹੈ। ਉਸ ਲਾਰਵੇ ਨੂੰ ਸਪਰੇਅ ਦੇ ਨਾਲ ਨਸ਼ਟ ਕਰ ਦਿੱਤਾ ਜਾਂਦਾ ਹੈ।


ਡੇਂਗੂ ਫੈਲਣ ਦੇ ਇਹ ਕਾਰਨ:ਜ਼ਿਲ੍ਹਾ ਮਹਾਂਮਾਰੀ ਅਫਸਰ ਡਾਕਟਰ ਹਰਜੋਤ ਕੌਰ ਨੇ ਦੱਸਿਆ ਆਮ ਤੌਰ ‘ਤੇ ਡੇਂਗੂ ਦਾ ਲਾਰਵਾ ਅਜਿਹੀਆਂ ਥਾਵਾਂ ‘ਤੇ ਫੈਲਦਾ ਹੈ, ਜਿਸ ਵਿੱਚ ਬਰਸਾਤ ਤੋਂ ਬਾਅਦ ਜਮ੍ਹਾਂ ਹੋਏ ਸਾਫ਼ ਪਾਣੀ, ਘਰਾਂ ਦੇ ਕੂਲਰਾਂ ਅਤੇ ਹੋਰ ਅਜਿਹੀਆਂ ਥਾਵਾਂ ਸ਼ਾਮਲ ਹਨ। ਡੇਂਗੂ ਦਾ ਵਾਇਰਸ ਸਾਡੇ ਖੂਨ ਵਿੱਚ ਘੁੰਮਦਾ ਹੈ ਜਦੋਂ ਮਾਦਾ ਏਡੀਜ਼ ਮੱਛਰ ਕੱਟਦਾ ਹੈ ਅਤੇ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ। ਡੇਂਗੂ ਬੁਖਾਰ ਦੇ ਲੱਛਣ ਮਾਦਾ ਏਡੀਜ਼ ਮੱਛਰ ਦੇ ਕੱਟਣ ਤੋਂ ਬਾਅਦ ਲਗਭਗ 5 ਦਿਨਾਂ ਦੇ ਅੰਦਰ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ, ਸਰੀਰ ਵਿੱਚ ਇਸ ਬਿਮਾਰੀ ਦੇ ਪੈਦਾ ਹੋਣ ਦਾ ਸਮਾਂ 3 ਦਿਨਾਂ ਤੋਂ 10 ਦਿਨਾਂ ਤੱਕ ਹੋ ਸਕਦਾ ਹੈ। ਇਹ ਗੱਲ ਦਾ ਧਿਆਨ ਰੱਖੋ ਕਿ ਡੇਂਗੂ ਦਾ ਮੱਛਰ ਦਿਨ ਵੇਲੇ ਹੀ ਕੱਟਦਾ ਹੈ।


ਬਚਾਅ ਦੇ ਸਾਧਨ : ਡਾਕਟਰ ਹਰਜੋਤ ਕੌਰ ਡੇਂਗੂ ਦੇ ਲੱਛਣਾਂ ਬਾਰੇ ਵੀ ਜਾਣਕਾਰੀ ਦੇਂਦੇ ਹੋਏ ਦਸਿਆ ਠੰਢ ਨਾਲ ਬੁਖਾਰ,ਜੋੜਾਂ, ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ ਬਹੁਤ ਕਮਜ਼ੋਰ ਮਹਿਸੂਸ ਕਰਨਾ, ਭੁੱਖ ਨਾ ਲੱਗਣਾ, ਉਲਟੀ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ,ਗਲੇ ਵਿੱਚ ਮਾਮੂਲੀ ਦਰਦ ਮਹਿਸੂਸ ਕਰਨਾ,ਸਰੀਰ ਦੇ ਕੁਝ ਹਿੱਸਿਆਂ ‘ਤੇ ਧੱਫੜ ਵੀ ਆ ਸਕਦੇ ਹਨ। ਡਾਕਟਰ ਨੇ ਕਿਹਾ ਕਿ ਸਾਨੂੰ ਆਪਣਾ ਆਲਾ ਦੁਆਲਾ ਸਾਫ ਰੱਖਣਾ ਚਾਹੀਦਾ ਹੈ ਅਤੇ ਸੁੱਕਾ ਰੱਖਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਸਾਰੇ ਸਰਕਾਰੀ ਹਸਪਤਾਲ ਵਿੱਚ ਡੇਂਗੂ ਬਿਮਾਰੀ ਤੋਂ ਨਿਪਟਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ। ਹਰ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਡੇਂਗੂ ਵਾਰਡ ਬਣਾਇਆ ਗਿਆ ਹੈ।

ABOUT THE AUTHOR

...view details