ETV Bharat / state

ਬਰਨਾਲਾ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਨਾਮਜਦ ਗਿਰੋਹ ਦੇ ਮੈਂਬਰ ਕੀਤੇ ਕਾਬੂ - police arrested fighting group

ਬਰਨਾਲਾ ਪੁਲਿਸ ਨੇ ਲੜਾਈ ਅਤੇ ਚੋਰੀ ਦੇ ਵੱਖ-ਵੱਖ ਮਮਾਲੇ ਸੁਲਝਾਉਂਦੇ ਹੋਏ ਗੱਰੂਪ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

author img

By ETV Bharat Punjabi Team

Published : 3 hours ago

Barnala police arrested members of fighting group and gang of thieves in different cases
ਬਰਨਾਲਾ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਲੜਾਈ ਗਰੁੱਪ ਅਤੇ ਚੋਰ ਗਿਰੋਹ ਦੇ ਮੈਂਬਰ ਕੀਤੇ ਕਾਬੂ (ETV Bharat (ਪੱਤਰਕਾਰ,ਬਰਨਾਲਾ))

ਬਰਨਾਲਾ: ਬਰਨਾਲਾ ਦੇ ਹੰਡਿਆਇਆ ਵਿਖੇ ਦੋ ਦਿਨ ਪਹਿਲਾਂ ਦੋ ਗਰੁੱਪਾਂ ਵਿੱਚ ਹੋਈ ਲੜਾਈ ਦੇ ਮੁਲਜ਼ਮ ਪੁਲਿਸ ਨੇ ਕਾਬੂ ਕੀਤੇ ਹਨ। ਪੁਲਿਸ ਨੇ 5 ਮੁਲਜ਼ਮਾਂ ਨੂੰ ਕੀਤਾ ਕਾਬੂ, ਮੁਲਜ਼ਮਾਂ ਉਪਰ ਪਹਿਲਾਂ ਤੋਂ ਕਈ ਕ੍ਰਿਮੀਨਲ ਕੇਸ ਦਰਜ ਹਨ। ਪੁਲਿਸ ਨੇ ਮੁਲਜ਼ਮਾਂ ਤੋਂ 32 ਬੋਰ ਦਾ ਗੈਰ ਕਾਨੂੰਨੀ ਇੱਕ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਤੇ ਦੋ ਖਾਲੀ ਖੋਲ ਸਮੇਤ 115 ਨਸ਼ੇ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਜਦਕਿ ਇੱਕ ਹੋਰ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਇੱਕ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ। 4 ਮੁਲਜ਼ਮਾਂ ਨੂੰ 2 ਚੋਰੀ ਦੇ ਮੋਟਰਸਾਈਕਲਾਂ ਤੇ ਗੈਰ ਕਾਨੂੰਨੀ ਅਸਲੇ ਸਮੇਤ ਕਾਬੂ ਕੀਤਾ ਹੈ।‌

ਗਰੁੱਪਾਂ ਦੀ ਹੋਈ ਸੀ ਲੜਾਈ

ਬਰਨਾਲਾ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਨਾਮਜਦ ਗਿਰੋਹ ਦੇ ਮੈਂਬਰ ਕੀਤੇ ਕਾਬੂ (ETV Bharat (ਪੱਤਰਕਾਰ,ਬਰਨਾਲਾ))

ਇਸ ਮੌਕੇ ਗੱਲਬਾਤ ਕਰਦਿਆਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ 3 ਅਕਤੂਬਰ ਨੂੰ ਹੰਡਿਆਇਆ ਕਸਬਾ ਵਿੱਚ ਦੋ ਗਰੁੱਪਾਂ ਦੀ ਲੜਾਈ ਹੋਈ ਸੀ। ਸਾਡੀ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਦੋ ਵਿਅਕਤੀ ਕਾਬੂ ਵੀ ਕੀਤੇ ਸਨ ਅਤੇ ਇਸ ਮਾਮਲੇ ਵਿੱਚ ਤੁਰੰਤ ਐਫ਼ਆਈਆਰ ਦਰਜ ਕੀਤੀ ਸੀ। ਉਹਨਾਂ ਦੱਸਿਆ ਕਿ ਹੁਣ ਤੱਕ ਇਸ ਲੜਾਈ ਵਿੱਚ 5 ਵਿਅਕਤੀ ਗ੍ਰਿਫ਼ਤਾਰ ਕਰ ਲਏ ਗਏ ਹਨ। ਜਿਹਨਾਂ ਵਿੱਚ ਕਰਨਵੀਰ ਸਿੰਘ ਅਤੇ ਰੋਹਿਤ ਦੋਵੇਂ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਨ।

ਇਸਤੋਂ ਇਲਾਵਾ ਗਗਨਦੀਪ ਸਿੰਘ, ਦੀਪਕ ਅਤੇ ਨਿਰਮਲਜੀਤ ਸਿੰਘ ਬਰਨਾਲਾ ਦੇ ਰਹਿਣ ਵਾਲੇ ਹਨ। ਉਹਨਾਂ ਕਿਹਾ ਕਿ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹਨਾਂ ਵਿੱਚੋਂ ਬਹੁਤੇ ਪਹਿਲਾਂ ਤੋਂ ਹੀ ਕ੍ਰਿਮੀਨਲ ਕੇਸ ਦਰਜ ਹਨ। ਐਸਐਸਪੀ ਬਰਨਾਲਾ ਨੇ ਦੱਸਿਆ ਕਿ ਦੋਵੇਂ ਧਿਰਾਂ ਦੀ ਆਪਸ ਵਿੱਚ ਪਹਿਲਾਂ ਤੋਂ ਰੰਜਿਸ਼ ਚੱਲਦੀ ਆ ਰਹੀ ਹੈ। ਵੀਰਵਾਰ ਨੂੰ ਵੀ ਦੋਵੇਂ ਧਿਰਾਂ ਦੀ ਬਰਨਾਲਾ ਦੀ ਅਦਾਲਤ ਵਿੱਚ ਪੇਸ਼ੀ ਸੀ ਅਤੇ ਇਹ ਉਥੇ ਆਹਮੋ ਸਾਹਮਣੇ ਹੋ ਗਏ। ਇਸੇ ਦੌਰਾਨ ਦੋਵੇਂ ਧਿਰਾਂ ਦੀ ਖਹਿਬਾਜ਼ੀ ਹੋਈ। ਜਿਸਤੋਂ ਬਾਅਦ ਦੋਵੇਂ ਧਿਰਾਂ ਹੰਡਿਆਇਆ ਵਿਖੇ ਜਾ ਲੜਾਈ ਝਗੜਾ ਕੀਤਾ।

115 ਨਸ਼ੇ ਦੀਆਂ ਗੋਲੀਆਂ ਬਰਾਮਦ

ਪੁਲਿਸ ਨੇ 5 ਮੁਲਜ਼ਮਾਂ ਦੇ ਨਾਾਲ ਨਾਲ 32 ਬੋਰ ਦਾ ਗੈਰ ਕਾਨੂੰਨੀ ਇੱਕ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਤੇ ਦੋ ਖਾਲੀ ਖੋਲ ਮਿਲੇ ਹਨ। ਉਹਨਾਂ ਦੱਸਿਆ ਕਿ ਮੁਲਜ਼ਮ ਨਸ਼ਾ ਤਸਕਰੀ ਦਾ ਕੰਮ ਵੀ ਕਰਦੇ ਹਨ। ਇਹਨਾਂ ਤੋਂ 115 ਨਸ਼ੇ ਦੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ। ਜਿਸ ਕਰਕੇ ਇਹਨਾ ਉਪਰ ਐਨਡੀਪੀਐਸ ਐਕਟ ਵੀ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੁਲਜ਼ਮ ਕਰਨਵੀਰ ਉਪਰ ਪਹਿਲਾਂ ਤੋਂ 4 ਪੁਲਿਸ ਕੇਸ, ਦੀਪਕ ਤੇ ਨਿਰਮਲ ਉਪਰ ਛੇ ਕੇਸ ਅਤੇ ਗਗਨਦੀਪ ਉਪਰ 1 ਪੁਲਿਸ ਕੇਸ ਦਰਜ ਹੈ। ਐਸਐਸਪੀ ਨੇ ਦੱਸਿਆ ਕਿ ਇਹਨਾਂ ਵਲੋਂ ਲੋਕਲ ਗਰੁੱਪ ਬਣਾਏ ਹੋਏ ਹਨ ਅਤੇ ਗੈਰ ਕਾਨੂੰਨੀ ਕੰਮਾਂ ਲਈ ਆਪਸ ਵਿੱਚ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਇਸ ਕੇਸ ਵਿੱਚ ਬਾਕੀ ਰਹਿੰਦੇ ਬਾਕੀ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਦੋਵੇਂ ਗਰੁੱਪ ਪਹਿਲਾਂ ਤੋਂ ਕ੍ਰਿਮੀਨਲ ਕੇਸਾਂ ਵਿੱਚ ਜੇਲ੍ਹ ਵਿੱਚ ਬੰਦ ਸਨ ਅਤੇ ਉਥੋਂ ਹੀ ਇਹਨਾਂ ਦੀ ਲੜਾਈ ਸ਼ੁਰੂ ਹੋਈ ਹੈ।

ਚੋਰ ਗਿਰੋਹ ਕਾਬੂ
ਇੱਕ ਹੋਰ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਚੋਰੀਆਂ ਕਰਨ ਵਾਲੇ ਗਿਰੋਹ ਨੂੰ ਪੁਲਿਸ ਨੇ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਚਾਰ ਮੁਲਜ਼ਮ ਮੱਖਣ ਰਾਮ ਪਟਿਆਲਾ, ਕਰਨ ਸੰਗਰੂਰ, ਛਿੰਦਾ ਬਰਨਾਲਾ ਅਤੇ ਸਨੀ ਪਟਿਆਲਾ ਨੂੰ ਕਾਬੂ ਕੀਤਾ ਹੈ। ਇਹਨਾਂ ਤਿੰਨ ਮੁਲਜ਼ਮਾਂ ਉਪਰ ਚੋਰੀ ਦਾ ਇੱਕ ਇੱਕ ਕੇਸ, ਜਦਕਿ ਸਨੀ ਉਪਰ ਦੋ ਕੇਸ ਦਰਜ ਹਨ। ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਗਿਰੋਹ ਤੋਂ ਦੋ ਚੋਰੀ ਦੇ ਮੋਟਰਸਾਈਕਲ, ਇੱਕ ਅਸਲਾ 32 ਬੋਰ ਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਹਨਾਂ ਦੱਸਿਆ ਕਿ ਮੁਲਜ਼ਮ ਦਿਨ ਸਮੇਂ ਬੰਦ ਪਈਆਂ ਕੋਠੀਆਂ ਅਤੇ ਘਰਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਪੁਲਿਸ ਨੇ ਚਾਰਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.