ਅੰਮ੍ਰਿਤਸਰ: ਬੀਤੇ ਦਿਨ੍ਹੀਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਲਈ ਨਾਮਜਦਗੀਆਂ ਭਰਨ ਦਾ ਆਖ਼ਰੀ ਦਿਨ ਸੀ, ਜਿਸ ਦੌਰਾਨ ਲੋਕਾਂ ਦੀ ਭੀੜ ਬੀਡੀਪੀਓ ਦਫਤਰ ਦੇ ਬਾਹਰ ਦੇਖਣ ਨੂੰ ਮਿਲੀ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਵੀ ਪੋਲ ਖੁੱਲ੍ਹ ਦੀ ਹੋਈ ਨਜ਼ਰ ਆਈ। ਜਿਥੇ ਆਮ ਲੋਕਾਂ ਲਈ ਕਿਸੇ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਲੋਕਾਂ ਦੇ ਹਾਲਤ ਬਦ ਤੋਂ ਬਦਤਰ ਬਣ ਗਏ। ਇਸ ਦੌਰਾਨ ਤਹਿਸੀਲ ਮਜੀਠਾ ਦੇ ਵਿੱਚ ਪੰਚਾਇਤੀ ਚੋਣਾਂ ਦੇ ਨਾਮਜਦਗੀ ਪੱਤਰ ਭਰਨ ਦੇ ਅਖੀਰਲੇ ਦਿਨ ਭਗਦੜ ਮੱਚ ਗਈ। ਮਜੀਠਾ ਤਹਿਸੀਲ ਕੰਪਲੈਕਸ ਵਿੱਚ ਲੋਕਾਂ ਦਾ ਬੁਰਾ ਹਾਲ ਦੇਖਣ ਨੂੰ ਮਿਲਿਆ।
ਬੇਹਾਲ ਹੋਈਆਂ ਔਰਤਾਂ ਦੀ ਹਾਲਤ ਜਾਨਣ ਪਹੁੰਚੇ ਮਜੀਠੀਆ
ਦੱਸ ਦੇਦੀਏ ਕਿ ਨਾਮਜਦਗੀ ਪੱਤਰ ਭਰਨ ਲਈ ਔਰਤਾਂ ਵੀ ਉਥੇ ਪੁੱਜੀਆਂ ਸਨ। ਜਿੰਨਾਂ ਨੂੰ ਮਰਦਾਂ ਦੀਆਂ ਲਾਈਨਾਂ ਵਿੱਚ ਖੜਾ ਹੋਣਾ ਪਿਆ ਇਸ ਦੌਰਾਨ ਧੱਕਾ-ਮੁੱਕੀ ਹੋਈ ਅਤੇ ਔਰਤਾਂ ਦੇ ਕੱਪੜੇ ਤੱਕ ਫੱਟ ਗਏ। ਜਿਸ ਤੋਂ ਆਹਤ ਹੋ ਕੇ ਔਰਤਾਂ ਬਾਹਰ ਆ ਗਈਆਂ ਅਤੇ ਲੋਕਾਂ ਨੇ ਮਾਨ ਸਰਕਾਰ ਦੇ ਪ੍ਰਬੰਧਾਂ ਨੂੰ ਕੋਸਿਆ। ਉਹਨਾਂ ਕਿਹਾ ਕਿ ਔਰਤਾਂ ਲਈ ਕੋਈ ਵੱਖਰੀ ਲਾਈਨ ਨਹੀਂ ਬਣਾਈ ਗਈ, ਕਈ ਲੋਕਾਂ ਦੇ ਕੱਪੜੇ ਤੱਕ ਫੱਟ ਗਏ। ਇਸ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਤਹਿਸੀਲ ਕੰਪਲੈਕਸ ਵਿੱਚ ਪੁੱਜੇ ਤੇ ਉਹਨਾਂ ਨੇ ਲੋਕਾਂ ਦੀ ਮੁਸ਼ਕਿਲਾਂ ਨੂੰ ਸੁਣੀਆਂ। ਉਹਨਾਂ ਅਧਿਕਾਰੀਆਂ ਨੂੰ ਵੀ ਇਸ ਦੇ ਬਾਰੇ ਜਾਣੂ ਕਰਵਾਇਆ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਇੰਤਜ਼ਾਮ ਨਾ ਕੀਤੇ ਹੋਣ ਕਰਕੇ ਵਿਕਰਮ ਮਜੀਠੀਆ ਤੇ ਉਹਨਾਂ ਦੇ ਵਰਕਰਾਂ ਵਿੱਚ ਵੀ ਕਾਫੀ ਰੋਸ ਪਾਇਆ ਗਿਆ। ਇਸ ਨੂੰ ਲੈ ਕੇ ਬਿਕਰਮ ਮਜੀਠੀਆਂ ਵੱਲੋਂ ਸੂਬਾ ਸਰਕਾਰ ਨੂੰ ਘੇਰਿਆ ਗਿਆ ਅਤੇ ਸ਼ਬਦੀ ਵਾਰ ਕੀਤੇ।
- ਲੰਡੇਕੇ ਤੇ ਧਰਮਕੋਟ ਕੋਟ-ਈਸੇ-ਖਾਂ 'ਚ ਨਾਮਜ਼ਦਗੀ ਭਰਨ ਵੇਲ੍ਹੇ ਗੁੰਡਾਗਰਦੀ, ਹਵਾਈ ਫਾਇਰ ਕਰਨ ਦੇ ਇਲਜ਼ਾਮ - Panchayat Elections 2024
- ਲੁਧਿਆਣਾ ਦੇ ਸਰਕਾਰੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ - SCHOOL BOMB THREAT
- ਪੰਚਾਇਤੀ ਚੋਣਾਂ ਵਿੱਚ ਹੋ ਰਹੀ ਹਿੰਸਾ ਲਈ ਸੀਐਮ ਮਾਨ ਜ਼ਿੰਮੇਵਾਰ ! ਡਾਕਟਰ ਦਲਜੀਤ ਚੀਮਾ ਨੇ ਘੇਰੀ ਸੂਬਾ ਸਰਕਾਰ - Panchayat Elections 2024