45 ਡਿਗਰੀ ਤਾਪਮਾਨ ਦੇ ਵਿੱਚ ਅੰਮ੍ਰਿਤਸਰ ਦੇ ਲੋਕ ਹੋਏ ਤੱਤੇ (Etv Bharat Amritsar) ਅੰਮ੍ਰਿਤਸਰ : ਅੰਮ੍ਰਿਤਸਰ ਜਿੱਥੇ 45 ਡਿਗਰੀ ਤਾਪਮਾਨ ਦੇ ਵਿੱਚ ਲੋਕ ਤਰਾਹ-ਤਰਾਹੀ ਕਰ ਰਹੇ ਹਨ। ਜਿਸ ਦੇ ਚਲਦੇ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਪਾ ਦਿੱਤੀਆਂ ਹਨ, ਕਿਉਂਕਿ ਗਰਮੀ ਬਹੁਤ ਜਿਆਦਾ ਹੈ। ਗਰਮੀ ਦੇ ਵਿੱਚ ਕੋਈ ਬੱਚਾ ਬਿਮਾਰ ਨਾ ਹੋ ਜਾਵੇ, ਜਿਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀ ਛੁੱਟੀਆਂ ਪਾਈਆਂ ਗਈਆਂ ਹਨ। ਪਰ ਉੱਥੇ ਹੀ ਵੇਖਿਆ ਗਿਆ ਕਿ ਅੰਮ੍ਰਿਤਸਰ ਤੇ ਮਕਬੂਲਪੁਰਾ ਇਲਾਕੇ ਦੇ ਵਿੱਚ ਲੋਕ ਇੰਨੀ ਗਰਮੀ ਵਿੱਚ ਪਾਣੀ ਦੀ ਕਿੱਲਤ ਨੂੰ ਲੈ ਕੇ ਕਾਫੀ ਦੁਖੀ ਦਿਖਾਈ ਦੇ ਰਹੇ ਹਨ। ਅੰਮ੍ਰਿਤਸਰ ਦੇ ਲੋਕਾਂ ਨੇ ਪਾਣੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸਨ ਕਰਨ ਦੀ ਐਲਾਨ ਕੀਤਾ ਹੈ।
ਸਰਕਾਰ ਨਹੀਂ ਸੁਣ ਰਹੀ ਗੱਲ: ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਗਰਮੀਆਂ ਸ਼ੁਰੂ ਹੋ ਜਾਂਦੀਆਂ ਹਨ, ਸਾਡੇ ਇਲਾਕੇ ਵਿੱਚ ਪਾਣੀ ਆਉਣਾ ਬੰਦ ਹੋ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕਾਫੀ ਦੂਰ-ਦੂਰ ਜਾ ਕੇ ਗੁਰਦੁਆਰੇ ਮੰਦਿਰ ਜਾਂ ਕਿਸੇ ਘਰ ਸਮਰਸੀਬਲ ਲੱਗਾ ਹੋਵੇ ਤੇ ਉੱਥੋਂ ਪਾਣੀ ਦੀ ਬਾਲਟੀ ਮਿਲਦੀ ਹੈ। ਪਰ ਅਗਲੇ ਵੀ ਕਿੰਨਾ ਚਿਰ ਪਾਣੀ ਸਾਨੂੰ ਦੇਣਗੇ ਅਸੀਂ ਕਈ ਵਾਰ ਇਸ ਦੇ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਅਪੀਲ ਕਰ ਚੁੱਕੇ ਹਾਂ। ਇਲਾਕੇ ਦੇ ਕੌਂਸਲਰ ਹੋਣ ਚਾਹੇ ਐਮ.ਐਲ.ਏ. ਜੀਵਨ ਜੋਤ ਕੌਰ ਹੋਵੇ ਉਸ ਨੂੰ ਵੀ ਕਹਿ ਚੁੱਕੇ ਹਾਂ ਸਿਰਫ ਤੇ ਸਿਰਫ ਸਾਨੂੰ ਅਸ਼ਵਾਸਨ ਹੀ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮਿਲੇ ਨਾਕੇ ਦੇ ਪ੍ਰਧਾਨਾਂ ਨੂੰ ਵੀ ਮਿਲੇ ਤੇ ਇਲਾਕੇ ਦੀ ਐਮ.ਐਲ.ਏ. ਜੀਵਨ ਜੋਤ ਕੌਰ ਨੂੰ ਵੀ ਮਿਲੇ ਪਰ ਕੋਈ ਸੁਣਵਾਈ ਨਹੀਂ ਹੋਈ।
ਸਰਕਾਰ ਦੇ ਖਿਲਾਫ ਸਾਨੂੰ ਰੋਸ ਪ੍ਰਦਰਸ਼ਨ :ਉਨ੍ਹਾਂ ਦਾ ਕਹਿਣਾ ਕਿ ਸਾਡੀਆਂ ਵੋਟਾਂ ਤਾਂ ਲੈ ਕੇ ਰਾਜ ਕਰਦੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਲੈਣ ਸਾਰੇ ਆ ਜਾਂਦੇ ਹਨ ਪਰ ਜਦੋਂ ਸਾਨੂੰ ਜਰੂਰਤ ਹੁੰਦੀ ਹੈ ਤੇ ਕੋਈ ਵੀ ਸਾਡੇ ਨੇੜੇ ਨਹੀਂ ਆਉਂਦਾ। ਅਸੀਂ ਪਾਣੀ ਦੀ ਕਿੱਲਤ ਨੂੰ ਲੈ ਕੇ ਕਾਫੀ ਮਜ਼ਬੂਰ ਹਾਂ, ਤੇ ਅਸੀਂ ਭੁੱਖੇ ਮਰ ਰਹੇ ਹਾਂ। ਜਿਸ ਦੇ ਚਲਦੇ ਅਸੀਂ ਦੁਖੀ ਹੋਏ ਪਏ ਹਾਂ। ਜੇਕਰ ਸਾਡੇ ਇਲਾਕੇ ਵਿੱਚ ਜਲਦੀ ਪਾਣੀ ਦਾ ਕੋਈ ਪ੍ਰਬੰਧ ਨਾ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੇ ਖਿਲਾਫ ਸਾਨੂੰ ਰੋਸ਼ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਵੇਗਾ।
ਇਸੇ ਦੌਰਾਨ ਇਕ ਲੜਕੇ ਨੇ ਕਿਹਾ ਕਿ ਇੰਨ੍ਹੀਂ ਗਰਮੀ ਵਿੱਚ ਲੋਕਾਂ ਨੂੰ ਪਾਣੀ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਦੱਸਿਆ ਕਿ ਲੋਕਾਂ ਨੂੰ 500 ਕਿਲੋਮੀਟਰ ਦੂਰੀ 'ਤੇ ਬਣੇ ਇੱਕ ਗੁਰਦੁਆਰੇ ਵਿੱਚੋਂ ਪਾਣੀ ਮੰਗਣਾ ਪੈ ਰਿਹਾ ਹੈ। ਉਥੋਂ ਜਾ ਕੇ ਪਾਣੀ ਭਰ ਕੇ ਲਿਆਉਂਦੇ ਨੇ ਤੇ ਆਪਣੇ ਘਰ ਦਾ ਗੁਜਾਰਾ ਕਰ ਰਹੇ ਨੇ। ਉਸਨੇ ਕਿ ਮੈਂ ਜੇਈ ਭੁੱਲਰ ਦੇ ਨਾਲ 3 ਦਿਨ੍ਹਾਂ ਤੋਂ ਲਗਾਤਾਰ ਗੱਲ ਕਰ ਰਿਹਾ ਹਾਂ, ਐਸ.ਸੀ. ਸੰਦੀਪ ਨਾਲ ਗੱਲ ਕਰ ਰਿਹਾ ਹਾਂ, ਡੀਸੀ ਨਾਲ ਗੱਲ ਕੀਤੀ, ਹਲਕੇ ਦੇ ਸੈਂਟਰ ਇੰਚਾਰਜ ਨਾਲ ਗੱਲ ਕੀਤੀ ਉਸ ਨਾਲ ਗੱਲ ਕੀਤੀ। ਉਸਨੇ ਕਿਹਾ ਕਿ ਕਿਸੇ ਨੇ ਵੀ ਸਾਡਾ ਹੱਲ ਨਹੀਂ ਕੀਤਾ। ਬੱਸ ਇਕੋ ਗੱਲ ਕਹਿੰਦੇ ਨੇ ਕੀ ਟੈਂਕਰ ਦੇਦਾਂਗੇ, ਜਿਸਤੋਂ ਬਾਅਦ ਇੱਕ ਟੈਂਕਰ ਆਇਆ ਜਿਸਤੋਂ ਬਾਅਦ 4 ਦਿਨ ਹੋ ਗਏ ਕੋਈ ਵੀ ਟੈਂਕਰ ਨਹੀਂ ਆਇਆ। ਉਸ ਨੇ ਆਪਣਾ ਫੋਨ ਦਿਖਾਉਂਦੇ ਹੋਏ ਕਿ ਕਿ ਮੈਂ ਡੀਸੀ ਨੂੰ ਮੈਸੇਜ ਵੀ ਕੀਤਾ ਪਰ ਉਨ੍ਹਾਂ ਦਾ ਕੋਈ ਰਿਪਲਾਈ ਨਹੀਂ ਆਇਆ। ਉਸ ਨੇ ਕਿਹਾ ਸਰਕਾਰ ਸੁੱਤੀ ਪਈ ਹੈ ਕਿਸੇ ਦਾ ਕੋਈ ਹੱਲ ਨਹੀਂ ਕਰ ਰਹੀਂ। ਉਸ ਨੇ ਕਿਹਾ ਕਿ ਜੇਕਰ ਇਸ ਵਾਰ ਵੀ ਲੋਕ ਇਸ ਸਰਕਾਰ ਨੂੰ ਜਿਤਾਉਣਗੇ ਤਾਂ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਜਾਣਾ, ਕਿਉਂਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਨੇ। ਇਸੇ ਦੌਰਾਨ ਇੱਕ ਮਹਿਲਾ ਨੇ ਕਿਹਾ ਕਿ ਸਾਡੇ ਮਸਲੇ ਹੱਲ ਕਰਨ ਵੋਟ ਪਾਵਾਂਗੇ ਨਹੀਂ ਤਾਂ ਨਹੀਂ ਪਾਵਾਂਗੇ।