ਪੰਜਾਬ

punjab

ETV Bharat / state

SKM ਤੇ ਗੈਰ ਰਾਜਨੀਤਿਕ ਕਿਸਾਨ ਆਗੂ ਦਿੱਲੀ ਲਈ ਰਵਾਨਾ, ਸਿਰਸਾ ਨੇ ਕਿਹਾ- ਜੇ ਹਰਿਆਣਾ ਸਰਕਾਰ ਤਿਆਰ, ਤਾਂ ਕਿਸਾਨ ਵੀ ਤਿਆਰ - ਸੰਯੁਕਤ ਕਿਸਾਨ ਮੋਰਚਾ

Delhi Farmer Protest: ਸੰਯੁਕਤ ਕਿਸਾਨ ਮੋਰਚਾ ਤੇ ਗੈਰ ਰਾਜਨੀਤਿਕ ਦੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਮੋਰਚੇ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਕੇ "ਦਿੱਲੀ ਕੂਚ 2" ਦੇ ਲਈ ਰਵਾਨਾ ਹੋਏ। ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਪਹੁੰਚਾਂਗੇ ਅਤੇ ਕੇਂਦਰ ਸਰਕਾਰ ਕੋਲੋਂ ਮੰਗਾਂ ਪੂਰੀਆਂ ਕਰਵਾਉਣੀਆਂ ਹਨ।

Delhi Farmer Protest
Delhi Farmer Protest

By ETV Bharat Punjabi Team

Published : Feb 12, 2024, 10:11 AM IST

SKM ਤੇ ਗੈਰ ਰਾਜਨੀਤਿਕ ਕਿਸਾਨ ਆਗੂ ਦਿੱਲੀ ਲਈ ਰਵਾਨਾ

ਅੰਮ੍ਰਿਤਸਰ:ਅੱਜ ਸੰਯੁਕਤ ਕਿਸਾਨ ਮੋਰਚਾ ਤੇ ਗੈਰ ਰਾਜਨੀਤਿਕ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਅੰਦੋਲਨ ਨੂੰ ਲੈ ਕੇ ਅੱਜ ਮੋਰਚੇ ਦੀ ਚੜ੍ਹਦੀ ਕਲਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਅਰਦਾਸ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਜਿਸ ਲਈ ਅੱਜ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਿੱਲੀ ਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ।

ਅੱਜ ਸਰਹੱਦਾਂ ਉੱਤੇ ਪਹੁੰਚਣਗੇ ਕਿਸਾਨ:ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਬਹੁਤ ਸ਼ਾਂਤਮਈ ਢੰਗ ਨਾਲ ਰਹਿ ਕੇ ਸਾਡਾ ਮੋਰਚਾ ਜਿਸ ਤਰ੍ਹਾਂ ਪਹਿਲਾਂ ਅਸੀਂ ਇੱਕ ਮਿਸਾਲ ਕਾਇਮ ਕਰ ਚੁੱਕੇ ਹੈ। ਇਸ ਤੋਂ ਪਹਿਲਾਂ ਵੀ 13 ਮਹੀਨੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਸ਼ਾਂਤਮਈ ਮੋਰਚਾ ਚੱਲਿਆ ਸੀ ਤੇ ਹੁਣ ਵੀ ਜਿਹੜਾ ਸਾਡਾ ਮੋਰਚਾ ਸਵੇਰੇ 13 ਤਰੀਕ ਨੂੰ ਦਿੱਲੀ ਵੱਲ ਵਧੇਗਾ। ਇਸ ਤੋਂ ਪਹਿਲਾਂ ਅੱਜ ਸ਼ਾਮ ਤੱਕ ਸਾਰਿਆਂ ਨੇ ਬਾਰਡਰਾਂ ਉੱਤੇ ਪਹੁੰਚਣਾ ਹੈ। ਸੰਭੂ ਬਾਰਡਰ, ਖਨੋੜੇ ਬਾਰਡਰ, ਡਬਵਾਲੀ ਬਾਰਡਰ ਆਦਿ ਤਿੰਨਾਂ ਬਾਰਡਰਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਪਹੁੰਚ ਜਾਣਗੀਆਂ।

ਸਿਰਸਾ ਨੇ ਕਿਹਾ ਕਿ ਅੱਜ ਯਾਨੀ ਸੋਮਵਾਰ ਨੂੰ ਸਰਕਾਰਨਾਲ ਇੱਕ ਮੀਟਿੰਗ ਵੀ ਹੋ ਰਹੀ ਹੈ। ਹੁਣ ਉਸ ਮੀਟਿੰਗ ਦੇ ਵਿੱਚ ਜੇ ਤਾਂ ਕੋਈ ਫੈਸਲਾ ਸਰਕਾਰ ਕਰ ਦਿੰਦੀ ਹੈ ਤੇ ਸਾਡੀਆਂ ਮੰਗਾਂ ਪ੍ਰਵਾਨ ਹੋ ਜਾਂਦੀਆਂ ਹਨ, ਤਾਂ ਫਿਰ ਅਸੀਂ ਸਾਰੀਆਂ ਜਥੇਬੰਦੀਆਂ ਬੈਠ ਕੇ ਅੱਗੇ (Delhi Farmer Protest) ਵਿਚਾਰ ਕਰਾਂਗੇ।

ਹਰਿਆਣਾ ਬਰੂਹਾਂ ਉੱਤੇ ਪਏ ਪੱਥਰਾਂ ਦਾ ਡਰ ਨਹੀਂ :ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਖਾਲਸਾ ਪੰਥ ਮੁਗਲਾਂ ਤੋਂ ਨਹੀਂ ਡਰਿਆ, ਅੰਗਰੇਜ਼ਾਂ ਤੋਂ ਨਹੀਂ ਡਰਿਆ, ਦਿੱਲੀ ਦੇ ਤਖ਼ਤ ਉੱਤੇ ਬੈਠੇ ਹੁਕਮਰਾਨਾਂ ਨੇ ਟੈਂਕਾਂ ਤੋਪਾਂ ਦੀ ਵਰਤੋਂ ਕਰਕੇ ਵੇਖ ਲਈ ਤੇ ਖਾਲਸਾ ਟੈਂਕਾਂ ਤੇ ਤੋਪਾਂ ਨਹੀਂ ਡਰਿਆ ਤਾਂ, ਜਿਹੜੇ ਪੱਥਰ ਲਾਏ ਹਨ, ਉਹ ਪੱਥਰ ਸਾਨੂੰ ਕੀ ਰੋਕਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕੋਈ ਗਿਣਤੀ ਨਹੀਂ ਹੈ ਅਤੇ ਅਣਗਿਣਤ ਹਨ, ਜੋ ਦਿੱਲੀ ਪਹੁੰਚਣ ਲਈ ਤਿਆੜ ਹਨ। ਉਨ੍ਹਾਂ ਕਿਹਾ ਕਿ ਜਿਵੇਂ ਅੱਠ-ਅੱਠ ਫੁੱਟ ਚੌੜੀਆਂ ਕੰਕਰੀਟ ਦੀਆਂ ਦੀਵਾਰਾਂ ਤੇ ਵੱਡੇ ਪੱਥਰ ਲਾਏ ਜਾ ਰਹੇ ਹਨ, ਉਸ ਦੀ ਫਿਕਰ ਨਹੀਂ ਹੈ। ਸਾਨੂੰ ਤਾਂ ਦੱਸਣ ਦੀ ਲੋੜ ਨਹੀਂ ਵੀ ਸਾਡੀ ਤਿਆਰੀ ਕਿਸ ਤਰ੍ਹਾਂ ਦੀ ਹੈ। ਸਾਡੀ ਤਿਆਰੀ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ ਦੀ ਤੇ ਬਿਲਕੁਲ ਸ਼ਾਂਤਮਈ ਸੰਘਰਸ਼ ਕਰਨ ਦੀ ਹੈ। ਸ਼ੁਰੂ ਤੋਂ ਲੈ ਕੇ ਆਖੀਰ ਤੱਕ ਲੜਾਂਗੇ, ਪਹਿਲਾਂ ਵੀ ਅਸੀਂ ਇਹ ਮਿਸਾਲ ਕਾਇਮ ਕਰ ਚੁੱਕ ਹਾਂ।

ABOUT THE AUTHOR

...view details