ਪੰਜਾਬ

punjab

ETV Bharat / state

ਨਸ਼ੇ ਦੇ ਦੈਂਤ ਨੇ ਹੱਸਦੇ ਵੱਸਦੇ ਘਰ 'ਚ ਵਿਛਾਏ ਸੱਥਰ, ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ - Youth death with drug overdose

ਪੰਜਾਬ ਸਰਕਾਰ ਭਾਵੇਂ ਸੂਬੇ 'ਚ ਨਸ਼ੇ 'ਤੇ ਲਗਾਮ ਲਾਉਣ ਦੇ ਲੱਖਾਂ ਦਾਅਵੇ ਕਰਦੀ ਹੈ ਪਰ ਨਿੱਤ ਦਿਨ ਕੋਈ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਿਹਾ ਹੈ। ਜਿਸ ਕਾਰਨ ਸਰਕਾਰ ਦੇ ਉਹ ਦਾਅਵੇ ਮਹਿਜ ਸਿਆਸੀ ਜੁਮਲੇ ਹੀ ਬਣ ਕੇ ਰਹਿ ਗਏ ਹਨ।

ਨਸ਼ੇ ਕਾਰਨ ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਨਸ਼ੇ ਕਾਰਨ ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ (ETV BHARAT)

By ETV Bharat Punjabi Team

Published : Jun 25, 2024, 3:49 PM IST

ਨਸ਼ੇ ਕਾਰਨ ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ (ETV BHARAT)

ਬਠਿੰਡਾ:ਭਾਵੇਂ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ੇ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਹਾਲੇ ਵੀ ਨੌਜਵਾਨ ਨਸ਼ਿਆਂ ਦੀ ਭੇਟ ਚੜ ਰਹੇ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਬਠਿੰਡਾ ਦੇ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਫਤਿਹਗੜ੍ਹ ਨੌ ਅਬਾਦ ਦਾ ਹੈ, ਜਿੱਥੇ ਇੱਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਈ ਹੈ।

ਨਸ਼ੇ ਕਾਰਨ ਨੌਜਵਾਨ ਦੀ ਗਈ ਜਾਨ: ਇਸ ਸਬੰਧੀ ਪੀੜਤ ਪਰਿਵਾਰ ਨੇ ਰੋ-ਰੋ ਕੇ ਦੱਸਿਆ ਕਿ ਅਸੀਂ ਆਪਣੇ ਇਕਲੌਤੇ ਪੁੱਤਰ ਲਖਵਿੰਦਰ ਸਿੰਘ ਨੂੰ ਬੜੀ ਹੀ ਮੁਸ਼ਕਿਲ ਦੇ ਨਾਲ ਸੁੱਖਾਂ-ਸੁੱਖ ਕੇ ਲਿਆ ਸੀ। ਉਨ੍ਹਾਂ ਦੱਸਿਆ ਕਿ ਪੁੱਤ ਜੋ ਕਿ ਨਸ਼ਿਆਂ ਦੀ ਦਲਦਲ ਵਿੱਚ ਅਜਿਹਾ ਫਸਿਆ ਕਿ ਉਸ ਦੀ ਇਸੇ ਕਾਰਨ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਪਿੰਡ ਵਿੱਚ ਨਸ਼ਾ ਵਿੱਕ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨੂੰ ਦੱਸ ਕੇ ਫੜਾ ਵੀ ਦਿੰਦੇ ਹਾਂ ਤਾਂ ਉਹ ਇੱਕ ਦੋ ਦਿਨਾਂ ਵਿੱਚ ਬਾਹਰ ਆ ਕੇ ਫਿਰ ਨਸ਼ੇ ਵੇਚਣ ਲੱਗ ਜਾਂਦੇ ਹਨ। ਉਹਨਾਂ ਦੱਸਿਆ ਕਿ ਸਾਡਾ ਘਰ ਬਰਬਾਦ ਕਰ ਦਿੱਤਾ ਹੈ।

ਚਾਰ ਭੈਣਾ ਦਾ ਇਕੱਲਾ ਭਰਾ ਸੀ ਮ੍ਰਿਤਕ: ਇਸ ਦੇ ਨਾਲ ਹੀ ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਪਿਤਾ ਨੇ ਦੱਸਿਆ ਕਿ ਉਹ ਦਿਹਾੜੀ ਦਾ ਕੰਮ ਕਰਦੇ ਹਨ ਅਤੇ ਜਦੋਂ ਘਰ ਤੋਂ ਬਾਹਰ ਦਿਹਾੜੀ ਲਈ ਜਾਂਦਾ ਸੀ ਤਾਂ ਪਿਛੋਂ ਉਨ੍ਹਾਂ ਦਾ ਪੁੱਤ ਨਸ਼ੇ ਕਰਦਾ ਸੀ। ਜਿਸ ਦੇ ਚੱਲਦੇ ਨਸ਼ਾ ਕਰਨ ਨਾਲ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ੇ ਨੂੰ ਖਤਮ ਕੀਤਾ ਜਾਵੇ ਤਾਂ ਜੋ ਜਿਵੇਂ ਉਨ੍ਹਾਂ ਦਾ ਪੁੱਤ ਦੁਨੀਆ ਤੋਂ ਗਿਆ ਹੈ, ਉਵੇਂ ਕਿਸੇ ਹੋਰ ਮਾਂ ਪਿਓ ਦਾ ਪੁੱਤ ਚੜ੍ਹਦੀ ਜਵਾਨੀ 'ਚ ਦੁਨੀਆ ਨਾ ਛੱਡ ਜਾਵੇ।

ਪੁਲਿਸ ਕੈਮਰੇ ਸਾਹਮਣੇ ਆਉਂਣ ਤੋਂ ਭੱਜੀ:ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਮਾਮਲਾ ਉਹਨਾਂ ਦੇ ਕੋਈ ਵੀ ਧਿਆਨ ਵਿੱਚ ਨਹੀਂ ਆਇਆ ਤੇ ਉਹਨਾਂ ਦਾਅਵਾ ਕੀਤਾ ਕਿ ਨਸ਼ੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾ ਕੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

...view details