ਪੰਜਾਬ

punjab

ETV Bharat / state

ਪੰਜਾਬ ਅੰਦਰ ਹੋ ਰਹੀਆਂ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਤਿਆਰੀ - MINISTER KULDEEP SINGH DHALIWAL

ਅੰਮ੍ਰਿਤਸਰ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਸੰਬੰਧੀ ਅੱਜ 'ਆਪ' ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿਚ ਜਲੰਧਰ ਵਿਖੇ ਮੀਟਿੰਗ ਹੋਈ।

Corporation Election Amritsar Incharge Minister Kuldeep Singh Dhaliwal
ਪੰਜਾਬ ਅੰਦਰ ਹੋਂ ਰਹੀਆਂ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਨੂੰ ਲੈਕੇ ਆਮ ਆਦਮੀ ਪਾਰਟੀ ਦੀ ਤਿਆਰੀ (ETV Bharat (ਪੱਤਰਕਾਰ,ਅੰਮ੍ਰਿਤਸਰ))

By ETV Bharat Punjabi Team

Published : Dec 1, 2024, 5:52 PM IST

ਅੰਮ੍ਰਿਤਸਰ :ਪੰਜਾਬ ਵਿੱਚ ਮਿਊਂਸੀਪਲ ਚੋਣਾਂ ਦਾ ਐਲਾਨ ਅਜੇ ਨਹੀਂ ਹੋਇਆ ਹੈ ਅਤੇ ਸਾਰੀਆਂ ਹੀ ਪਾਰਟੀਆਂ ਨੇ ਇਸ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਉਥੇ ਹੀ ਆਮ ਆਦਮੀ ਪਾਰਟੀ ਨੇ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ ਨੂੰ ਅੰਮ੍ਰਿਤਸਰ ਵਿਖੇ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਸ ਮੋਕੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਸਾਡੇ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ। ਜਿਸ ਭਰੋਸੇ ਨਾਲ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਨੇ ਡਾਕਟਰ ਸੰਦੀਪ ਅਤੇ ਨੇ ਰਾਘਵ ਚੱਢਾ ਨੇ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਨੇ ਉਹਨਾਂ ਨੇ ਜਿਸ ਵਿਸ਼ਵਾਸ ਦੇ ਨਾਲ ਜੋ ਮੇਰੇ 'ਤੇ ਵਿਸ਼ਵਾਸ ਕੀਤਾ ਮੈਂ ਉਹਨਾਂ ਨੂੰ ਵਿਸ਼ਵਾਸ ਦਿੰਦਾ ਹਾਂ ਕਿ ਆਪਾਂ ਇਹ ਇਲੈਕਸ਼ਨ ਜਿੱਤਾਂਗੇ।

ਪੰਜਾਬ ਅੰਦਰ ਹੋਂ ਰਹੀਆਂ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਨੂੰ ਲੈਕੇ ਆਮ ਆਦਮੀ ਪਾਰਟੀ ਦੀ ਤਿਆਰੀ (ETV Bharat (ਪੱਤਰਕਾਰ,ਅੰਮ੍ਰਿਤਸਰ))

ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣੂੰਗਾ ਅਤੇ 'ਆਪ' ਬਹੁਤ ਵਧੀਆ ਢੰਗ ਨਾਲ ਜਿੱਤੇਗੀ। ਉਨ੍ਹਾ ਕਿਹਾ ਕਿ ਜਿੱਦਾਂ ਅਸੀਂ ਜਿਮਨੀ ਚੋਣਾਂ ਜਿੱਤ ਗਏ। ਇੱਦਾਂ ਹੀ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਦੀ ਚੋਣ ਵੀ ਜਿੱਤਾਂਗੇ। ਉਹਨਾਂ ਕਿਹਾ ਕਿ ਪਾਰਟੀ ਨੇ ਮੈਨੂੰ ਇੰਚਾਰਜ ਲਾਇਆ ਹੈ ਇਸ ਲਈ ਪਾਰਟੀ ਦਾ ਧੰਨਵਾਦ ਕਰਦਾ ਹਾਂ। ਇਹ ਵੱਡੀ ਜ਼ਿੰਮੇਵਾਰੀ ਹੈ ਸਾਰੇ ਵਿਧਾਇਕ ਤੇ ਮੰਤਰੀ ਅਤੇ ਪਾਰਟੀ ਵਰਕਰ ਅਤੇ ਸਾਰੇ ਆਗੂ ਅਸੀਂ ਟੀਮ ਬਣਾ ਕੇ ਆਪਣੀ ਕਾਰਪੋਰੇਸ਼ਨ ਦੀ ਚੋਣ ਜਿਹੜੀ ਹੈ ਜਿੱਤਾਂਗੇ ਤੇ ਮੇਅਰ ਆਮ ਆਦਮੀ ਪਾਰਟੀ ਦਾ ਬਣਾਵਾਂਗੇ।

ਕਾਂਂਗਰਸ ਨੇ ਵੀ ਖਿੱਚੀ ਤਿਆਰੀ

ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਲਈ ਸਕਰੀਨਿੰਗ ਕਮੇਟੀ ਦੇ ਮੈਂਬਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪੰਜਾਬ ਪ੍ਰਧਾਨ ਵੱਲੋਂ 5 ਜ਼ਿਲ੍ਹਿਆਂ 'ਚ ਸਕਰੀਨਿੰਗ ਕਮੇਟੀ ਲਈ 5-5 ਮੈਂਬਰਾਂ ਨੂੰ ਚੁਣਿਆ ਗਿਆ ਹੈ।

ABOUT THE AUTHOR

...view details