ਲੁਧਿਆਣਾ: ਸਾਬਕਾ ਜਥੇਦਾਰ ਕਾਉਂਕੇ ਅਤੇ ਰਾਜੋਆਣਾ ਦੇ ਮਾਮਲੇ ਤੇ ਅਕਾਲੀ ਦਲ ਅਤੇ ਕਾਂਗਰਸ ਮੁੜ ਤੋਂ ਆਹਮੋ ਸਾਹਮਣੇ ਨੇ, ਇਕ ਪਾਸੇ ਜਿੱਥੇ ਰਵਨੀਤ ਬਿੱਟੂ ਨੇ ਰਾਜੋਆਣਾ ਦੇ ਮੁੱਦੇ ਤੇ ਵੀ ਕਿਹਾ ਕਿ ਅਕਾਲੀ ਦਲ ਵੱਲੋਂ ਅਮਿਤ ਸ਼ਾਹ ਤੱਕ ਲੇਲੜੀਆਂ ਕੱਢ ਦਿੱਤੀਆਂ ਗਈਆਂ ਐਸਜੀਪੀਸੀ ਦੇ ਪ੍ਰਧਾਨ ਤੱਕ ਕਮੇਟੀਆਂ ਬਣਾਉਂਦੇ ਰਹੇ ਪਰ ਇੱਕ ਹੋਰ ਦੱਸੋ ਕੋਈ ਵੀ ਗੱਲ ਨਹੀਂ ਬਣ ਸਕੀ, ਉਹਨਾਂ ਕਿਹਾ ਕਿ ਜੇਕਰ ਅੱਜ ਰਾਜੋਵਾਣਾ ਨੂੰ ਫਾਂਸੀ ਨਹੀਂ ਮਿਲ ਸਕੀ ਜਾਂ ਫਿਰ ਉਹ ਜੇਲ ਚੋਂ ਰਿਹਾ ਨਹੀਂ ਹੋ ਸਕਿਆ ਉਸ ਲਈ ਅਕਾਲੀ ਦਲ ਹੀ ਜਿੰਮੇਵਾਰ ਹੈ ਉਹਨਾਂ ਨੇ ਹੀ ਇਹ ਸਿਆਸਤ ਕੀਤੀ ਹੈ।
ਸਾਬਕਾ ਜਥੇਦਾਰ ਕਾਉਂਕੇ ਤੇ ਰਾਜੋਆਣਾ ਨੂੰ ਲੈਕੇ ਕਾਂਗਰਸ ਅਤੇ ਅਕਾਲੀ ਇੱਕ ਦੂਜੇ ਨੂੰ ਹੋਏ ਸਿੱਧੇ - ਰਾਜੋਆਣਾ ਮਾਮਲੇ ਚ ਰਵਨੀਤ ਬਿੱਟੂ
ਸਾਬਕਾ ਜਥੇਦਾਰ ਕਾਉਂਕੇ ਅਤੇ ਰਾਜੋਆਣਾ ਮਾਮਲੇ 'ਚ ਕਾਂਗਰਸ ਅਤੇ ਅਕਾਲੀ ਦਲ ਆਹਮੋ ਸਾਹਮਣੇ ਹੋ ਜੀ ਹਨ। ਲੁਧਿਆਣਾ ਐਮ ਪੀ ਬਿੱਟੂ ਨੇ ਕਿਹਾ ਰਾਜੋਆਣਾ ਦੀ ਇਸ ਹਾਲਤ ਲਈ ਅਕਾਲੀ ਦਲ ਜਿੰਮੇਵਾਰ, ਅਕਾਲੀ ਦਲ ਨੇ ਕਿਹਾ ਕਿਸ ਨੇ ਮਰਵਾਏ ਸੀ ਬੇਦੋਸ਼ ਬਿੱਟੂ ਦੇਣ ਜਵਾਬ।
![ਸਾਬਕਾ ਜਥੇਦਾਰ ਕਾਉਂਕੇ ਤੇ ਰਾਜੋਆਣਾ ਨੂੰ ਲੈਕੇ ਕਾਂਗਰਸ ਅਤੇ ਅਕਾਲੀ ਇੱਕ ਦੂਜੇ ਨੂੰ ਹੋਏ ਸਿੱਧੇ Congress MP Bittu and Akali clashed over Jathedar Kaunke and Rajoana](https://etvbharatimages.akamaized.net/etvbharat/prod-images/25-01-2024/1200-675-20589966-30-20589966-1706173820205.jpg)
Published : Jan 25, 2024, 3:39 PM IST
ਅਕਾਲੀ ਰਾਜਨੀਤੀ ਕਰ ਰਹੇ ਨੇ: ਇਸ ਦੌਰਾਨ ਉਹਨਾਂ ਜਥੇਦਾਰ ਕਾਉਂਕੇ ਦੇ ਪਰਿਵਾਰ ਦੇ ਨਾਲ ਵੀ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਹਨਾਂ ਦੇ ਨਾਲ ਜਿਸ ਵੀ ਸਰਕਾਰ ਵੇਲੇ ਜਿਨਾਂ ਨੇ ਵੀ ਇਹ ਤਸ਼ੱਦਦ ਕੀਤਾ ਹੈ ਉਹ ਬੇਹੱਦ ਮੰਦਭਾਗਾ ਹੈ। ਉਹਨਾਂ ਕਿਹਾ ਕਿ ਮੈਂ ਤਾਂ ਹੈਰਾਨ ਹਾਂ ਕਿ ਸੁਖਬੀਰ ਬਾਦਲ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਇਨਸਾਫ ਦਵਾਉਣ ਦੀਆਂ ਗੱਲਾਂ ਕਰ ਰਹੇ ਨੇ। ਐਮਪੀ ਬਿੱਟੂ ਨੇ ਕਿਹਾ ਕਿ ਮੈਂ ਤਾਂ ਹੈਰਾਨ ਹਾਂ ਕਿ ਉਹ ਇਸ ਮੁੱਦੇ 'ਤੇ ਵੀ ਰਾਜਨੀਤੀ ਕਰ ਰਹੇ ਨੇ। ਐਮ ਪੀ ਬਿੱਟੂ ਨੇ ਕਿਹਾ ਕਿ ਇਹ ਜੋਰ ਲਾ ਲੈਣ ਇਸ ਤਰਾਂ ਅੱਤਵਾਦੀ ਨਹੀਂ ਰਿਹਾਅ ਹੋਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਧਰਮ ਅਤੇ ਪੰਥ ਤੇ ਰਾਜਨੀਤੀ ਕਰ ਰਿਹਾ ਹੈ।
- ਪੰਜਾਬ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਅਦਾਲਤ ਵੱਲੋਂ ਵੱਡੀ ਰਾਹਤ, ਸਜ਼ਾ 'ਤੇ ਰੋਕ, ਭਲਕੇ ਲਹਿਰਾ ਸਕਣਗੇ ਤਿਰੰਗਾ
- ਦੁਰਗਿਆਣਾ ਮੰਦਿਰ ਨੂੰ ਮੁੜ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਇਸ ਤੋਂ ਪਹਿਲਾਂ ਪੰਨੂ ਨੇ ਵੀ ਦਿੱਤੀ ਸੀ ਧਮਕੀ
- ਬਠਿੰਡਾ ਪੁਲਿਸ ਨੇ ਫੜ੍ਹੇ ਕੁੱਕੜ; ਹੁਣ ਹੋਵੇਗੀ ਕੋਰਟ 'ਚ ਪੇਸ਼ੀ, ਪੁਲਿਸ ਨੇ ਰੁਕਵਾਈ ਸੀ ਲੜਾਈ !
ਅਕਾਲੀ ਆਗੂ ਨੇ ਰੱਖਿਆ ਆਪਣਾ ਪੱਖ :ਇਸ ਮੁੱਦੇ ਨੂੰ ਲੈਕੇ ਅਕਾਲੀ ਦਲ ਨੇ ਵੀ ਮੋੜਵਾਂ ਜਵਾਬ ਦਿੱਤਾ ਹੈ। ਸੀਨੀਅਰ ਅਕਾਲੀ ਦਲ ਦੇ ਆਗੂ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਬੇਅੰਤ ਸਿੰਘ ਦੇ ਕਾਰਜਕਾਲ ਦੌਰਾਨ ਖਾਲਡਾ ਰਿਪੋਰਟ 'ਚ ਇਹ ਖੁਲਾਸਾ ਹੋਇਆ ਸੀ ਕੇ 25 ਹਜ਼ਾਰ ਬੇਦੋਸ਼ ਪੰਜਾਬੀ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਹੁਣ ਚੋਣਾਂ ਨੇੜੇ ਆਉਣ ਕਰਕੇ ਅਜਿਹੀ ਬੇਅਬਾਜ਼ੀਆ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸ਼ੁਰੂ ਤੋਂ ਹੀ ਇਹ ਸਟੈਂਡ ਸਾਫ ਰਿਹਾ ਹੈ। ਉਹਨਾਂ ਨੇ ਸ਼ੁਰੂ ਤੋਂ ਹੀ ਇਹਨਾਂ ਆਗੂਆਂ ਦਾ ਸਾਥ ਦਿੱਤਾ ਹੈ ਸਾਲ 2012 ਵਿੱਚ ਉਹਨਾਂ ਕਿਹਾ ਕਿ ਜਦੋਂ ਰਾਜੋਵਾਣਾ ਨੂੰ ਫਾਂਸੀ ਲਗਾਈ ਜਾਣ ਲੱਗੀ ਸੀ, ਉਸ ਵੇਲੇ ਕਾਂਗਰਸ ਨਹੀਂ ਕਿਹਾ ਸੀ ਕਿ ਜੇਕਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣੀ ਹੈ ਤਾਂ ਰਾਜੋਆਣਾ ਦੀ ਫਾਂਸੀ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਹੁਣ ਰਵਨੀਤ ਬਿੱਟੂ ਵੱਖਰੇ ਬਿਆਨ ਦੇ ਰਹੇ ਹਨ ਹਿੰਦੂ ਵੋਟ ਬੈਂਕ ਨੂੰ ਆਪਣੇ ਵੱਲ ਕਰਨ ਲਈ ਅਜਿਹੀ ਰਾਜਨੀਤੀ ਕਰ ਰਹੇ ਹਨ। ਉਹਨਾਂ ਕਿਹਾ ਕਿ ਭਾਜਪਾ ਵੀ ਆਪਣਾ ਹਿੰਦੂ ਵੋਟ ਬੈਂਕ ਦਾ ਕਾਰਡ ਖੇਡ ਰਹੀ ਹੈ। ਪਰ ਇਸ ਦਾ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ।