ਲੁਧਿਆਣਾ: 26 ਜਨਵਰੀ ਗਣਤੰਤਰ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰੇਡ ਤੋਂ ਸਲਾਮੀ ਲੈਣਗੇ। ਇਸ ਨੂੰ ਲੈ ਕੇ ਪੀਏਯੂ ਲੁਧਿਆਣਾ ਸਟੇਡੀਅਮ ਦੇ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਲਗਭਗ 23 ਦੇ ਕਰੀਬ ਸਕੂਲ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣਗੇ। ਕੜਾਕੇ ਦੀ ਠੰਡ ਦੇ ਬਾਵਜੂਦ ਸਵੇਰ ਤੋਂ ਹੀ ਬੱਚੇ ਪ੍ਰੈਕਟਿਸ ਕਰਨ ਆਉਂਦੇ ਹਨ ਅਤੇ ਫਾਈਨਲ ਰਿਹਰਸਲ ਤੋਂ ਬਾਅਦ 26 ਜਨਵਰੀ ਵਾਲੇ ਦਿਨ ਉਹ ਮੁੱਖ ਮੰਤਰੀ ਪੰਜਾਬ ਦੇ ਅੱਗੇ ਪਰਫੋਰਮ ਕਰਨਗੇ।
ਪੀਏਯੂ ਸਟੇਡੀਅਮ 'ਚ ਸੀਐੱਮ ਪੰਜਾਬ ਗਣਤੰਤਰ ਦਿਹਾੜੇ ਮੌਕੇ ਕਰਨਗੇ ਸ਼ਿਰਕਤ, ਤਿਆਰੀਆਂ ਲਗਭਗ ਮੁਕੰਮਲ, ਛੋਟੇ-ਛੋਟੇ ਬੱਚੇ ਕਰ ਰਹੇ ਕੜਾਕੇ ਦੀ ਠੰਡ ਵਿੱਚ ਪ੍ਰੈਕਟਿਸ - PAU Stadium in Ludhiana
Republic Day celebrations at PAU Stadium: ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੈਦਾਨ ਵਿੱਚ 26 ਜਨਵਰੀ ਵਾਲੇ ਦਿਨ ਗਣਤੰਤਰ ਦਿਹਾੜੇ ਮੌਕੇ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਿਰਕਤ ਕਰਨਗੇ। ਜ਼ਿਲ੍ਹਾ ਸਿੱਖਿਆ ਅਫਸਰ ਦਾ ਕਹਿਣਾ ਹੈ ਕਿ ਸਮਾਗਮ ਦੇ ਮੱਦੇਨਜ਼ਰ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
Published : Jan 23, 2024, 1:50 PM IST
ਇਸ ਨੂੰ ਲੈ ਕੇ ਲੁਧਿਆਣਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਡਿੰਪਲ ਮਦਾਨ ਵੱਲੋਂ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਹੈ ਕਿ ਅਸੀਂ ਬੱਚਿਆਂ ਨੂੰ ਠੰਡ ਦੇ ਮੱਦੇਨਜ਼ਰ 11 ਵਜੇ ਤੋਂ ਬਾਅਦ ਹੀ ਪ੍ਰੈਕਟਿਸ ਲਈ ਬੁਲਾਉਂਦੇ ਹਾਂ। ਉਹਨਾਂ ਕਿਹਾ ਕਿ ਗਣਤੰਤਰ ਦਿਹਾੜੇ ਮੌਕੇ 10 ਵਜੇ ਦੇ ਕਰੀਬ ਪ੍ਰੋਗਰਾਮ ਸ਼ੁਰੂ ਹੋ ਜਾਣਗੇ। ਸਾਨੂੰ ਉਮੀਦ ਹੈ ਕਿ ਮੌਸਮ ਸਾਥ ਦਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਅੱਜ ਵੀ ਧੁੱਪ ਨਿਕਲੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਹੈ ਕਿ ਧੁੱਪ ਨਿਕਲੇਗੀ ਅਤੇ ਬੱਚਿਆਂ ਨੂੰ ਠੰਡ ਤੋਂ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਬੱਚਿਆਂ ਨੂੰ ਅਸੀਂ ਘਰੋਂ ਵੀ ਠੰਡ ਦੇ ਮੱਦੇਨਜ਼ਰ ਪੂਰੇ ਇੰਤਜ਼ਾਮ ਕਰਕੇ ਆਉਣ ਲਈ ਕਿਹਾ ਹੈ ਅਤੇ ਨਾਲ ਹੀ ਅਸੀਂ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਹੀ ਪਰਫੋਰਮ ਕਰਨ ਲਈ ਬੁਲਾਇਆ ਹੈ। ਛੋਟੇ ਬੱਚਿਆਂ ਨੂੰ ਨਹੀਂ ਪਰਫੋਰਮ ਕਰਵਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਲਈ ਪ੍ਰਬੰਧ ਵੀ ਕੀਤੇ ਹਨ।
- ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਮੌਕੇ ਅੰਮ੍ਰਿਤਸਰ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਜਲਦ ਸ਼ੁਰੂ ਹੋਵੇਗੀ 'ਫਰਿਸ਼ਤੇ ਸਕੀਮ'
- ਅਮਰੀਕਾ ਦੇ ਸ਼ਿਕਾਗੋ 'ਚ 23 ਸਾਲ ਦੇ ਨੌਜਵਾਨ ਨੇ ਮਚਾਇਆ ਆਤੰਕ, ਗੋਲੀਬਾਰੀ ਦੌਰਾਨ ਇੱਕ ਹੀ ਪਰਿਵਾਰ ਦੇ 7 ਮੈਂਬਰਾਂ ਦੀ ਮੌਤ
ਕਾਬਿਲੇਗੌਰ ਹੈ ਕਿ ਇਸ ਵਾਰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਗਣਤੰਤਰ ਦਿਵਸ ਦਿਹਾੜੇ ਦੀ ਪਰੇਡ ਨਹੀਂ ਹੋਵੇਗੀ ਕਿਉਂਕਿ ਸਟੇਡੀਅਮ ਦੇ ਵਿੱਚ ਨਵਾਂ ਟਰੈਕ ਲਗਾਇਆ ਗਿਆ ਹੈ ਜਿੱਥੇ ਕੋਮਾਂਤਰੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਪਰੇਡ ਦੇ ਦੌਰਾਨ ਇਹ ਟਰੈਕ ਖਰਾਬ ਹੋ ਜਾਂਦਾ ਹੈ। ਜਿਸ ਨੂੰ ਲੈ ਕੇ ਖਿਡਾਰੀਆਂ ਵੱਲੋਂ ਅਤੇ ਸਟੇਡੀਅਮ ਦੇ ਕੋਚ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਫੈਸਲਾ ਲਿਆ ਸੀ ਕਿ ਇਸ ਵਾਰ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੈਦਾਨ ਦੇ ਵਿੱਚ ਪਰੇਡ ਕਰਵਾਈ ਜਾਵੇਗੀ ਨਾ ਕਿ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਤਾਂ ਜੋ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਅਤੇ ਨਾ ਹੀ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਟਰੈਕ ਨੂੰ ਖਰਾਬ ਕੀਤਾ ਜਾਵੇ।