ਲੁਧਿਆਣਾ :ਜ਼ਿਲ੍ਹਾਲੁਧਿਆਣਾ ਦੀ ਨਿੱਜੀ ਕਲੋਨੀ ਵਿੱਚ ਪੈਸਿਆਂ ਦੀ ਕੁਲੈਕਸ਼ਨ ਨੂੰ ਲੈਕੇ ਪੰਚਾਇਤ ਮੈਂਬਰ ਅਤੇ ਕੋਲੋਨਾਈਜ਼ਰ ਆਪਸ ਵਿੱਚ ਬਹਿਸ ਪਏ। ਹੰਗਾਮਾ ਇੰਨਾਂ ਵਧ ਗਿਆ ਕਿ ਮੌਕੇ 'ਤੇ ਪੁਲਿਸ ਨੂੰ ਆਕੇ ਵਿਵਾਦ ਨੂੰ ਸ਼ਾਂਤ ਕਰਵਾਉਣਾ ਪਿਆ। ਜਾਣਕਾਰੀ ਮੁਤਾਬਿਕ ਨਵੀਂ ਚੁਣੀ ਪੰਚਾਇਤ ਨੇ ਮੌਕੇ 'ਤੇ ਇਸ ਗੱਲ ਨੂੰ ਲੈਕੇ ਹੰਗਾਮਾ ਕੀਤਾ ਕਿ ਕੁਲੈਕਸ਼ਨ ਕਰਨ ਦਾ ਹੱਕ ਉਹਨਾਂ ਨੂੰ ਹੈ ਪਰ ਉੱਥੇ ਹੀ ਕਲੋਨਾਈਜ਼ਰ ਨੇ ਕਿਹਾ ਕਿ ਉਹਨਾਂ ਦੀ ਪ੍ਰਾਈਵੇਟ ਕਲੋਨੀ ਹੈ। ਜਿਸ ਦੇ ਵਿੱਚ ਇੱਕ ਵੀ ਗੱਜ ਜਗ੍ਹਾ ਪੰਚਾਇਤ ਦੀ ਨਹੀਂ ਹੈ। ਉਹਨਾਂ ਦੇ ਨਾਂ ਉੱਪਰ 80 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਬਕਾਇਆ ਖੜ੍ਹਾ ਹੈ। ਉਹਨਾਂ ਨੇ ਕਿਹਾ ਕਿ ਨਿੱਜੀ ਕਲੋਨੀ ਵਿੱਚ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਪੈਸਿਆਂ ਦੀ ਕੁਲੈਕਸ਼ਨ ਨੂੰ ਲੈ ਕੇ ਹੰਗਾਮਾ (ETV Bharat (ਪੱਤਰਕਾਰ, ਲੁਧਿਆਣਾ)) ਪੰਚਾਇਤ ਨੇ ਜਤਾਇਆ ਹੱਕ
ਉੱਥੇ ਹੀ ਪੰਚਾਇਤ ਦੇ ਮੈਂਬਰਾਂ ਨੇ ਕਿਹਾ ਕਿ ਮੰਗਲਵਾਰ ਨੂੰ ਉਹਨਾਂ ਦੇ ਮੈਂਬਰਾਂ ਨੇ ਸਹੁੰ ਚੁੱਕਣੀ ਹੈ ਅਤੇ ਉਹ ਦੋ ਦਿਨ ਬਾਅਦ ਹੀ ਸਾਰੇ ਮਾਮਲੇ ਨੂੰ ਸੁਲਝਾਉਣਗੇ। ਉਹਨਾਂ ਕਿਹਾ ਕਿ ਕਲੋਨੀ ਉੱਪਰ ਪੰਚਾਇਤ ਦਾ ਹੱਕ ਹੈ, ਇਸ ਵਿੱਚ ਬਣੇ ਕਮਿਊਨਿਟੀ ਸੈਂਟਰ ਜਾਂ ਫਿਰ ਕੁਲੈਕਸ਼ਨ ਕਰਨ ਦਾ ਹੱਕ ਵੀ ਪੰਚਾਇਤ ਦਾ ਹੈ।
ਪੁਲਿਸ ਨੇ ਸੰਭਾਲਿਆ ਮੌਕਾ
ਉੱਥੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਦੋ ਦਿਨ ਬਾਅਦ ਦਾ ਸਮਾਂ ਦਿੱਤਾ ਗਿਆ ਹੈ ਕਿ ਆਪਸ ਵਿੱਚ ਬੈਠ ਕੇ ਮਸਲੇ ਦਾ ਹੱਲ ਕਰਨ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕਾਨੂੰਨ ਵਿਵਸਥਾ ਖਰਾਬ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਲੋਨੀ ਦਾ ਮਸਲਾ ਹੈ ਇਸ ਲਈ ਪੰਚਾਇਤ ਅਤੇ ਬਾਕੀ ਲੋਕ ਖੁਦ ਹੀ ਇਸ ਸਬੰਧੀ ਫੈਸਲਾ ਕਰਨਗੇ। ਉਹਨਾਂ ਕਿਹਾ ਕਿ ਅਸੀਂ ਕੋਈ ਮਾਹੌਲ ਖਰਾਬ ਨਾ ਹੋਵੇ ਇਸ ਕਰਕੇ ਇੱਥੇ ਪਹੁੰਚੇ ਹਾਂ।