ਬਠਿੰਡਾ:ਜ਼ਿਲ੍ਹਾ ਬਠਿੰਡਾ ਵਿੱਚ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਪੁਲਿਸ ਵੱਲੋਂ ਅੱਜ ਦਿਨ ਚੜ੍ਹਦੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ। ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਦੇਖਣ ਨੂੰ ਮਿਲਿਆ। ਜ਼ਮੀਨ 'ਤੇ ਕਬਜ਼ਾ ਲਿਆ ਗਿਆ ਬਠਿੰਡਾ ਦੇ ਪਿੰਡ ਦੁੰਨੇਵਾਲਾ ਵਿਖੇ ਅੱਜ ਦਿਨ ਚੜ੍ਹਦੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ ਅਤੇ ਉਨਾਂ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਅਕਵਾਇਰ ਕੀਤੀ ਜ਼ਮੀਨ ਸਰਕਾਰ ਦਾ ਕਬਜ਼ਾ ਲਿਆ ਗਿਆ।
ਬਠਿੰਡਾ 'ਚ ਕਿਸਾਨ ਭਾਰਤ ਮਾਲਾ ਪ੍ਰੋਜੈਕਟ ਨੂੰ ਲੈਕੇ ਕਬਜ਼ਾ ਲੈਣ ਪਹੂੰਚੀ ਪੁਲਿਸ (ਈਟੀਵੀ ਭਾਰਤ (ਬਠਿੰਡਾ ਪੱਤਰਕਾਰ)) ਕਿਸਾਨਾਂ 'ਚ ਰੋਸ
ਇੱਥੇ ਦੱਸਣਯੋਗ ਹੈ ਕਿ ਕਿਸਾਨਾਂ ਨੇ ਕਿਹਾ ਕਿ ਜਿੰਨਾਂ ਮੁਆਵਜ਼ਾ ਕਿਸਾਨਾਂ ਦੀ ਮੰਗ ਹੈ ਉਨਾਂ ਨਾ ਮਿਲਣ ਕਾਰਨ ਕਿਸਾਨਾਂ 'ਚ ਰੋਸ ਹੈ। ਉਥੇ ਹੀ ਅਕਵਾਇਰ ਕੀਤੀ ਗਈ ਜ਼ਮੀਨ ਦਾ ਘੱਟ ਰੇਟ ਮਿਲਣ ਕਾਰਨ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਅਤੇ ਭਾਰਤ ਮਾਲਾ ਪ੍ਰੋਜੈਕਟ ਦੀ ਅਕਵਾਇਰ ਕੀਤੀ ਜਗ੍ਹਾ ਉੱਪਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਕਿਸਾਨਾਂ ਕਿਹਾ ਕਿ ਵੱਧ ਰੇਟ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਭਾਰਤ ਮਾਲਾ ਪ੍ਰੋਜੈਕਟ ਨੂੰ ਵਿਚਕਾਰ ਹੀ ਰੋਕਿਆ ਹੋਇਆ ਸੀ। ਜਿਸ 'ਤੇ ਪ੍ਰਸ਼ਾਸਨ ਵੱਲੋਂ ਸਖਤੀ ਕਰਦੇ ਹੋਏ ਅੱਜ ਅਕਵਾਇਰ ਕੀਤੀ ਜ਼ਮੀਨ ਦਾ ਕਬਜ਼ਾ ਲਿਆ ਗਿਆ ਹੈ।
ਉਧਰ ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਸੰਗਤ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਅੱਜ ਧੱਕੇਸ਼ਾਹੀ ਕਰਦੇ ਹੋਏ ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਇਹ ਸਾਫ ਤੌਰ 'ਤੇ ਧਕਾ ਹੈ। ਅਸੀਂ ਵਿਰੋਧ ਕਰ ਰਹੇ ਹਾਂ ਤੇ ਸਾਡੇ ਉਤੇ ਧਕਾ ਕਰਕੇ ਸਾਥੀਆਂ ਨੂੰ ਹਿਰਾਸਤ 'ਚ ਲਿਆ ਹੈ। ਸਾਡੀਆਂ ਫਸਲਾਂ ਵੀ ਬਰਬਾਦ ਕੀਤੀਆਂ ਹਨ ਅਤੇ ਜੋ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ ਉਹ ਨਾ ਕੀਤਾ ਜਾਵੇ।