ਮੋਗਾ:ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋਂ ਮਾੜੇ ਅਨਸਰਾ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਲਵਦੀਪ ਸਿੰਘ DSP ਮੋਗਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਸੀਆਈਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ 1 ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 5 ਦੇਸੀ ਪਿਸਟਲਾਂ ਸਮੇਤ 10 ਜਿੰਦਾ ਰੌਂਦ ਬਰਾਮਦ ਕੀਤੇ ਹਨ।
ਮੋਗਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ (ETV Bharat (ਮੋਗਾ, ਪੱਤਰਕਾਰ)) ਨਜਾਇਜ਼ ਹਥਿਆਰਾਂ ਦੀ ਤਸਕਰੀ
ਪ੍ਰੈਸ ਕਾਨਫਰੰਸ ਰਾਹੀਂ ਜਣਕਾਰੀ ਦਿੰਦੇ ਹੋਏ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਸੀਆਈਏ ਸਟਾਫ ਮੋਗਾ ਸਮੇਤ ਪੁਲਿਸ ਪਾਰਟੀ ਬੱਸ ਅੱਡਾ ਅਜੀਤਵਾਲ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਲਾਲ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਨੀਸਿੰਗ ਜ਼ਿਲ੍ਹਾ ਕਰਨਾਲ ਹਰਿਆਣਾ ਅਤੇ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਮੀਤ ਸਿੰਘ ਵਾਸੀ ਘੱਲ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਜੋ ਦੋਨੇ ਜਾਣੇ ਗੈਂਗਸਟਰਾਂ ਨਾਲ ਸਬੰਧ ਰੱਖਦੇ ਹਨ ਅਤੇ ਆਪਸ ਵਿੱਚ ਰਲਮਿਲ ਕੇ ਨਜਾਇਜ਼ ਹਥਿਆਰਾਂ ਦੀ ਤੱਸਕਰੀ ਕਰਦੇ ਹਨ। ਜਿੰਨ੍ਹਾਂ ਨੇ ਰਲ ਕੇ ਨਜਾਇਜ ਅਸਲੇ ਮੰਗਵਾਏ ਹਨ। ਜੋ ਇਸ ਸਮੇਂ ਗੁਰਲਾਲ ਸਿੰਘ ਉਕਤ ਨਜਾਇਜ ਅਸਲੇ ਲੈ ਕੇ ਦਾਣਾ ਮੰਡੀ ਅਜੀਤਵਾਲ ਵਿੱਚ ਖੜ੍ਹਾ ਕਿਸੇ ਦੀ ਉਡੀਕ ਕਰ ਰਿਹਾ ਹੈ। ਐਸਐਸਪੀ ਨੇ ਦੱਸਿਆ ਕਿ ਗੁਰਲਾਲ ਸਿੰਘ ਅਤੇ ਹਰਦੀਪ ਸਿੰਘ ਉਰਫ ਦੀਪਾ ਦੇ ਖਿਲਾਫ ਮੁਕੱਦਮਾਂ ਨੰਬਰ 108, 25 (6) (7) (8)/54/59 ਅਸਲਾ ਐਕਟ ਥਾਣਾ ਅਜੀਤਵਾਲ ਦਰਜ ਕਰਕੇ ਮੁਖਬਰ ਖਾਸ ਦੀ ਦੱਸੀ ਜਗ੍ਹਾ ਪਰ ਰੇਡ ਕਰਕੇ ਗੁਰਲਾਲ ਸਿੰਘ ਉਕਤ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 2 ਪਿਸਤੌਲ 30 ਬੋਰ ਅਤੇ 2 ਪਿਸਤੌਲ 32 ਬੋਰ ਸਮੇਤ 7 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ।
ਬਰਾਮਦ ਅਸਲਿਆਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ
ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਮਿਤੀ 14/12/2024 ਨੂੰ ਮੁਲਜ਼ਮ ਗੁਰਲਾਲ ਸਿੰਘ ਦੀ ਨਿਸ਼ਾਨਦੇਹੀ ਤੇ ਇੱਕ ਹੋਰ ਪਿਸਤੌਲ ਦੇਸੀ 32 ਬੋਰ ਸਮੇਤ 3 ਰੌਂਦ ਜਿੰਦਾ 32 ਬੋਰ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਗੁਰਲਾਲ ਸਿੰਘ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਕੋਲੋਂ ਬਰਾਮਦ ਅਸਲਿਆਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਲਜ਼ਮ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਮੀਤ ਸਿੰਘ ਵਾਸੀ ਘੱਲ ਖੁਰਦ ਜ਼ਿਲ੍ਹਾ ਫਿਰੋਜਪੁਰ ਦੀ ਗ੍ਰਿਫਤਾਰੀ ਅਜੇ ਬਾਕੀ ਹੈ, ਜਿਸ ਨੂੰ ਗ੍ਰਿਫਤਾਰ ਕਰਨ ਸਬੰਧੀ ਰੇਡ ਕੀਤੀ ਜਾ ਰਹੀ ਹੈ। ਗੁਰਲਾਲ ਸਿੰਘ ਪੁੱਤਰ ਨਰਾਇਣ ਸਿੰਘ ਅਤੇ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਮੀਤ ਸਿੰਘ ਦੇ ਖਿਲਾਫ ਵੱਖ-ਵੱਖ ਥਾਣਿਆਂ ਦੇ ਵਿੱਚ ਵੱਖ-ਵੱਖ ਧਾਰਾਵਾਂ ਅਧੀਨ ਮਾਮਲੇ ਦਰਜ ਹਨ।