ਪੰਜਾਬ

punjab

ਲੁਧਿਆਣਾ ਦੀ ਚੇਤੰਨਿਆ ਬੰਸਲ ਨੇ ਕੀਤਾ ਜ਼ਿਲ੍ਹੇ ਵਿੱਚ ਟਾੱਪ, ਬਣੀ ਚਾਰਟਡ ਅਕਾਊਂਟੈਂਟ; ਪਰਿਵਾਰ ਵਿੱਚ ਖੁਸ਼ੀ - Charted Accountant Chetanya Bansal

By ETV Bharat Punjabi Team

Published : Jul 11, 2024, 7:21 PM IST

Updated : Jul 11, 2024, 8:19 PM IST

ਲੁਧਿਆਣਾ ਦੀ ਚੇਤੰਨਿਆ ਬੰਸਲ ਨੇ ਚਾਰਟਡ ਅਕਾਊਂਟੈਂਟ ਦੀ ਪ੍ਰੀਖਿਆ 'ਚ ਜ਼ਿਲ੍ਹੇ ਭਰ 'ਚ ਟਾੱਪ ਕੀਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਲੱਡੂਆਂ ਨਾਲ ਆਪਣੀ ਧੀ ਦਾ ਮੂੰਹ ਮਿੱਠਾ ਕਰਵਿਾ ਰਿਹਾ ਹੈ।

ਚਾਰਟਡ ਅਕਾਊਂਟੈਂਟ ਟਾੱਪ ਚੇਤੰਨਿਆ ਬੰਸਲ
ਚਾਰਟਡ ਅਕਾਊਂਟੈਂਟ ਟਾੱਪ ਚੇਤੰਨਿਆ ਬੰਸਲ (ETV BHARAT)

ਚਾਰਟਡ ਅਕਾਊਂਟੈਂਟ ਟਾੱਪ ਚੇਤੰਨਿਆ ਬੰਸਲ (ETV BHARAT)

ਲੁਧਿਆਣਾ: ਜ਼ਿਲ੍ਹੇ ਦੇ ਗੁਰਦੇਵ ਨਗਰ ਦੀ ਚੇਤੰਨਿਆ ਬੰਸਲ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਚਾਰਟਡ ਅਕਾਊਂਟੈਂਟ ਦੇ ਵਿੱਚ ਟਾੱਪ ਕੀਤਾ ਹੈ। ਉਸ ਦੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਲਗਾਤਾਰ ਰਿਸ਼ਤੇਦਾਰ ਵਧਾਈਆਂ ਦੇ ਰਹੇ ਹਨ। ਚੇਤੰਨਿਆ ਦੇ ਪਿਤਾ ਮਹੇਸ਼ ਬੰਸਲ ਵੀ ਖੁਦ ਚਾਰਟਡ ਅਕਾਊਂਟੈਂਟ ਹੀ ਹਨ ਅਤੇ ਉਨਾਂ ਦੀ ਬੇਟੀ ਨੇ ਵੀ ਹੁਣ ਇਹ ਉਪਲਬਧੀ ਹਾਸਿਲ ਕੀਤੀ ਹੈ ਅਤੇ ਪੂਰੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਅੰਕ ਹਾਸਿਲ ਕੀਤੇ ਹਨ। ਉਸ ਦੀ ਇਸ ਉਪਲਬਧੀ 'ਤੇ ਉਸ ਦੇ ਮਾਤਾ-ਪਿਤਾ ਨੇ ਉਸ ਦਾ ਮੂੰਹ ਮਿੱਠਾ ਕਰਵਾਇਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਜ਼ਿਲ੍ਹੇ 'ਚ ਚੇਤੰਨਿਆ ਨੇ ਕੀਤਾ ਟਾੱਪ: ਇਸ ਦੌਰਾਨ ਗੱਲਬਾਤ ਕਰਦਿਆਂ ਜਿੱਥੇ ਚੇਤੰਨਿਆ ਬੰਸਲ ਨੇ ਦੱਸਿਆ ਕਿ ਉਸ ਦੀ ਕੋਈ ਤਿਆਰੀ ਵੀ ਨਹੀਂ ਸੀ ਅਤੇ ਕੁਝ ਦਿਨ ਪਹਿਲਾਂ ਉਸ ਨੇ ਪੇਪਰ ਦੀ ਤਿਆਰੀ ਸ਼ੁਰੂ ਕੀਤੀ ਸੀ। ਉਸ ਨੂੰ ਉਮੀਦ ਵੀ ਨਹੀਂ ਸੀ ਕਿ ਉਹ ਅਵਲ ਆਵੇਗੀ ਅਤੇ ਪੂਰੇ ਸ਼ਹਿਰ ਦੇ ਵਿੱਚ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰੇਗੀ। ਉਹਨਾਂ ਕਿਹਾ ਕਿ ਉਹ ਕਾਫੀ ਖੁਸ਼ ਹੈ ਅਤੇ ਉਹਨਾਂ ਬਾਕੀ ਵਿਦਿਆਰਥੀਆਂ ਨੂੰ ਵੀ ਇਹੀ ਸੁਨੇਹਾ ਦਿੱਤਾ ਕਿ ਜੇਕਰ ਤੁਸੀਂ ਕੋਈ ਮੁਕਾਮ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਉਸ ਪਿੱਛੇ ਹੱਥ ਧੋ ਕੇ ਪੈ ਜਾਣਾ ਚਾਹੀਦਾ ਹੈ ਅਤੇ ਤੁਹਾਡੀ ਮਿਹਨਤ ਰੰਗ ਜਰੂਰ ਲੈ ਕੇ ਆਉਂਦੀ ਹੈ।

ਪਰਿਵਾਰ 'ਚ ਖੁਸ਼ੀ, ਲੱਡੂਆਂ ਨਾਲ ਕੀਤਾ ਮੂੰਹ ਮਿੱਠਾ:ਉੱਥੇ ਹੀ ਦੂਜੇ ਪਾਸੇ ਚੇਤੰਨਿਆ ਬੰਸਲ ਦੇ ਪਿਤਾ ਮਹੇਸ਼ ਬੰਸਲ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਨੇ ਉਹਨਾਂ ਦਾ ਅੱਜ ਮਾਣ ਵਧਾਇਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਪੜ੍ਹਾਈ ਦੇ ਵਿੱਚ ਹੀ ਨਹੀਂ ਸਗੋਂ ਐਡਵੈਂਚਰ ਦੇ ਵਿੱਚ ਵੀ ਕਾਫੀ ਚੰਗੀ ਹੈ ਅਤੇ ਅਕਸਰ ਹੀ ਅਜਿਹੀ ਗਤੀਵਿਧੀਆਂ ਕਰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਚੇਤੰਨਿਆ ਦਾ ਸ਼ੁਰੂ ਤੋਂ ਸੁਫ਼ਨਾ ਸੀ ਕਿ ਉਹ ਚਾਰਟਡ ਅਕਾਊਂਟੈਂਟ ਬਣੇ, ਜੋ ਉਸ ਨੇ ਸੱਚ ਕਰ ਦਿਖਾਇਆ।

Last Updated : Jul 11, 2024, 8:19 PM IST

ABOUT THE AUTHOR

...view details