ਪੰਜਾਬ

punjab

ETV Bharat / state

ਚੰਨੀ ਦੇ ਹੱਕ 'ਚ ਅੰਮ੍ਰਿਤਪਾਲ ਦੇ ਮਾਪੇ, ਬਾਕੀ ਸਾਂਸਦ ਮੈਂਬਰਾਂ ਨੂੰ ਆਖੀ ਵੱਡੀ ਗੱਲ - Channi punjab s warrior

ਸੰਸਦ ਮੈਂਬਰ ਚਰਨਜੀਤ ਚੰਨੀ ਨੂੰ ਅੰਮ੍ਰਿਤਪਾਲ ਬਾਰੇ ਬੋਲਣਾ ਮਹਿੰਗਾ ਪੈ ਗਿਆ ਕਿਉਂਕਿ ਕਾਂਗਰਸ ਨੇ ਚੰਨੀ ਤੋਂ ਪਾਸਾ ਵੱਟ ਲਿਆ ਹੈ। ਆਖਰ ਅਜਿਹਾ ਚੰਨੀ ਨੇ ਕੀ ਬੋਲਿਆ ਜੋ ਉਹ ਇੱਕਲੇ ਰਹਿ ਗਏ ਹਨ। ਪੜ੍ਹੋ ਪੂਰੀ ਖ਼ਬਰ

Pcharnjit singh channi-punjab-s-warrior-said-amtitpal-singh-father
ਚੰਨੀ ਦੇ ਹੱਕ 'ਚ ਅੰਮ੍ਰਿਤਪਾਲ ਦੇ ਮਾਪੇ, ਬਾਕੀ ਸਾਂਸਦ ਮੈਂਬਰਾਂ ਨੂੰ ਆਖੀ ਵੱਡੀ ਗੱਲ (CHANNI PUNJAB S WARRIOR)

By ETV Bharat Punjabi Team

Published : Jul 26, 2024, 10:57 PM IST

ਹੈਦਰਾਬਾਦ: ਐਮ.ਪੀ. ਚੰਨੀ ਨੂੰ ਥੋੜ੍ਹਾ ਹੌਂਸਲਾ ਉਦੋਂ ਜ਼ਰੂਰ ਮਿਲ਼ਿਆ ਹੋਣਾ ਜਦੋਂ ਅੰਮ੍ਰਿਤਪਾਲ ਦੇ ਮਾਪਿਆਂ ਨੇ ਉਸ ਦੀ ਤਰੀਫ਼ ਕੀਤੀ ਅਤੇ ਚਰਨਜੀਤ ਚੰਨੀ ਨੂੰ ਪੰਜਾਬ ਦਾ ਜੁਝਾਰੂ ਯੋਧਾ ਦੱਸਿਆ। ਜਿੱਥੇ ਇੱਕ ਪਾਸੇ ਤਾਂ ਚੰਨੀ ਦੇ ਆਪਣਿਆਂ ਨੇ ਉਸ ਤੋਂ ਕਿਨਾਰਾ ਕਰ ਲ਼ਿਆ ਅਤੇ ਅੰਮ੍ਰਿਤਪਾਲ ਬਾਰੇ ਦਿੱਤੇ ਬਿਆਨ ਨੂੰ ਚੰਨੀ ਦਾ ਨਿੱਜੀ ਬਿਆਨ ਕਹਿ ਕੇ ਆਪਣਾ ਪੱਲ੍ਹਾ ਝਾੜ ਲਿਆ ਤਾਂ ਦੂਜੇ ਪਾਸੇ ਅੰਮ੍ਰਿਤਪਾਲ ਦੇ ਮਾਪਿਆਂ ਨੇ ਬਾਕੀ ਸਾਂਸਦ ਮੈਂਬਰ ਨੂੰ ਵੀ ਅੰਮ੍ਰਿਤਪਾਲ ਬਾਰੇ ਬੋਲ੍ਹਣ ਲਈ ਕਿਹਾ।

ਕੀ ਹੈ ਪੂਰਾ ਮਾਮਲਾ: ਦਰਅਸਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਵੀਰਵਾਰ ਨੂੰ ਲੋਕ ਸਭਾ ‘ਚ ਬਜਟ ‘ਤੇ ਚਰਚਾ ਦੌਰਾਨ ਕਿਹਾ ਸੀ ਕਿ ਭਾਜਪਾ ਐਮਰਜੈਂਸੀ ਦੇ ਇਲਜ਼ਾਮ ਲਾਉਂਦੀ ਹੈ ਪਰ ਦੇਸ਼ ‘ਚ ਅਜੇ ਵੀ ਅਣਐਲਾਨੀ ਐਮਰਜੈਂਸੀ ਲਾਗੂ ਹੈ। ਉਨ੍ਹਾਂ ਕਿਹਾ ਕਿ ਇਹ ਐਮਰਜੈਂਸੀ ਹੀ ਹੈ ਜੋ ਇੱਕ ਚੁਣੇ ਹੋਏ ਸੰਸਦ ਮੈਂਬਰ ਖ਼ਿਲਾਫ਼ ਐਨਐਸਏ ਤਹਿਤ ਕੇਸ ਦਰਜ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ ਅਤੇ ਉਹ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਸੱਤਾ ਧਿਰ ਨੇ ਇਸ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਬਿੱਟੂ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਖਾਲਿਸਤਾਨੀਆਂ ਦੀ ਹਮਾਇਤ ਵਿੱਚ ਹੈ।

ਅੰਮ੍ਰਿਤਪਾਲ ਦੇ ਨਾਮ 'ਤੇ ਸਿਆਸਤ: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਭਾਵੇਂ ਡਿਬਰੁਗੜ੍ਹ ਜੇਲ੍ਹ ਵਿੱਚ ਬੰਦ ਹਨ ਪਰ ਉਨ੍ਹਾਂ ਦੇ ਨਾਮ ਉੱਤੇ ਸਿਆਸਤ ਆਪਣੇ ਸਿਖਰ ਉੱਤੇ ਹੈ। ਕਾਂਗਰਸ ਨੇ ਵੀਰਵਾਰ ਨੂੰ ਆਪਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਖਾਲਿਸਤਾਨ ਪੱਖੀ ਐਮਪੀ ਅੰਮ੍ਰਿਤਪਾਲ ਸਿੰਘ ਬਾਰੇ ਕੀਤੀ ਟਿੱਪਣੀ ਤੋਂ ਕਾਂਗਰਸ ਨੇ ਆਪਣੇ ਆਪ ਨੂੰ ਦੂਰ ਕਰ ਲਿਆ। ਇਸ ਬਿਆਨ ਨੂੰ ਉਨ੍ਹਾਂ ਨੇ ਚੰਨੀ ਦਾ ਨਿੱਜੀ ਬਿਆਨ ਦੱਸਿਆ।

ABOUT THE AUTHOR

...view details