ਚੰਡੀਗੜ੍ਹ: ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 10 ਸਥਿਤ ਡੀਏਵੀ ਕਾਲਜ ਵਿੱਚ ਵਿਦਿਆਰਥਣਾਂ ਨੇ ਐਸੋਸੀਏਟ ਪ੍ਰੋਫੈਸਰ ’ਤੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਕਾਲਜ ਦੀਆਂ ਵਿਦਿਆਰਥਣਾਂ ਦਾ ਦੋਸ਼ ਹੈ ਕਿ ਪ੍ਰੋਫ਼ੈਸਰ ਉਨ੍ਹਾਂ ਨੂੰ ਦੇਰ ਰਾਤ ਤੱਕ ਮੈਸੇਜ ਭੇਜ ਕੇ ਸੈਕਸੂਅਲ ਫੇਵਰ ਦੀ ਮੰਗ ਕਰਦਾ ਹੈ। ਉਹ ਵਿਦਿਆਰਥਣਾਂ ਨੂੰ ਰਾਤ ਨੂੰ ਇਕੱਲੇ ਮਿਲਣ ਲਈ ਵੀ ਮੈਸੇਜ ਕਰਦਾ ਹੈ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਪ੍ਰੋਫੈਸਰ ਉਨ੍ਹਾਂ ਨਾਲ ਟੈਲੀਗ੍ਰਾਮ ਅਤੇ ਸਨੈਪਚੈਟ ਰਾਹੀਂ ਗੱਲਬਾਤ ਕਰਦਾ ਹੈ। ਜਿਨ੍ਹਾਂ ਵਿਦਿਆਰਥਣਾਂ ਨੇ ਦੋਸ਼ ਲਗਾਇਆ ਹੈ, ਉਹ ਰਾਸ਼ਟਰੀ ਸੇਵਾ ਯੋਜਨਾ (NSS) ਤਹਿਤ ਜੁੜੀਆਂ ਹੋਈਆਂ ਹਨ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਮੁਲਜ਼ਮ ਪ੍ਰੋਫੈਸਰ ਐਨਐਨਐਸ ਦਾ ਪ੍ਰੋਗਰਾਮਿੰਗ ਅਫ਼ਸਰ ਹੈ।
ਵਿਦਿਆਰਥਣਾਂ ਨੂੰ ਇਕੱਲੇ ਮਿਲਣ ਲਈ ਕਰਦਾ ਸੀ ਫੋਨ
ਵਿਦਿਆਰਥਣਾਂ ਨੇ ਦੱਸਿਆ ਕਿ ਮੁਲਜ਼ਮ ਪ੍ਰੋਫੈਸਰ ਨੇ ਦਸੰਬਰ 2023 ਵਿਚ ਦੇਰ ਰਾਤ ਵਟਸਐਪ 'ਤੇ ਐੱਨਐੱਸਐੱਸ ਦੀ ਵਿਦਿਆਰਥਣ ਨੂੰ ਪੁੱਛਿਆ ਕਿ ਕੀ ਉਹ ਸਨੈਪਚੈਟ ਦੀ ਵਰਤੋਂ ਕਰਦੀ ਹੈ। ਆਪਣੀ ਆਈਡੀ ਦੱਸਣ ਤੋਂ ਬਾਅਦ ਪ੍ਰੋਫੈਸਰ ਨੇ ਵਿਦਿਆਰਥਣ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਪ੍ਰੋਫੈਸਰ ਨੇ ਕਹਿਣਾ ਸੀ ਕਿ ਉਹ ਚਾਹੁੰਦੇ ਹਨ ਕਿ ਵਿਦਿਆਰਥਣ ਇੱਕ ਪੈਨਲ ਮੈਂਬਰ ਵਜੋਂ ਐਨਐਸਐਸ ਟੀਮ ਦੀ ਅਗਵਾਈ ਕਰੇ। ਇਸ ਦੇ ਲਈ ਮੁਲਜ਼ਮ ਨੇ ਵਿਦਿਆਰਥਣ ਨੂੰ ਇਕੱਲੇ ਮਿਲਣ ਲਈ ਬੁਲਾਇਆ। ਜਦੋਂ ਵਿਦਿਆਰਥਣ ਨੇ ਇਨਕਾਰ ਕੀਤਾ ਤਾਂ ਉਸ ਨੇ ਚੈਟ ਨੂੰ ਡਿਲੀਟ ਕਰ ਦਿੱਤਾ, ਪਰ ਵਿਦਿਆਰਥਣ ਨੇ ਹਿਸਟਰੀ ਚੈਟ ਨੂੰ ਸੁਰੱਖਿਅਤ ਕਰ ਲਿਆ।
ਵਿਦਿਆਰਥਣਾਂ ਤੋਂ ਸੈਕਸੁਅਲ ਫੇਵਰ ਮੰਗਣ ਦਾ ਇਲਜ਼ਾਮ