ਅਜਨਾਲਾ ਦੇ ਇਸ ਪਿੰਡ 'ਚ ਲੋਕਾਂ ਨੇ ਵੋਟਾਂ ਦਾ ਕੀਤਾ ਬਾਈਕਾਟ (Etv Bharat Repoter) ਅੰਮ੍ਰਿਤਸਰ:ਬੀਤੀ ਰਾਤ ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਲੱਖੋਵਾਲ ਵਿੱਚ ਅਣਪਛਾਤੇ ਮੋਟਰਸਾਈਕਲ ਸਵਾਰ ਨਕਾਬ ਪੋਸ਼ਾਂ ਵੱਲੋਂ ਪਿੰਡ ਵਿੱਚ ਗੋਲੀਆਂ ਚਲਾ ਕੇ ਦੀਪਇੰਦਰ ਨਾਮਕ ਸਿੰਘ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਇਸ ਦੇ ਵਿੱਚ ਚਾਰ ਲੋਕ ਜ਼ਖਮੀ ਵੀ ਹੋਏ ਸਨ। ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਰੋਸ ਹੈ ਅਤੇ ਅੱਜ ਲੋਕ ਸਭਾ ਚੋਣਾਂ ਵਾਲੇ ਦਿਨ ਪੂਰੇ ਪਿੰਡ ਨੇ ਵੋਟ ਪਾਉਣ ਤੋਂ ਬਾਈਕਾਟ ਕਰ ਦਿੱਤਾ ਹੈ।
'ਪਿੰਡ ਦੇ ਗੁਰਦੁਆਰਿਆਂ ਵਿੱਚ ਕਰਵਾਈ ਗਈ ਅਨਾਉਂਸਮੈਂਟ':ਇਸ ਸੰਬੰਧੀ ਪਿੰਡ ਦੇ ਸਰਪੰਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੇ ਗੁਰਦੁਆਰਿਆਂ ਵਿੱਚ ਅਨਾਉਂਸਮੈਂਟ ਵੀ ਕਰਵਾਈ ਗਈ ਹੈ ਕਿ ਪਿੰਡ ਵਿੱਚੋਂ ਕੋਈ ਵੀ ਵਿਅਕਤੀ ਅੱਜ ਵੋਟ ਨਹੀਂ ਪਾਏਗਾ ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਨੂੰ ਲੈ ਕੇ ਸਕੂਲ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਰ ਸਵੇਰ ਤੋਂ ਕਿਸੇ ਵੀ ਵੋਟਰ ਵੱਲੋਂ ਆਪਣੀ ਵੋਟ ਨਹੀਂ ਪਾਈ ਗਈ।
ਅਜਨਾਲਾ ਦੇ ਇਸ ਪਿੰਡ 'ਚ ਵਾਸੀਆਂ ਨੇ ਵੋਟ ਪਾਉਣ ਤੋਂ ਕੀਤਾ ਇਨਕਾਰ, (Etv Bharat Repoter) ਇਸ ਪਿੰਡ ਵੱਲੋਂ ਸਾਰੀ ਚੋਣ ਪ੍ਰਕਿਰਿਆ ਨੂੰ ਬਾਈਕਾਟ ਕਰਦੇ ਹੋਏ ਕਿਸੇ ਵੀ ਤਰੀਕੇ ਦੀ ਵੋਟ ਨਾ ਪਾਣ ਦੀ ਗੱਲ ਕਹੀ ਜਾ ਰਹੀ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਬੇਸ਼ੱਕ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਲਾਐਨ ਆਰਡਰ ਨੂੰ ਮੈਨਟੇਨ ਕਰਨ ਦੀ ਗੱਲ ਕੀਤੀ ਜਾਂਦੀ ਹੈ ਪਰ ਪੰਜਾਬ ਦੇ ਹਾਲਾਤ ਲਗਾਤਾਰ ਹੀ ਵੱਧ ਤੋਂ ਉਹ ਹੁੰਦੇ ਜਾ ਰਹੇ ਹਨ।
'ਮੌਤ ਦੇ ਅਫ਼ਸੋਸ ਵਿਚ ਵੋਟਾਂ ਨਾ ਪਾਉਣ ਦਾ ਫ਼ੈਸਲਾ':ਪਿੰਡ ਦੇ ਸਰਪੰਚ ਜਗਤਾਰ ਸਿੰਘ ਲੱਖੂਵਾਲ ਨੇ ਦੱਸਿਆ ਕਿ ਅੱਜ ਦੀਪਇੰਦਰ ਸਿੰਘ ਦੀ ਮੌਤ ਦੇ ਅਫ਼ਸੋਸ ਵਿਚ ਵੋਟਾਂ ਨਾ ਪਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਪਿੰਡ ਵਿਚ ਅਨੋਉਸਮੈਂਟ ਵੀ ਕੀਤੀ ਗਈ ਹੈ ਕੀ ਪਿੰਡ ਵਾਸੀ ਚੋਣਾਂ ਦਾ ਬਾਈਕਾਟ ਕਰਨ।
ਅੰਮ੍ਰਿਤਸਰ ਵਿੱਚ ਤਿੰਨ ਜਗ੍ਹਾ ਤੇ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆ ਚੁੱਕੀ ਹੈ ਪਰ ਪੁਲਿਸ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਦੀ ਹੋਈ ਨਜ਼ਰ ਆ ਰਹੀ ਹੈ। ਇਸੇ ਕਰਕੇ ਹੀ ਅੱਜ ਇਸ ਪਿੰਡ ਵੱਲੋਂ ਚੋਣਾਂ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰ ਦਿੱਤਾ ਹੈ ਅਤੇ ਕਿਸੇ ਵੀ ਵਿਅਕਤੀ ਵੱਲੋਂ ਵੋਟ ਨਹੀਂ ਪਾਈ ਜਾ ਰਹੀ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਪਿੰਡ ਦੀ ਦੁਬਾਰਾ ਤੋਂ ਵੋਟ ਪੈਂਦੀ ਹੈ ਜਾਂ ਪਿੰਡ ਵਾਲਿਆਂ ਨੂੰ ਸਮਝਾਉਣ ਤੋਂ ਬਾਅਦ ਹੀ ਇੱਥੇ ਵੋਟ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਇਹ ਤਾਂ ਸਮਾਂ ਹੀ ਦੱਸੇਗਾ।