ਹੁਸ਼ਿਆਰਪੁਰ:ਅੱਜ ਤੜਕੇ ਹੀ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੇ ਸ਼ਰਧਾਲੂਆਂ ਦੀ ਬੱਸ ਹਾਦਸਾ ਗ੍ਰਸਤ ਹੋ ਗਈ। ਦਰਅਸਲ ਧਾਰਮਿਕ ਸਥਾਨ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇਅ 'ਤੇ ਵਰਿੰਦਾਵਾਨ ਦੀ ਯਾਤਰਾ ਤੋਂ ਆ ਰਹੀ ਬੱਸ ਨੂੰ ਪਲਵਲ ਦੇ ਕੋਲ ਅੱਗ ਲੱਗ ਗਈ। ਜਿਸ ਵਿੱਚ 11 ਦੇ ਕਰੀਬ ਲੋਕ ਝੁਲਸ ਕੇ ਮਰ ਗਏ ਅਤੇ ਦੋ ਦਰਜਨ ਦੇ ਕਰੀਬ ਲੋਕ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਮ੍ਰਿਤਕ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ। ਉਥੇ ਹੀ ਇਸ ਘਟਨਾ ਦਾ ਪਤਾ ਲੱਗਦੇ ਹੀ ਹੁਸ਼ਿਆਰਪੁਰ ਤੋਂ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਡਾਕਟਰ ਰਾਜ ਕੁਮਾਰ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਮੌਕੇ ਉਹਨਾਂ ਦੇ ਨਾਲ ਭਾਜਪਾ ਆਗੂ ਵਿਜੇ ਸਾਂਪਲਾ ਵੀ ਮੌਜੂਦ ਰਹੇ।
ਹੁਸ਼ਿਆਰਪੁਰ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੇ ਕੈਬਿਨੇਟ ਮੰਤਰੀ, ਸੂਬਾ ਸਰਕਾਰ ਵੱਲੋਂ ਸਹੂਲਤਾਂ ਦੇਣ ਦਾ ਦਿੱਤਾ ਭਰੋਸਾ - Palwal bus accident - PALWAL BUS ACCIDENT
Palwal bus accident: ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੇ ਸ਼ਰਧਾਲੂਆਂ ਦੀ ਬੱਸ ਹਾਦਸਾ ਗ੍ਰਸਤ ਹੋਣ ਦੀ ਖਬਰ ਮਿਲਦੇ ਹੀ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਰਾਜਕੁਮਾਰ ਚੱਬੇਵਾਲ ਸਣੇ ਬਜਾਪ ਆਗੂ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੇ।
Published : May 18, 2024, 2:11 PM IST
ਕੈਬਿਨੇਟ ਮੰਤਰੀ ਨੇ ਪ੍ਰਗਟਾਇਆ ਦੁੱਖ :ਉਥੇ ਹੀ ਇਸ ਮੌਕੇ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਸ਼ਹਿਰ ਵਾਸੀ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ, ਉਵੇਂ ਹੀ ਉਹਨਾਂ ਵੱਲੋਂ ਡੀਸੀ ਐਸਐਸਪੀ ਨੂੰ ਸੂਚਿਤ ਕੀਤਾ ਹੈ ਕਿ ਮਾਮਲੇ ਦੀ ਪੂਰੀ ਤਰ੍ਹਾਂ ਪੜਤਾਲ ਕਰੇ ਤਾਂ ਜੋ ਜ਼ਖਮੀਆਂ ਨੂੰ ਬਣਦੀ ਮਦਦ ਮਿਲੇ। ਨਾਲ ਹੀ ਜਿੰਨਾ ਦੀਆਂ ਜਾਨਾਂ ਜਾ ਚੁਕੀਆਂ ਹਨ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਪਰਿਵਾਰਾਂ ਤੱਕ ਪਹੁੰਚਾਉਣ ਦੇ ਇੰਤਜ਼ਾਮ ਕੀਤੇ ਜਾਣ। ਨਾਲ ਹੀ ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੀੜਤਾਂ ਨਾਲ ਖੜ੍ਹੇ ਹਨ ਅਤੇ ਜੋ ਵੀ ਪੰਜਾਬ ਸਰਕਾਰ ਵੱਲੋਂ ਬਣਦੇ ਇੰਤਜ਼ਾਮ ਸਨ ਉਹਨਾਂ ਨੂੰ ਹਰਿਆਣਾ ਸਰਕਾਰ ਦੇ ਨਾਲ ਲੈ ਕੇ ਉਹਨਾਂ ਇੰਤਜਾਮ ਕਰ ਰਹੇ ਹਨ ਅਤੇ ਜਲਦ ਹੀ ਪੋਸਟਮਾਰਟਮ ਤੋਂ ਬਾਅਦ ਉਹਨਾਂ ਦੀਆਂ ਡੈਡ ਬਾਡੀਆਂ ਹੁਸ਼ਿਆਰਪੁਰ ਪਹੁੰਚ ਜਾਣਗੀਆਂ।
ਭਾਜਪਾ ਆਗੂ ਨੇ ਵੀ ਲਈ ਪੀੜਤਾਂ ਦੀ ਸਾਰ :ਉਥੇ ਹੀ ਇਸ ਮੌਕੇ ਭਾਜਪਾ ਆਗੂ ਵਿਜੇ ਸਾਂਪਲਾ ਵੀ ਪਹੁੰਚੇ ਜਿੰਨਾ ਨੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਇਸ ਹਾਦਸੇ ਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਹੋਣ ਵਾਲੇ ਘਾਟੇ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਇਹਨਾਂ ਪਰਿਵਾਰਾਂ ਨੂੰ ਬਣਦੀ ਸਹੂਲਤ ਜਰੂਰ ਦਿਤੀ ਜਾਵੇਗੀ।