ਅੰਮ੍ਰਿਤਸਰ: ਹਲਕਾ ਅਜਨਾਲਾ ਦੇ ਸਰਹੱਦੀ ਪਿੰਡ ਜਗਦੇਵ ਕਲਾਂ 'ਚ ਐਨਆਰਆਈ ਵੀਰ ਸਨਮ ਕਾਹਲੋ ਦੀ ਮਦਦ ਨਾਲ ਵਰਲਡ ਕੈਂਸਰ ਕੇਅਰ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਦਾ ਖਾਸ ਤੌਰ 'ਤੇ ਕੈਬਨਿਟ ਮੰਤਰੀ ਕੂਲਦੀਪ ਸਿੰਘ ਧਾਲੀਵਾਲ ਨੇ ਉਦਘਾਟਨ ਕੀਤਾ ਹੈ। ਇਸ ਮੌਕੇ ਡਾਕਟਰਾਂ ਦੀਆਂ ਮਾਹਿਰ ਟੀਮਾਂ ਵਲੋਂ ਲੋਕਾਂ ਦੇ ਮੁਫ਼ਤ ਚੈਕਅੱਪ ਕੀਤਾ ਗਿਆ ਹੈ। ਇਸ ਮੌਕੇ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਇਸ ਮੌਕੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਐਨਆਰਆਈ ਵੀਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਲੋਕ ਆਪਣੀਆਂ ਬਿਮਾਰੀਆਂ ਦਾ ਮੁਫ਼ਤ ਚੈਕਅੱਪ ਕਰਵਾ ਸਕਣਗੇ।
ਵਰਲਡ ਕੈਂਸਰ ਕੇਅਰ ਦਾ ਮੁਫ਼ਤ ਚੈਕਅੱਪ ਕੈਂਪ (ETV Bharat (ਅੰਮ੍ਰਿਤਸਰ, ਪੱਤਰਕਾਰ)) ਕਿਸਾਨੀ ਮੋਰਚੇ ਉੱਤੇ ਬਣਾਇਆ ਇੱਕ ਛੋਟਾ ਜਿਹਾ ਹਸਪਤਾਲ
ਇਸ ਮੌਕੇ ਗੱਲਬਾਤ ਕਰਦੀਆ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਅੱਜ ਐਨਆਰਆਈ ਵੀਰ ਸਨਮ ਕਾਹਲੋ ਦੇ ਸਹਿਯੋਗ ਸਦਕਾ ਇਕ ਫਰੀ ਵਰਲਡ ਕੈਂਸਰ ਕੇਅਰ ਦਾ ਚੈਕਅੱਪ ਕੈਂਪ ਲਗਾਇਆ ਗਿਆ ਹੈ। ਜਿਸ ਵਿਚ ਹਰੇਕ ਤਰਾਂ ਦੀਆ ਬੀਮਾਰੀਆ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਫਰੀ ਚੈਕਅੱਪ ਦਾ ਲਾਭ ਉਠਾ ਰਹੇ ਹਨ ਅਤੇ ਇਸ ਕੈਂਪ ਵਿਚ ਹਰੇਕ ਤਰਾਂ ਦੀ ਬਿਮਾਰੀਆਂ ਦਾ ਚੈੱਕਅੱਪ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਜਲਦ ਹੀ ਅਸੀ ਅਜਨਾਲੇ ਦੇ ਹੋਰ ਪਿੰਡਾ ਵਿਚ ਵੀ ਅਜਿਹੇ ਮੈਡੀਕਲ ਕੈਂਪ ਲਗਾਵਾਂਗੇ। ਧਾਲੀਵਾਲ ਨੇ ਡੱਲੇਵਾਲ ਬਾਰੇ ਬੋਲਦੇ ਹੋਏ ਕਿਹਾ ਕਿਸਾਨੀ ਮੋਰਚੇ ਉੱਤੇ ਇੱਕ ਛੋਟਾ ਜਿਹਾ ਹਸਪਤਾਲ ਬਣਾਇਆ ਗਿਆ ਹੈ ਤਾਂ ਜੋ ਕੋਈ ਵੀ ਕਿਸਾਨ ਭਰਾ ਬਿਮਾਰ ਹੁੰਦਾ ਹੈ ਤੇ ਉਸਦਾ ਤੁਰੰਤ ਇਲਾਜ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿਸਾਨਾਂ ਦਾ ਧਿਆਨ ਕਰੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ।
ਵਰਲਡ ਕੈਂਸਰ ਕੇਅਰ ਕੈਂਪ
ਉੱਥੇ ਹੀ ਐਨਆਰਆਈ ਵੀਰ ਸਰਬ ਕਾਲੋ ਨੇ ਕਿਹਾ ਕਿ ਸਾਡੇ ਵੱਲੋਂ ਅਜਨਾਲਾ ਦੇ ਸਰੱਦੀ ਪਿੰਡਾਂ ਦੇ ਵਿੱਚ ਵੱਖ-ਵੱਖ ਬਿਮਾਰੀਆਂ ਦੇ ਕੈਂਪ ਲਗਾਏ ਗਏ ਹਨ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਘਰਾਂ ਵਿੱਚੋਂ ਬਾਹਰ ਆ ਗਏ ਆਪਣੇ ਪਿੰਡ ਦੇ ਵਿੱਚ ਹੀ ਜਾ ਕੇ ਸਾਡੇ ਜਿਹੜੇ ਕੈਂਪ ਹਨ। ਉਨ੍ਹਾਂ ਵਿੱਚ ਆਪਣੇ ਸਰੀਰ ਦੇ ਚੈੱਕ ਅੱਪ ਕਰਾਣ ਤਾਂ ਜੋ ਕੋਈ ਵੀ ਬਿਮਾਰੀ ਹੈ ਉਸ ਨੂੰ ਜੜ ਤੋਂ ਕੱਢਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਦਾ ਕੋਈ ਵੀ ਪੈਸਾ ਨਹੀਂ ਲੱਗੇਗਾ ਸਾਡੇ ਵੱਲੋਂ ਫਰੀ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਹਰ ਸਾਲ ਇਹ ਕੈਂਪ ਲਗਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਰਲਡ ਕੈਂਸਰ ਕੇਅਰ ਕੈਂਪ ਹੈ, ਇਹ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰੇਗਾ ਤੇ ਲੋਕਾਂ ਨੂੰ ਜੋ ਬਿਮਾਰੀਆਂ ਹੈ ਉਸ ਦਾ ਪਤਾ ਲਗਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਪਿੰਡ ਦੇ ਲੋਕਾਂ ਨੂੰ ਫਰੀ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸਰਕਾਰ ਨੂੰ ਵੀ ਅਪੀਲ
ਇਸ ਮੌਕੇ ਸਮਾਜ ਸੇਵੀ ਰਮੇਸ਼ ਯਾਦਵ ਨੇ ਕਿਹਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਤਾਂ ਜੋ ਪਿੰਡ ਦੇ ਜਰੂਰਤਮੰਦ ਲੋਕਾਂ ਨੂੰ ਮੁਫ਼ਤ ਵਿੱਚ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਫਰੀ ਚੈੱਕਅੱਪ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਇਨ੍ਹਾਂ ਐਨਆਰਆਈ ਵੀਰ ਦੇ ਨਾਲ ਨਹੀਂ ਦਲੀਲ ਲੱਗਦਾ ਪਿੰਡਾਂ ਦੇ ਵਿੱਚ ਇਹ ਕੈਂਪ ਲਗਾਏ ਹਨ। ਉੱਥੇ ਹੀ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਅਜਿਹੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਹ ਵੱਧ ਤੋਂ ਵੱਧ ਪਿੰਡਾਂ ਵਿੱਚ ਫਰੀ ਕੈਂਪ ਲਗਾ ਕੇ ਲੋਕਾਂ ਦੀ ਜਾਨ ਨੂੰ ਬਚਾ ਸਕਣ।