ਚੰਡੀਗੜ੍ਹ :ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਸਿਆਸਤਦਾਨਾਂ ਵਲੋਂ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਉਥੇ ਹੀ ਵੱਡੇ ਪਾਰਟੀ ਆਗੂ ਵੀ ਆਪਣੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਸਮਰਥਨ ਦੇਣ ਲਈ ਪਹੁੰਚ ਰਹੇ ਹਨ। ਜਿਥੇ ਬੀਤੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਟਿਆਲਾ ਵਿਖੇ ਮਹਾਰਾਣੀ ਪ੍ਰਨੀਤ ਕੌਰ ਭਾਜਪਾ ਉਮੀਦਵਾਰ ਨੂੰ ਸਮਰਥਨ ਦੇਣ ਪਹੁੰਚੇ ਸਨ ਉਥੇ ਹੀ ਅੱਜ ਬਸਪਾ ਰਾਸ਼ਟਰੀ ਪ੍ਰਧਾਨ ਮਾਇਆਵਤੀ ਕੁਮਾਰੀ ਵੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕਰਨ ਲਈ ਪੰਜਾਬ ਆ ਰਹੇ ਹਨ। ਜੋ ਕਿ ਨਵਾਂ ਸ਼ਹਿਰ ਵਿਖੇ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ।
ਅੱਜ ਪੰਜਾਬ ਦੌਰੇ 'ਤੇ ਆਉਂਣਗੇ ਬਸਪਾ ਸੁਪਰੀਮੋ ਮਾਇਆਵਤੀ, ਨਵਾਂਸ਼ਹਿਰ 'ਚ ਇਕੱਠੇ ਹੋਣਗੇ ਉਮੀਦਵਾਰ - Mayawati in Punjab
MAYAWATI IN PUNJAB : ਅੱਜ ਬਸਪਾ ਮੁਖੀ ਮਾਇਆਵਤੀ ਪੰਜਾਬ ਦੌਰੇ ਉੱਤੇ ਰਹਿਣਗੇ। ਉਹਨਾਂ ਵੱਲੋਂ ਨਵਾਂਸ਼ਹਿਰ ਵਿਖੇ ਸੂਬਾ ਪੱਧਰੀ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ ਜਿਥੇ ਵੱਖ ਵੱਖ ਹਲਕਿਆਂ ਦੇ ਬਸਪਾ ਉਮੀਦਵਾਰ ਅਤੇ ਪਾਰਟੀ ਸਮਰਥਕ ਪਹੁੰਚਣਗੇ।
Published : May 24, 2024, 11:42 AM IST
ਜਸਬੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ: ਬਹੁਜਨ ਸਮਾਜ ਪਾਰਟੀ (BSP) ਦੀ ਸੁਪਰੀਮੋ ਮਾਇਆਵਤੀ ਅੱਜ ਪੰਜਾਬ ਆ ਰਹੀ ਹੈ। ਉਹ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਮਾਇਆਵਤੀ ਦੁਪਹਿਰ 12 ਵਜੇ ਨਵਾਂਸ਼ਹਿਰ ਦੇ ਬੱਗਾ ਰੋਡ 'ਤੇ ਮਹਾਲੋਂ ਮੈਦਾਨ 'ਚ ਚੋਣ ਸਭਾ 'ਚ ਪਹੁੰਚਣਗੇ। ਉਨ੍ਹਾਂ ਦੀ ਰੈਲੀ ਲਈ ਪਾਰਟੀ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਕਿਸੇ ਵੀ ਪੱਧਰ 'ਤੇ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।
- ਬਸਪਾ ਮੁਖੀ ਮਾਇਆਵਤੀ ਕੁਮਾਰੀ ਭਲਕੇ ਪੰਜਾਬ ਦੌਰੇ ਉੱਤੇ, ਨਵਾਂਸ਼ਹਿਰ 'ਚ ਕਰਨਗੇ ਰੈਲੀ - Mayawati In Punjab
- ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ 'ਚ ਦੂਜਾ ਦਿਨ, ਜਲੰਧਰ ਤੇ ਗੁਰਦਾਸਪੁਰ 'ਚ ਕਰਨਗੇ ਮਹਾਂ ਰੈਲੀ - Lok Sabha Elections
- ਬਿਕਰਮ ਮਜੀਠੀਆ ਨੇ ਫਿਰ ਘੇਰੀ 'ਆਪ' ਸਰਕਾਰ, ਦਿੱਲੀ ਦੇ ਮੁੱਖ ਮੰਤਰੀ ਤੋਂ ਲੈਕੇ ਸੀਐੱਮ ਮਾਨ ਨੂੰ ਆਖੀ ਵੱਡੀ ਗੱਲ - Bikram Majithia slam aap government
ਇਹ ਲੋਕ ਸਭਾ ਹਲਕਾ ਪਾਰਟੀ ਲਈ ਅਹਿਮ ਹੈ:ਬਸਪਾ ਸੂਬੇ 'ਚ ਲੋਕ ਸਭਾ ਚੋਣਾਂ ਇਕੱਲੇ ਆਪਣੇ ਦਮ 'ਤੇ ਲੜ ਰਹੀ ਹੈ। ਪਾਰਟੀ ਦਾ ਕਿਸੇ ਵੀ ਪਾਰਟੀ ਨਾਲ ਕੋਈ ਗਠਜੋੜ ਨਹੀਂ ਹੈ। ਬਸਪਾ ਨੇ ਸਾਰੀਆਂ ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਰੈਲੀ ਵਿੱਚ ਸਾਰੇ ਉਮੀਦਵਾਰ ਵੀ ਸ਼ਾਮਲ ਹੋਣਗੇ। ਇਸ ਲੋਕ ਸਭਾ ਹਲਕੇ ਵਿੱਚ ਬਸਪਾ ਦਾ ਚੰਗਾ ਆਧਾਰ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਪਾਰਟੀ ਦੇ ਸੰਸਥਾਪਕ ਕਾਸ਼ੀਰਾਮ ਦਾ ਜਨਮ ਵੀ ਇਸ ਲੋਕ ਸਭਾ ਹਲਕੇ ਅਧੀਨ ਪੈਂਦੇ ਜ਼ਿਲ੍ਹਾ ਰੂਪਨਗਰ ਦੇ ਇੱਕ ਪਿੰਡ ਵਿੱਚ ਹੋਇਆ ਸੀ। ਇਸ ਦੇ ਨਾਲ ਹੀ ਉਹ ਇਸ ਹਲਕੇ ਤੋਂ ਲੋਕ ਸਭਾ ਚੋਣ ਵੀ ਜਿੱਤੇ ਸਨ। ਹਾਲਾਂਕਿ ਉਸ ਸਮੇਂ ਇਹ ਹਲਕਾ ਹੁਸ਼ਿਆਰਪੁਰ ਲੋਕ ਸਭਾ ਹਲਕੇ ਅਧੀਨ ਆਉਂਦਾ ਸੀ।