ਹੁਸ਼ਿਆਰਪਰ:ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਪਾਸੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਹਾਲੇ ਵੀ ਦਲ ਬਦਲੀਆਂ ਦਾ ਦੌਰ ਜਾਰੀ ਹੈ। ਇਸ ਸਿਲਸਿਲੇ ਤਹਿਤ ਪੰਜਾਬ ਦੀ ਸਿਆਸਤ 'ਚ ਉਸ ਵਾਲੇ ਵੱਡਾ ਭੂਚਾਲ ਆ ਗਿਆ ਜਦੋਂ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੋਮਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ ਹੈ। ਰਾਕੇਸ਼ ਸੋਮਨ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। ਇਸ ਦੇੇ ਨਾਲ ਜਿੱਥੇ ਬਸਪਾ ਨੂੰ ਵੱਡਾ ਝਟਕਾ ਲੱਗਿਆ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦੀ ਤਾਕਤ 'ਚ ਵੱਡਾ ਵਾਧਾ ਹੋਇਆ ਹੈ।
ਹੁਸ਼ਿਆਰਪੁਰ 'ਚ ਬਸਪਾ ਉਮੀਦਵਾਰ 'ਆਪ' 'ਚ ਸ਼ਾਮਲ: ਚੰਡੀਗੜ 'ਚ ਸੀਐਮ ਮਾਨ ਨੇ ਕਰਵਾਈ ਜੁਆਇਨਿੰਗ - rakesh suman join the aap - RAKESH SUMAN JOIN THE AAP
ਪੰਜਾਬ ਦੀਆਂ ਲੋਕ ਸਭਾ ਚੋਣਾਂ ਇਸ ਵਾਰ ਬਹੁਤ ਹੀ ਦਿਲਚਸਪ ਰਹਿਣ ਵਾਲੀਆਂ ਨੇ ਕਿਉਂ ਕਿ ਚੋਣਾਂ ਦੇ ਆਖਰੀ ਸਮੇਂ ਤੱਕ ਵੀ ਪਾਰਟੀਆਂ ਬਦਲਣ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ। ਦੱਸ ਦੇਈਏ ਕਿ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਕੇਸ਼ ਸੁਮਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ ਹੈ। ਆਖਿਰ ਅਜਿਹਾ ਕਿਉਂ ਹੋਇਆ ਪੜ੍ਹੋ ਪੂਰੀ ਖ਼ਬਰ...
Published : May 8, 2024, 4:19 PM IST
|Updated : May 8, 2024, 7:30 PM IST
ਉਮੀਦਵਾਰ ਨੇ ਕਿਉਂ ਛੱਡੀ ਬਸਪਾ: ਹੁਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਕੇਸ਼ ਸੁਮਨ ਵੱਲੋਂ ਚੋਣ ਮੈਦਾਨ 'ਚੋਂ ਕਿਨਾਰਾ ਕਰਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਜਾਣ ਤੋਂ ਬਾਅਦ ਹੁਸ਼ਿਆਰਪੁਰ ਦੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਗਰਮਾ ਚੁੱਕੀ ਹੈ ਅਤੇ ਬਸਪਾ ਦੇ ਆਗੂਆਂ ਅਤੇ ਵਰਕਰਾਂ 'ਚ ਵੀ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਰਕੇਸ਼ ਸੁਮਨ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਮੀਟਿੰਗਾਂ ਕਰ ਰਹੇ ਸਨ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ 'ਚ ਕਾਫੀ ਜ਼ਿਆਦਾ ਸਰਗਰਮ ਨਜ਼ਰ ਆ ਰਹੇ ਸਨ। ਵੈਸੇ ਤਾਂ ਰਕੇਸ਼ ਸੁਮਨ ਮੋਹਾਲੀ ਦੇ ਰਹਿਣ ਵਾਲੇ ਹਨ ਪਰ ਉਨ੍ਹਾਂ ਦਾ ਪਿਛੋਕੜ ਹੁਸ਼ਿਆਰਪੁਰ ਨਾਲ ਹੈ ਅਤੇ ਇੱਕ ਉਘੇ ਕਾਰੋਬਾਰੀ ਦੇ ਤੌਰ 'ਤੇ ਉਨ੍ਹਾਂ ਵਲੋਂ ਆਪਣੀ ਪਹਿਚਾਣ ਬਣਾਈ ਗਈ ਹੈ। ਰਕੇਸ਼ ਸੁਮਨ ਦਾ ਕਹਿਣਾ ਹੈ ਕਿ ਚੋਣਾਂ 'ਚ ਬਸਪਾ ਦੇ ਆਗੂ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ ਸੀ ਅਤੇ ਲਗਾਤਾਰ ਪਾਰਟੀ ਹਾਈਕਮਾਂਡ ਨਾਲ ਵੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਨੇ ਵੀ ਬਾਂਹ ਨਹੀਂ ਫੜੀ, ਜਿਸ ਕਾਰਨ ਉਨ੍ਹਾਂ ਵੱਲੋਂ ਅੱਕ-ਥੱਕ ਕੇ ਇਹ ਫੈਸਲਾ ਲਿਆ ਗਿਆ ਹੈ ਅਤੇ ਹੁਣ ਉਹ ਆਮ ਆਦਮੀ ਪਾਰਟੀ ਲਈ ਦਿਨ ਰਾਤ ਕੰਮ ਕਰਨਗੇ।
- ਸੁਖਬੀਰ ਬਾਦਲ ਨੇ ਘੇਰੀ ਸਰਕਾਰ, ਕਿਹਾ- ਪਿਛਲੇ 7 ਸਾਲਾਂ ਤੋਂ ਵਪਾਰੀ ਵਰਗ ਕਾਂਗਰਸ ਤੇ ਆਪ ਤੋਂ ਦੁਖੀ - Badal Targets To AAP Congress
- ਗਰੀਬ ਕਿਸਾਨ ਦੀਆਂ ਜ਼ਿੰਦਾ ਸੜੀਆਂ ਭੇਡ-ਬਕਰੀਆਂ, ਤਾਂ ਇਸ ਫਾਊਂਡੇਸ਼ਨ ਨੇ ਕੀਤਾ ਇਹ ਵੱਡਾ ਉਪਰਾਲਾ - Sheeps and Goats Donate
- ਲੋਕ ਸਭਾ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅੱਜ ਦੂਜਾ ਦਿਨ, ਕਾਂਗਰਸ ਦੇ ਕਈ ਉਮੀਦਵਾਰ ਭਰਨਗੇ ਨਾਮਜ਼ਦਗੀ - Lok Sabah Elections
ਰਕੇਸ਼ ਸੁਮਨ ਨੇ ਕਿਉਂ ਕੀਤਾ 'ਆਪ' ਦਾ ਚੋਣ:ਰਾਕੇਸ਼ ਸੋਮਨ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਦੌਰਾਨ ਰਾਕੇਸ਼ ਸੋਮਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ, ਕਿਉਂਕਿ ਸੀ.ਐਮ ਮਾਨ ਦਲਿਤ ਬੱਚਿਆਂ, ਗਰੀਬ ਬੱਚਿਆਂ, ਬੇਰੁਜ਼ਗਾਰ ਬੱਚਿਆਂ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ, ਮੈਂ ਉਨ੍ਹਾਂ ਦੇ ਆਮ ਆਦਮੀ ਲਈ ਕੀਤੇ ਕੰਮਾਂ ਤੋਂ ਪ੍ਰਭਾਵਿਤ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਹਰ ਗਰੀਬ ਨੂੰ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਦੇਣਾ ਪੁੰਨ ਦਾ ਕੰਮ ਹੈ। ਮੈਂ ਇਸ ਕਰਕੇ ਮੈਂ ਬਸਪਾ ਨੂੰ ਛੱਡ ਕੇ ਮੁੱਖ ਮੰਤਰੀ ਮਾਨ ਦੀ ਪਾਰਟੀ 'ਚ ਸ਼ਾਮਲ ਹੋ ਗਿਆ ਹਾਂ।