ETV Bharat / state

ਵੱਡੀ ਮਾਤਰਾ 'ਚ ਨਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ, ਐਕਸਾਈਜ਼ ਵਿਭਾਗ ਵੱਲੋਂ ਚਲਾਇਆ ਗਿਆ ਸੀ ਤਲਾਸ਼ੀ ਅਭਿਆਨ - LIQUOR SEIZED IN TARNATARAN

ਬਿਆਸ ਦੇ ਮੰਡ ਇਲਾਕੇ ਵਿੱਚੋਂ ਐਕਸਾਈਜ਼ ਵਿਭਾਗ ਵੱਲੋਂ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਅਤੇ ਲਾਹਣ ਦਾ ਜਖੀਰਾ ਬਰਾਮਦ ਕੀਤਾ ਗਿਆ ਹੈ।

LIQUOR SEIZED IN TARNATARAN
LIQUOR SEIZED IN TARNATARAN (Etv Bharat)
author img

By ETV Bharat Punjabi Team

Published : Feb 18, 2025, 4:06 PM IST

ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਬਿਆਸ ਦੇ ਮੰਡ ਇਲਾਕੇ ਵਿੱਚੋਂ ਐਕਸਾਈਜ਼ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਐਕਸਾਈਜ਼ ਵਿਭਾਗ ਦੀ ਟੀਮ ਵੱਲੋਂ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਇਸ ਛਾਪੇਮਾਰੀ ਦੌਰਾਨ 39,460 ਲੀਟਰ ਲਾਹਣ, ਦੋ ਲੱਖ 25 ਹਜ਼ਾਰ ਐਮਐਲਏ ਨਜਾਇਜ਼ ਸ਼ਰਾਬ ਅਤੇ 13 ਤਰਪਾਲਾਂ ਸਮੇਤ ਤਿੰਨ ਡਰੰਮ ਬਰਾਮਦ ਕੀਤੇ ਗਏ ਹਨ। ਪਰ ਅਫਸੋਸ ਦੀ ਗੱਲ ਇਹ ਰਹੀ ਕਿ ਕੋਈ ਵੀ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ।

ਵੱਡੀ ਮਾਤਰਾ 'ਚ ਨਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮ (Etv Bharat)

ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਤਰਨ ਤਾਰਨ ਦੇ ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਸਾਂਝੀ ਟੀਮ ਵੱਲੋਂ ਬਿਆਸ ਦਰਿਆ ਦੇ ਮੰਡ ਇਲਾਕੇ ਵਿੱਚ ਚਲਾਏ ਤਲਾਸ਼ੀ ਅਭਿਆਨ ਦੌਰਾਨ 2 ਡਰੰਮ 200 ਕਿਲੋ, ਇੱਕ ਡਰੰਮ 60 ਕਿਲੋ, 13 ਤਰਪਾਲਾਂ 3000 ਪ੍ਰਤੀ ਲੀਟਰ ਤਰਪਾਲ ਲਾਹਣ (ਕੁੱਲ 39,460 ਲੀਟਰ) ਤੋਂ ਇਲਾਵਾ 2 ਲੱਖ 25 ਹਜ਼ਾਰ ਐਮ.ਐਲ ਨਜਾਇਜਡ ਸ਼ਰਾਬ, 3 ਡਰੰਮ ਅਤੇ 13 ਤਰਪਾਲਾਂ ਨੂੰ ਬਰਾਮਦ ਕੀਤਾ ਗਿਆ ਹੈ। ਇਸ ਤੋਂ ਅੱਗੇ ਉਨ੍ਹਾਂ ਦੱਸਿਆ ਕਿ ਸਾਂਝੀ ਟੀਮ ਵੱਲੋਂ ਬਰਾਮਦ ਕੀਤੇ ਗਏ ਲਾਹਣ ਅਤੇ ਨਜਾਇਜ਼ ਸ਼ਰਾਬ ਦੇ ਜ਼ਖੀਰੇ ਨੂੰ ਸੁੱਕੀ ਜਗ੍ਹਾ 'ਤੇ ਨਸ਼ਟ ਕਰ ਦਿੱਤਾ ਗਿਆ ਹੈ। ਇਸ ਤੋਂ ਅੱਗੇ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਿਆਂ ਦੀ ਪੁਲਿਸ ਵੱਲੋਂ ਅਗਲੀ ਕਾਰਾਵਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।

ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਏਈਟੀਸੀ ਅੰਮ੍ਰਿਤਸਰ ਰੇਂਜ ਸੁਖਵਿੰਦਰ ਸਿੰਘ ਅਤੇ ਜ਼ਿਲਾ ਤਰਨ ਤਾਰਨ ਦੇ ਐਸਐਸਪੀ ਅਭਿਮਨਿਊ ਰਾਣਾ ਵੱਲੋਂ ਜਾਰੀ ਆਦੇਸ਼ਾਂ ਤਹਿਤ ਥਾਣਾ ਸਰਹਾਲੀ, ਥਾਣਾ ਚੋਹਲਾ ਸਾਹਿਬ, ਥਾਣਾ ਹਰੀਕੇ ਅਤੇ ਸੀਆਈਏ ਸਟਾਫ ਤਰਨ ਤਾਰਨ ਦੀ ਪੁਲਿਸ ਤੋਂ ਇਲਾਵਾ ਐਕਸਾਈਜ਼ ਵਿਭਾਗ ਦੇ ਈਟੀਓ ਇੰਦਰਜੀਤ ਸਿੰਘ ਸਹਿਜਰਾ, ਐਕਸਾਈਜ਼ ਇੰਸਪੈਕਟਰ ਪੱਟੀ ਰਾਜਵਿੰਦਰ ਕੌਰ ਸਮੇਤ ਕਰਮਚਾਰੀ ਸ਼ਾਮਿਲ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.