ਅੰਮ੍ਰਿਤਸਰ/ਤਰਨਤਾਰਨ: ਪਾਕਿਸਤਾਨ ਵਲੋਂ ਲਗਾਤਾਰ ਨਸ਼ਾ ਤਸਕਰਾਂ ਵਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਨੂੰ ਬੀਐਸਐਫ ਦੇ ਜਵਾਨਾਂ ਵਲੋਂ ਨਾਕਾਮ ਕਰ ਦਿੱਤਾ ਜਾਂਦਾ ਹੈ। ਹਾਲਾਂਕਿ, ਇਸ ਵਾਰ ਬੀਐਸਐਫ ਜਵਾਨਾਂ ਵਲੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਸਰਹੱਦ ਤੋਂ ਫੜ੍ਹਿਆ ਹੈ। ਨੌਜਵਾਨ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ ਅਤੇ ਆਪਣਾ ਨਾਮ ਅੱਬੂ ਬਕਰ ਦੱਸ ਰਿਹਾ ਹੈ। ਫੜ੍ਹੇ ਗਏ ਨੌਜਵਾਨ ਕੋਲੋਂ ਸੌਂ ਰੁਪਏ ਦਾ ਪਾਕਿਸਤਾਨੀ ਨੋਟ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ।
ਪੰਜਾਬ 'ਚ ਭਾਰਤ-ਪਾਕਿ ਸਰਹੱਦ 'ਤੇ ਦੋ ਵੱਖ-ਵੱਖ ਘਟਨਾਵਾਂ 'ਚ BSF_Punjab ਜਵਾਨਾਂ ਨੇ ਗੁਰਦਾਸਪੁਰ ਸੈਕਟਰ 'ਚ ਇਕ ਅਫਗਾਨ ਨਾਗਰਿਕ ਅਤੇ ਤਰਨਤਾਰਨ 'ਚ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਦਾਖਲੇ ਦੇ ਪਿੱਛੇ ਦੇ ਉਦੇਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਹਿੱਸੇਦਾਰਾਂ ਦੁਆਰਾ ਸਾਰੇ ਕੋਣਾਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੇਸ਼ ਦੀ ਅਖੰਡਤਾ ਦੀ ਰਾਖੀ ਲਈ ਸੀਮਾ ਸੁਰੱਖਿਆ ਬਲ ਦੀ ਵਚਨਬੱਧਤਾ ਅਟੱਲ ਹੈ। ਇਹ ਕਾਰਵਾਈਆਂ ਸਾਡੇ ਰਾਸ਼ਟਰ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਲਈ BSF ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀਆਂ ਹਨ। - ਬੀਐਸਐਫ, ਪੰਜਾਬ
ਪੇਪਰਾਂ ਚੋਂ ਫੇਲ੍ਹ ਹੋਣ 'ਤੇ ਘਰੋਂ ਭੱਜਿਆ:ਬੀਐਸਐਫ ਜਵਾਨਾਂ ਮੁਤਾਬਕ, ਪੁੱਛਗਿੱਛ ਕਰਨ ਉੱਤੇ ਫੜ੍ਹੇ ਗਏ ਮੁਲਜ਼ਮ ਅੱਬੂ ਆਪਣੇ ਪਿਤਾ ਦਾ ਨਾਮ ਐਮਡੀ ਫਰੀਦ ਅਤੇ ਪਿੰਡ ਚਟਾਨ ਵਾਲਾ ਜ਼ਿਲ੍ਹਾ ਕਸੂਰ ਦੱਸਿਆ ਹੈ। ਇਹ ਨੌਜਵਾਨ ਪੇਪਰਾਂ ਵਿੱਚੋਂ ਫੇਲ੍ਹ ਹੋਣ ਦੇ ਡਰੋਂ ਘਰੋਂ ਭੱਜਿਆ ਹੈ। ਇਸ ਨੂੰ ਬੀਐਸਐਫ ਨੇ ਪਾਕਿਸਤਾਨੀ ਸਰਹੱਦ ਪਲੋਅ ਪੱਤੀ ਰਾਜੋਕੇ ਤੋਂ ਗ੍ਰਿਫਤਾਰ ਕੀਤਾ ਹੈ। ਬੀਐਸਐਫ ਵੱਲੋਂ ਇਸ ਲੜਕੇ ਨੂੰ ਥਾਣਾ ਖਾਲੜਾ ਦੀ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ।
ਨਾਬਾਲਿਗ ਨੇ ਦੱਸਿਆ ਕਿ ਉਸ ਨੇ ਪ੍ਰੀਖਿਆ ਦਿੱਤੀ ਹੋਈ ਸੀ। ਉਸ ਨੂੰ ਹੁਣ ਡਰ ਹੈ ਕਿ ਉਹ ਇਨ੍ਹਾਂ ਪ੍ਰੀਖਿਆਵਾਂ ਵਿੱਚ ਫੇਲ੍ਹ ਹੋ ਜਾਵੇਗਾ। ਪਰਿਵਾਰ ਵਲੋਂ ਉਸ ਨੂੰ ਪੇਪਰਾਂ ਨੂੰ ਲੈ ਕੇ ਕਾਫੀ ਝਿੜਕਾਂ ਵੀ ਪਈਆਂ ਹਨ। ਇਸ ਲਈ, ਉਸ ਨੂੰ ਕੁਝ ਹੋਰ ਨਹੀਂ ਸੂਝਿਆ, ਤਾਂ ਉਹ ਡਰ ਕਰਕੇ ਸਰਹੱਦ ਵੱਲ ਆ ਗਿਆ ਅਤੇ ਭਾਰਤੀ ਸਰਹੱਦ ਉੱਤੇ ਪਹੁੰਚ ਗਿਆ, ਜਿੱਥੇ ਬੀਐਸਐਫ ਜਵਾਨਾਂ ਨੇ ਉਸ ਨੂੰ ਫੜ੍ਹ ਲਿਆ।
ਤਰਨਤਾਰਨ ਤੋਂ ਅਫ਼ਗਾਨੀ ਫੜ੍ਹਿਆ: ਦੂਜੀ ਘਟਨਾ ਵਿੱਚ, ਜਦੋਂ ਉਹ ਗੁਰਦਾਸਪੁਰ ਵਿੱਚ ਕਾਂਸ਼ੀ ਬਰਮਾ ਚੌਕੀ ਨੇੜੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋਇਆ, ਤਾਂ ਬੀਐਸਐਫ ਦੇ ਜਵਾਨਾਂ ਨੇ ਇੱਕ ਅਫਗਾਨੀ ਨਾਗਰਿਕ ਨਜੀਬ ਨੂੰ ਫੜ੍ਹਿਆ। ਉਸ ਕੋਲੋਂ 'ਚੋਂ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ ਹੈ। ਘੁਸਪੈਠੀਏ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਲਈ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।