ਅੰਮ੍ਰਿਤਸਰ:ਪੰਜਾਬ ਨੂੰ ਡਰਾਉਣ ਅਤੇ ਦਹਿਲਾਉਣ ਦੀ ਮੁੜ ਤੋਂ ਕੋਸ਼ਿਸ਼ ਕੀਤੀ ਗਈ। ਇਸ ਕੋਸ਼ਿਸ਼ ਨੂੰ ਗੁਰੂ ਨਗਰੀ ਅੰਮ੍ਰਿਤਸਰ 'ਚ ਅੰਜ਼ਾਮ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਧਮਾਕਾ ਗੁੰਮਟਾਲਾ ਚੌਂਕੀ 'ਤੇ ਕੀਤਾ ਗਿਆ ਹੈ। ਹੁਣ ਇੱਕ ਵਾਰ ਮੁੜ ਤੋਂ ਇਸ ਧਮਾਕੇ ਨੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਚੌਂਕੀਆਂ 'ਤੇ ਹੋ ਰਹੇ ਧਮਾਕਿਆਂ ਕਾਰਨ ਹੀ ਥਾਣਿਆਂ ਦੇ ਬਾਹਰ ਗੁੰਮਟੀਆਂ ਬਣਾਈਆਂ ਗਈਆਂ ਸਨ।
ਪੁਲਿਸ ਨੇ ਗੱਡੀ 'ਚ ਸ਼ਾਟ ਸਰਕਟ ਦੀ ਆਖੀ ਗੱਲ
ਇਸ ਹਮਲੇ ਤੋਂ ਬਾਅਦ ਜਿੱਥੇ ਲੋਕਾਂ 'ਚ ਦਹਿਸ਼ਤ ਅਤੇ ਹਫ਼ੜਾ-ਦਫ਼ੜੀ ਦਾ ਮਾਹੌਲ ਹੈ। ਉਧਰ ਦੂਜੇ ਪਾਸੇ ਇਸ ਮਾਮਲੇ 'ਚ ਪਹਿਲਾਂ ਕੋਈ ਵੀ ਪੁਲਿਸ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਸੀ। ਜਿਸ 'ਤੇ ਹੁਣ ਇਸ ਧਮਾਕੇ ਦੇ ਕਾਰਨਾਂ ਨੂੰ ਪੁਲਿਸ ਨੇ ਗੱਡੀ 'ਚ ਸ਼ਾਟ ਸਰਕਟ ਹੋਣਾ ਦੱਸਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਕਿ ਪੁਲਿਸ ਅਧਿਕਾਰੀ ਦੀ 2008 ਮਾਡਲ ਗੱਡੀ ਦਾ ਰੇਡੀਏਟਰ ਫੱਟਣ ਕਾਰਨ ਇਹ ਧਮਾਕਾ ਹੋਇਆ ਹੈ ਤੇ ਗੱਡੀ ਨੁਕਸਾਨੀ ਗਈ ਹੈ। ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਗੱਲ ਨੂੰ ਨਕਾਰਿਆ ਹੈ। ਦੱਸ ਦਈਏ 2025 'ਚ ਇਹ ਪਹਿਲਾ ਧਮਾਕਾ ਹੋਇਆ ਹੈ।
ਬੱਬਰ ਖਾਲਸਾ ਦੀ ਪੋਸਟ ਹੋਈ ਵਾਇਰਲ, ਲਈ ਧਮਾਕੇ ਦੀ ਜ਼ਿੰਮੇਵਾਰੀ
ਘਟਨਾ ਤੋਂ ਤੁਰੰਤ ਬਾਅਦ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਇੰਟਰਨੈਸ਼ਨਲ ਦੀ ਇਕ ਪੋਸਟ ਵਾਇਰਲ ਹੋਈ। ਜਿਸ ਵਿੱਚ ਲਿਖਿਆ ਸੀ-ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੈਂ, ਹੈਪੀ ਪਾਸੀਆਂ, ਅੱਜ ਗੁਮਟਾਲਾ ਥਾਣੇ ਵਿੱਚ ਪੁਲਿਸ ਮੁਲਾਜ਼ਮਾਂ 'ਤੇ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲੈਂਦਾ ਹਾਂ। ਹਾਲ ਹੀ ਵਿੱਚ ਸਾਡੇ ਦੋ ਭਰਾਵਾਂ ਨੂੰ ਉਨ੍ਹਾਂ ਦੇ ਘਰੋਂ ਅਗਵਾ ਕਰ ਲਿਆ ਗਿਆ ਸੀ ਅਤੇ ਇੱਕ ਝੂਠੀ ਲੜਾਈ ਵਿੱਚ ਉਨ੍ਹਾਂ ਦੀਆਂ ਲੱਤਾਂ ਵਿੱਚ ਗੋਲੀ ਮਾਰ ਦਿੱਤੀ ਗਈ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਲੱਤ ਵੱਢ ਦਿੱਤੀ ਗਈ ਸੀ। ਇਹ ਉਸਦਾ ਜਵਾਬ ਹੈ। ਜਿਸ ਤਰ੍ਹਾਂ ਉਹ ਸਾਡੇ ਭਰਾਵਾਂ ਨੂੰ ਅਗਵਾ ਕਰਕੇ ਝੂਠੇ ਝਗੜੇ ਕਰਵਾ ਕੇ ਪਰਿਵਾਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ, ਹੁਣ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਉਸੇ ਤਰ੍ਹਾਂ ਨਿਸ਼ਾਨਾ ਬਣਾਇਆ ਜਾਵੇਗਾ। ਚਾਹੇ ਉਹ ਸਿਪਾਹੀ ਦਾ ਪਰਿਵਾਰ ਹੋਵੇ ਜਾਂ ਕਿਸੇ ਸੀਨੀਅਰ ਪੁਲਿਸ ਅਫਸਰ ਦਾ ਪਰਿਵਾਰ। ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਜੰਗ ਜਾਰੀ ਹੈ, ਖਾਲਿਸਤਾਨ। (ਈਟੀਵੀ ਭਾਰਤ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ)
26 ਦਿਨਾਂ 'ਚ 7 ਹਮਲੇ
ਇਸ ਤੋਂ ਪਹਿਲਾਂ, ਇਹ ਧਮਾਕਿਆਂ ਦਾ ਸਿਲਸਿਲਾ 24 ਨਵੰਬਰ ਤੋਂ ਸ਼ੁਰੂ ਹੋਇਆ ਸੀ। ਹੁਣ ਤੱਕ ਪੰਜਾਬ 'ਚ 26 ਦਿਨਾਂ 'ਚ ਇਹ 7ਵਾਂ ਹਮਲਾ ਹੈ, ਜਿਸ 'ਚ ਅੱਤਵਾਦੀ ਸੰਗਠਨ 6 ਧਮਾਕੇ ਕਰਨ 'ਚ ਸਫਲ ਰਹੇ ਹਨ, ਜਦਕਿ ਪੁਲਸ ਨੂੰ 1 ਬੰਬ ਬਰਾਮਦ ਕਰਨ 'ਚ ਸਫਲਤਾ ਮਿਲੀ ਹੈ, ਜਿਸ ਨੂੰ ਥਾਣਾ ਅਜਨਾਲਾ ਤੋਂ ਬਰਾਮਦ ਕੀਤਾ ਗਿਆ ਹੈ।
ਇਹ 6 ਘਟਨਾਵਾਂ ਕਦੋਂ ਵਾਪਰੀਆਂ?
24 ਨਵੰਬਰ- ਅਜਨਾਲਾ ਥਾਣੇ ਦੇ ਬਾਹਰ ਆਰ.ਡੀ.ਐਕਸ. ਹਾਲਾਂਕਿ, ਇਹ ਵਿਸਫੋਟ ਨਹੀਂ ਹੋਇਆ, ਹੈਪੀ ਪਾਸ਼ੀਆ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ, ਜਦਕਿ ਪੁਲਿਸ ਨੇ ਇਸ ਮਾਮਲੇ 'ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਹੈਂਡ ਗ੍ਰੇਨੇਡ ਵੀ ਬਰਾਮਦ ਹੋਏ ਹਨ।