ਥਾਈਲੈਂਡ ਤੋਂ ਬਾਡੀ ਬਿਲਡਿੰਗ ਦਾ ਕੰਪੀਟੀਸ਼ਨ ਜੇਤੁ ਹਰਮਿੰਦਰ ਸਿੰਘ (Etv Bharat (ਅੰਮ੍ਰਿਤਸਰ , ਪੱਤਰਕਾਰ)) ਅੰਮ੍ਰਿਤਸਰ:-ਥਾਇਲੈਂਡ ਵਿੱਚ ਬਾਡੀ ਬਿਲਡਿੰਗ ਦੇ ਮੁਕਾਬਲੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਹਰਮਿੰਦਰ ਸਿੰਘ ਵੱਲੋਂ ਅੱਜ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਗਿਆ ਅਤੇ ਚੜਦੀਕਲਾ ਦੀ ਅਰਦਾਸ ਕੀਤੀ ਅਤੇ ਨਾਲ ਹੀ ਸਰਕਾਰ ਦੇ ਖਿਡਾਰੀਆਂ ਪ੍ਰਤੀ ਨਜ਼ਰੀਏ 'ਤੇ ਚਿੰਤਾ ਵੀ ਵਿਅਕਤ ਕੀਤੀ ਹੈ।
ਬਾਡੀ ਬਿਲਡਿੰਗ ਦੇ ਮੁਕਾਬਲੇ ਵਿੱਚ ਪੰਜਾਬ ਦਾ ਨਾਮ ਕੀਤਾ ਰੌਸ਼ਨ :ਇਸ ਸੰਬਧੀ ਗੱਲਬਾਤ ਕਰਦਿਆਂ ਬਾਡੀ ਬਿਲਡਿੰਗ ਦੇ ਖਿਡਾਰੀ ਹਰਿਮੰਦਰ ਸਿੰਘ ਨੇ ਦੱਸਿਆ ਕਿ ਥਾਈਲੈਂਡ ਵਿੱਚ ਹੋਈ ਬਾਡੀ ਬਿਲਡਿੰਗ ਦੇ ਮੁਕਾਬਲੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਉਪਰੰਤ ਅੱਜ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਹਾਂ। ਕਿਉਕਿ ਵਾਹਿਗੁਰੂ ਦੀ ਓਟ ਆਸਰੇ ਨਾਲ ਹੀ ਇਹ ਸਾਰਾ ਕੁਝ ਸੰਭਵ ਹੋਇਆ ਹੈ।
ਥਾਈਲੈਂਡ ਤੋਂ ਬਾਡੀ ਬਿਲਡਿੰਗ ਦਾ ਕੰਪੀਟੀਸ਼ਨ ਜੇਤੁ ਹਰਮਿੰਦਰ ਸਿੰਘ (Etv Bharat (ਅੰਮ੍ਰਿਤਸਰ , ਪੱਤਰਕਾਰ)) ਸਰਕਾਰ ਨੇ ਸਵਾਗਤ ਲਈ ਕਿਸੇ ਵੀ ਕਿਸਮ ਦੀ ਕੋਈ ਤਿਆਰੀ ਨਹੀਂ ਕੀਤੀ:ਖਿਡਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਸਦੇ ਸਵਾਗਤ ਲਈ ਕਿਸੇ ਵੀ ਕਿਸਮ ਦੀ ਕੋਈ ਤਿਆਰੀ, ਕੋਈ ਵੀ ਵਿਸ਼ੇਸ ਪ੍ਰੋਗਰਾਮ ਨਹੀਂ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਯੂਪੀ ਸਰਕਾਰ, ਹਰਿਆਣਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਬਹੁਤ ਪ੍ਰਮੋਟ ਕਰਦੇ ਹਨ, ਪਰ ਪੰਜਾਬ ਸਰਕਾਰ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਉਸਨੂੰ ਤਾਂ ਅਜੇ ਤੱਕ ਕੋਈ ਵੀ ਨਹੀਂ ਦਿੱਤਾ। ਖਿਡਾਰੀ ਨੇ ਦੱਸਿਆ ਕਿ ਸਰਕਾਰ ਨੂੰ ਇਨ੍ਹਾਂ ਖੇਡਾਂ ਨਾਲੋਂ ਕ੍ਰਿਕਟ ਜਾਂ ਬਾਕੀ ਹੋਰ ਖੇਡਾਂ ਸ਼ਾਇਦ ਜਿਨ੍ਹਾਂ ਖੇਡਾਂ ਵਿਚੋਂ ਸਰਕਾਰ ਨੂੰ ਪ੍ਰੋਫਿਟ ਜਿਆਦਾ ਮਿਲਦਾ ਜੋ ਕਿ ਸਾਡੇ ਤੋਂ ਨਹੀਂ ਮਿਲਦਾ ਹੋਣਾ।
ਖਿਡਾਰੀਆਂ ਦੀ ਸਾਰ ਤੱਕ ਨਹੀ ਲੈਂਦਾ : ਪਰ ਕਿਤੇ ਨਾ ਕਿਤੇ ਸਰਕਾਰਾਂ ਪ੍ਰਤੀ ਰੰਜ ਵੀ ਹੈ ਜੋ ਪੰਜਾਬ ਅਤੇ ਭਾਰਤ ਦਾ ਨਾਮ ਵਿਦੇਸ਼ਾਂ ਵਿੱਚ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀ ਸਾਰ ਤੱਕ ਨਹੀ ਲੈਂਦਾ ਅਤੇ ਖਿਡਾਰੀ ਖੁਦ ਦੇ ਦਮ ਤੇ ਆਪਣੀ ਗੇਮ ਦਾ ਭਾਰ ਚੁੱਕਦੇ ਹਨ। ਪਰ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਤਾਂ ਉਹ ਆਪਣੀ ਖਿਡਾਰੀਆਂ ਨੂੰ ਸਪੋਰਟ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਜਿਸ ਸੰਬਧੀ ਆਪਣੇ ਭਾਰਤੀ ਖਿਡਾਰੀਆਂ ਦਾ ਮਨੋਬਲ ਟੁੱਟਦਾ ਹੈ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਖਿਡਾਰੀਆਂ ਨੂੰ ਤਿਆਰ ਕਰਕੇ ਕੰਪੀਟੀਸ਼ਨ ਲੜਾਉਣ ਵਿੱਚ ਪੂਰਕ ਤੌਰ 'ਤੇ ਮਦਦ ਕਰਨ।