ਰੂਪਨਗਰ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਕੀਤੀ ਗਈ ਨਾਕਾਬੰਦੀ (ETV Bharat (ਪੱਤਰਕਾਰ, ਰੂਪਨਗਰ)) ਰੂਪਨਗਰ:ਦੇਰ ਸ਼ਾਮ ਰੋਪੜ ਪੁਲਿਸ ਸੈਕਸ਼ਨ ਵਿੱਚ ਨਜ਼ਰ ਆਈ ਜਿੱਥੇ ਰੋਪੜ ਪੁਲਿਸ ਵੱਲੋਂ ਪੇਸ਼ ਕਰ ਸਾਰੇ ਸ਼ਹਿਰ ਦੇ ਵਿੱਚ ਨਾਕਾਬੰਦੀ ਕੀਤੀ ਗਈ ਅਤੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਆਪ ਮੌਕੇ ਉੱਤੇ ਪਹੁੰਚ ਕੇ ਲਗਾਏ ਗਏ ਨਾਕਿਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸ਼ਰਾਰਤੀ ਤਤਵਾਂ ਉੱਤੇ ਨਕੇਲ ਕੱਸਣ ਦੇ ਲਈ ਇਹ ਸਰਪ੍ਰਾਈਜ਼ ਨਾਕੇ ਲਗਾਏ ਗਏ ਹਨ ਜਿਸ ਵਿੱਚ ਸਾਰੇ ਸ਼ਹਿਰ ਨੂੰ ਸੀਲ ਕੀਤਾ ਜਾਂਦਾ ਹੈ। ਹਰ ਸ਼ੱਕੀ ਉੱਤੇ ਬਰੀਕੀ ਦੇ ਨਾਲ ਨਜ਼ਰ ਰੱਖੀ ਜਾਂਦੀ ਹੈ, ਤਾਂ ਜੋ ਸ਼ਹਿਰ ਵਿੱਚ ਆਮ ਲੋਕਾਂ ਨੂੰ ਸ਼ਾਂਤੀ ਦਾ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ।
ਵਿਅਕਤੀਆਂ ਉੱਤੇ ਸਖ਼ਤ ਕਾਰਵਾਈ : ਐਸਐਸਪੀ ਨੇ ਕਿਹਾ ਕਿ ਸ਼ਹਿਰ ਦੇ ਨਾਲ ਨਾਲ ਇਹ ਜ਼ਿਲ੍ਹੇ ਭਰ ਦੇ ਵਿੱਚ ਵੀ ਚਲਾਇਆ ਜਾ ਰਿਹਾ ਅਭਿਆਨ ਹੈ। ਇਸ ਅਭਿਆਨ ਵਿੱਚ ਖਾਸ ਤੌਰ 'ਤੇ ਦੁਬਈ ਵਾਹਨ ਉੱਤੇ ਟਰਿਪਲ ਰਾਈਡ ਕਰਨ ਵਾਲੇ ਵਿਅਕਤੀ ਅਤੇ ਬਿਨਾਂ ਨੰਬਰ ਪਲੇਟ ਤੋਂ ਚਲਾਉਣ ਵਾਲੇ ਵਾਹਨ ਦੀ ਪਾਲ ਕੀਤੀ ਜਾ ਰਹੀ ਹੈ ਅਤੇ ਅਤੇ ਅਜਿਹਾ ਕਰਨ ਵਾਲੇ ਵਿਅਕਤੀਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੱਡਾ ਸਵਾ:ਜ਼ਿਕਰ ਯੋਗ ਹੈ ਕਿ ਅਜਿਹੀ ਨਾਕਾਬੰਦੀ ਰੋਪੜ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ, ਪਰ ਅਜਿਹੀ ਨਾਕਾਬੰਦੀ ਦਾ ਕੋਈ ਬਹੁਤਾ ਲਾਹੇਵੰਦ ਫਾਇਦਾ ਹੋਇਆ ਫਿਲਹਾਲ ਦਿਖਾਈ ਨਹੀਂ ਦਿੱਤਾ ਜਾ ਰਿਹਾ। ਖਾਨਾ ਪੂਰਤੀ ਦੇ ਨਾਮ ਦੇ ਉੱਤੇ ਕੁਝ ਚਾਲਕਾਂ ਦੇ ਚਲਾਨ ਜਰੂਰ ਕਰ ਦਿੱਤੇ ਜਾਂਦੇ ਹਨ। ਉਸ ਦੇ ਨਾਲ ਹੀ ਇੱਕ ਅਜਿਹੀ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਭ ਕੁਝ ਕੰਟਰੋਲ ਦੇ ਵਿੱਚ ਪਰ ਸ਼ਹਿਰ ਵਿੱਚ ਪਿਛਲੇ ਦਿਨਾਂ ਲਗਾਤਾਰ ਹੋ ਰਹੀਆਂ ਚੋਰੀਆਂ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਵੱਡਾ ਸਵਾਲ ਪੈਦਾ ਜਰੂਰ ਕਰਦੀਆਂ ਹਨ।
ਚੋਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਕੀਤਾ ਜਾਵੇਗਾ:ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਵਿੱਚ ਸ਼ਹਿਰ ਦੀ ਮੋਬਾਇਲ ਦੀਆਂ ਦੁਕਾਨਾਂ ਉੱਤੇ ਵੱਡੇ ਪੱਧਰ ਉੱਤੇ ਚੋਰੀਆਂ ਹੋਈਆਂ ਸਨ। ਸ਼ਹਿਰ ਦੀ ਇੱਕ ਮੋਬਾਈਲ ਦੀ ਦੁਕਾਨ ਤੋਂ ਕਰੀਬ 25 ਤੋਂ 30 ਲੱਖ ਰੁਪਏ ਤੱਕ ਦੇ ਮੋਬਾਈਲ ਚੋਰੀ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ ਪਰ ਉਸ ਚੀਜ਼ ਨੂੰ ਲੈ ਕੇ ਹੁਣ ਤੱਕ ਪੁਲਿਸ ਦੇ ਹੱਥ ਖਾਲੀ ਹਨ, ਜਦਕਿ ਸ਼ਹਿਰ ਦੇ ਵਿੱਚ ਥਾਂ ਥਾਂ ਉੱਤੇ ਸੀਸੀਟੀ ਕੈਮਰੇ ਲੱਗੇ ਹੋਏ ਹਨ। ਪੁਲਿਸ ਵੱਲੋਂ ਲਗਾਤਾਰ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਜਲਦ ਹੀ ਚੋਰਾਂ ਨੂੰ ਫੜ ਕੇ ਉਸ ਸਲਾਖਾਂ ਦੇ ਹਵਾਲੇ ਕੀਤਾ ਜਾਵੇਗਾ।