ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੇ 5 ਕਿਲੋ ਹੈਰੋਇਨ ਸਮੇਤ 4 ਤਸਕਰ ਕਾਬੂ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਪੁਲਿਸ ਨੇ ਨਾਕਾਬੰਦੀ ਦੌਰਾਨ 4 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਮਹਿਲਾ ਅਤੇ ਉਸ ਦਾ ਭਤੀਜਾ ਗੋਪੀ ਪਿੰਡ ਮੁਠਿਆਵਾਲਾ ਦਾ ਵਸਨੀਕ ਹੈ ਜੋ ਕਿ ਜ਼ਿਲ੍ਹਾ ਤਰਨ ਤਾਰਨ ਦੇ ਹਨ ਅਤੇ ਇਹ ਪਿੰਡ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦਾ ਹੈ। ਜਿਸ ਕਾਰਨ ਇਨ੍ਹਾਂ ਦੇ ਪਾਕਿਸਤਾਨੀ ਸਮਗਲਰਾਂ ਨਾਲ ਲੰਬੇ ਸਮੇਂ ਤੋਂ ਸਬੰਧ ਚੱਲ ਰਹੇ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਦਾ ਘਰ ਬਿਲਕੁਲ ਫੈਂਸਿੰਗ ਦੇ ਨਾਲ ਹੈ। ਉਸ ਦਾ ਪਤੀ ਵੀ ਹੈਰੋਇਨ ਸਮੇਤ ਰਾਜਸਥਾਨ ਜ਼ੇਲ੍ਹ ਵਿੱਚ ਬੰਦ ਹੈ।
ਐਨਡੀਪੀਐਸ ਐਕਟ ਤਹਿਤ ਕੇਸ ਦਰਜ
ਦੱਸਿਆ ਗਿਆ ਹੈ ਕਿ ਪਤੀ ਦੇ ਜ਼ੇਲ੍ਹ ਜਾਣ ਤੋਂ ਬਾਅਦ ਪਤਨੀ ਸਾਰਾ ਕੰਮ ਸੰਭਾਲ ਲਿਆ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਹੈਰੋਇਨ ਵੇਚਣ ਦਾ ਕੰਮ ਕਰਦਾ ਸੀ ਅਤੇ ਉਸ ਦਾ ਭਤੀਜਾ ਗੋਪੀ ਉਸ ਦੀ ਮਦਦ ਕਰਦਾ ਸੀ, ਉਸ ਦਾ ਕਹਿਣਾ ਹੈ ਕਿ ਗੋਪੀ 9ਵੀਂ ਜਮਾਤ ਤੱਕ ਪੜਿਆ ਹੈ ਗੋਪੀ ਵਿਰੁੱਧ ਫਿਰੋਜ਼ਪੁਰ ਵਿੱਚ ਵੀ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ।
ਪਾਕਿਸਤਾਨ ਰਾਹੀਂ ਮੰਗਵਾਈਆਂ ਕਾਫੀ ਨਸ਼ੇ ਦੀਆਂ ਖੇਪਾਂ
ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਹੈਰੋਇਨ ਦੇ ਸੌਦੇ ਬਾਰੇ ਹੋਰ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਦੇ ਪਾਕਿਸਤਾਨ ਤਸਕਰਾਂ ਦੇ ਨਾਲ ਸੰਬੰਧ ਹਨ ਤੇ ਕਈ ਵਾਰ ਇਹ ਤਰਨ ਤਾਰਨ ਅਤੇ ਲੋਪੋਕੇ ਸਰਹੱਦ ਤੋਂ ਇਹ ਨਸ਼ੇ ਦੀ ਖੇਪ ਮੰਗਵਾ ਚੁੱਕੇ ਹਨ। ਇਨ੍ਹਾਂ ਬਾਰੇ ਹੋਰ ਵੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੇ ਨਾਲ ਹੋਰ ਕੌਣ-ਕੌਣ ਲੋਕ ਸ਼ਾਮਿਲ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਕਾਫੀ ਨਸ਼ੇ ਦੀਆਂ ਖੇਪਾਂ ਪਾਕਿਸਤਾਨ ਰਾਹੀਂ ਮੰਗਵਾਈਆਂ ਹਨ ਉਨ੍ਹਾਂ ਦੇ ਨੈਟਵਰਕ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।
- "ਬੱਸਾਂ 'ਚ ਆਧਾਰ ਕਾਰਡ ਨਹੀਂ ਚੱਲਣਾ ਚਾਹੀਦਾ, ਸਰਕਾਰੀ ਬੱਸਾਂ ਸਿਰਫ਼ 5% ਹੀ ਚੱਲ ਰਹੀਆਂ" ਜਾਣੋ ਚੱਕਾ ਜਾਮ ਬਾਰੇ ਕੀ ਬੋਲੇ ਲੋਕ?
- ਪੰਜਾਬ 'ਚ ਆਉਂਦੇ ਦੋ ਦਿਨਾਂ ਅੰਦਰ ਸੰਘਣੀ ਧੁੰਦ ਪੈਣ ਦੇ ਅਸਾਰ,ਮੌਸਮ ਵਿਭਾਗ ਵੱਲੋਂ ਅਲਰਟ ਜਾਰੀ, ਮੀਂਹ ਦੀ ਵੀ ਜਤਾਈ ਗਈ ਸੰਭਾਵਨਾ
- ਇਨਸਾਫ ਮੋਰਚੇ ਵੱਲ ਕੂਚ ਤੋਂ ਪਹਿਲਾਂ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨਜ਼ਰਬੰਦ, ਪੁਲਿਸ ਨੇ ਪਾਇਆ ਘੇਰਾ