ਹੈਦਰਬਾਦ ਡੈਸਕ: ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਕਿਸਾਨਾਂ ਦੇ ਮੋਰਚੇ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਹਰ ਕੋਈ ਬਿਆਨ ਦੇ ਰਿਹਾ ਹੈ। ਇਸੇ ਦੌਰਾਨ ਹੁਣ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਹੈ। ਇਸੇ ਕਾਰਨ ਸਾਡੇ ਮੰਤਰੀਆਂ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ ਸੀ।
ਸਿਰਫ਼ 5 ਮਿੰਟ 'ਚ ਖ਼ਤਮ ਹੋ ਜਾਵੇਗੀ ਮੁਸ਼ਕਿਲ!
"ਜੇਕਰ ਪ੍ਰਧਾਨ ਮੰਤਰੀ ਚਾਹੁਣ ਤਾਂ ਇੱਕ ਫੋਨ ਨਾਲ ਕਿਸਾਨਾਂ ਦੇ ਮਸਲੇ ਹੱਲ ਹੋ ਸਕਦੇ ਨੇ, ਉਨ੍ਹਾਂ ਨੂੰ ਗ੍ਰਹਿ ਮੰਤਰੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਗੱਲਬਾਤ ਕਰਕੇ ਕਿਸਾਨਾਂ ਨਾਲ ਫੋਨ 'ਤੇ ਗੱਲ ਕਰਨੀ ਚਾਹੀਦੀ ਹੈ। ਇੱਕ ਫੋਨ ਨਾਲ ਕਿਸਾਨਾਂ ਦਾ ਮਸਲਾ ਹੱਲ ਹੋ ਸਕਦਾ ਅਤੇ ਪੰਜਾਬ-ਹਰਿਆਣਾ ਦਾ ਬਾਰਡਰ ਖੁੱਲ੍ਹ ਜਾਵੇਗਾ। ਜਿਸ ਦੇ ਬੰਦ ਹੋਣ ਨਾਲ ਹੁਣ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ"।- ਡਾ. ਬਲਬੀਰ ਸਿੰਘ, ਸਿਹਤ ਮੰਤਰੀ ਪੰਜਾਬ
#WATCH | Chandigarh | On the health condition of farmer leader Jagjit Singh Dallewal, Punjab Health Minister Balbir Singh says," punjab government is worried about his health condition...i appeal to the pm and union agriculture minister should talk to them..." pic.twitter.com/vNZnUDxVg2
— ANI (@ANI) January 7, 2025
'ਜੋ ਸੁਪਰੀਮ ਕੋਰਟ ਆਖੇ ਉਹੀ ਕਰਾਂਗੇ'
ਉਧਰ ਦੂਜੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਮੀਡੀਆ ਵੱਲੋਂ ਕਿਸਾਨਾਂ ਦੇ ਮਸਲੇ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਆਪਣੀ ਚੁੱਪੀ ਤੋੜਦੇ ਆਖਿਆ ਕਿ ਜਿਵੇਂ ਮਾਣਯੋਗ ਸੁਪਰੀਮ ਕੋਰਟ ਹੁਕਮ ਦੇਵੇਗੀ, ਅਸੀਂ ਉਸ ਹੁਕਮ ਦੀ ਪਾਲਣਾ ਕਰਾਂਗੇ।
#WATCH | Delhi: Union Agriculture Minister Shivraj Singh Chouhan says, " we purchase crops on msp through the state governments. i recently called for a meeting of all agriculture ministers and delhi does not have one. the 'pm fasal bima yojana' is not implemented here... the… pic.twitter.com/Y7ohEK3Onf
— ANI (@ANI) January 7, 2025
ਡੱਲੇਡਾਲ ਦੀ ਸਿਹਤ ਨਾਸਾਜ਼
ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ੍ਹ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਚਾਨਕ ਬਹੁਤ ਜਿਆਦਾ ਖਰਾਬ ਹੋ ਗਈ ਸੀ। ਉਹ ਕੁਝ ਸਮੇਂ ਲਈ ਬੇਹੋਸ਼ੀ ਦੀ ਹਾਲਤ 'ਚ ਚਲੇ ਗਏ ਸਨ। ਜਿਸ ਤੋਂ ਬਾਅਦ ਡਾਕਟਰਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਸੀ। ਤਕਰੀਬਨ ਇੱਕ ਘੰਟੇ ਤੱਕ ਉਨ੍ਹਾਂ ਦੇ ਸਰੀਰ ਦੀ ਮਸਾਜ ਕਰਨ ਤੋਂ ਮਗਰੋਂ ੳੇੁਨ੍ਹਾਂ ਦਾ ਬੀਪੀ ਕੁੱਝ ਠੀਕ ਹੋਇਆ। ਇਸੇ ਕਾਰਨ ਹੁਣ ਡਰ ਬਣਿਆ ਹੋਇਆ ਕਿ ਡੱਲੇਵਾਲ ਨੂੰ ਕਿਸੇ ਸਮੇਂ ਕੁੱਝ ਵੀ ਹੋ ਸਕਦਾ ਹੈ। ਇਸ ਸਭ ਦੇ ਚੱਲਦੇ ਲਗਾਤਾਰ ਉਨ੍ਹਾਂ ਦੀ ਸਿਹਤਯਾਬੀ ਅਤੇ ਲੰਬੀਂ ਉਮਰ ਲਈ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਹਨ।
- "ਪੰਜਾਬੀਆਂ ਦੇ ਐਕਸ਼ਨ ਨੇ ਢਾਹਿਆ ਛੋਟਾ ਪਹਿਲਵਾਨ, ਹੁਣ ਦਿੱਲੀ ਵਾਲੇ ਵੱਡੇ ਪਹਿਲਵਾਨ ਨੂੰ ਢਾਹਣ ਦੀ ਕਰੋ ਤਿਆਰੀ", ਸਰਵਣ ਸਿੰਘ ਪੰਧੇਰ ਨੇ ਦੱਸੀ ਅਗਲੀ ਰਣਨੀਤੀ
- "ਬੱਸਾਂ 'ਚ ਆਧਾਰ ਕਾਰਡ ਨਹੀਂ ਚੱਲਣਾ ਚਾਹੀਦਾ, ਸਰਕਾਰੀ ਬੱਸਾਂ ਸਿਰਫ਼ 5% ਹੀ ਚੱਲ ਰਹੀਆਂ" ਜਾਣੋ ਚੱਕਾ ਜਾਮ ਬਾਰੇ ਕੀ ਬੋਲੇ ਲੋਕ?
- ਅਚਾਨਕ ਵਿਗੜ ਗਈ ਡੱਲੇਵਾਲ ਦੀ ਸਿਹਤ, ਡਾਕਟਰਾਂ ਨੂੰ ਵੀ ਹੱਥਾਂ-ਪੈਰਾਂ ਦੀ ਪਈ, ਜਾਣੋ ਹੁਣ ਕਿਵੇਂ ਹੈ ਹਾਲਤ