ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਬਰਨਾਲਾ ਵਿਖੇ ਵਿਸ਼ਵ ਔਰਤ ਦਿਵਸ ਮਨਾਇਆ ਗਿਆ। ਬਰਨਾਲਾ ਦੀ ਦਾਣਾ ਮੰਡੀ ਵਿੱਚ ਔਰਤ ਦਿਵਸ ਮੌਕੇ ਔਰਤਾਂ ਦਾ ਵੱਡਾ ਇਕੱਠ ਕੀਤਾ ਗਿਆ। ਪੰਜਾਬ ਭਰ ਤੋਂ 7 ਹਜ਼ਾਰ ਦੇ ਕਰੀਬ ਔਰਤਾਂ ਸਮਾਗਮ ਵਿੱਚ ਸ਼ਾਮਲ ਹੋਈਆਂ ਸਟੇਜ ਦੀ ਕਾਰਵਾਈ ਵੀ ਔਰਤ ਆਗੂਆਂ ਵਲੋਂ ਚਲਾਈ ਗਈ। ਸਮਾਗਮ ਦੌਰਾਨ ਔਰਤਾਂ ਦੇ ਹਾਲਾਤਾਂ ਅਤੇ ਮੌਜੂਦਾ ਸੰਘਰਸ਼ਾਂ ਬਾਰੇ ਚਰਚਾ ਹੋਈ। 14 ਨੂੰ ਦਿੱਲੀ ਦੀ ਕਿਸਾਨ ਮਹਾਂਰੈਲੀ ਵਿੱਚ ਜਾਣ ਲਈ ਲਾਮਬੰਦੀ ਵੀ ਕੀਤੀ ਗਈ। ਮਹਿਲਾ ਦਿਵਸ ਮੌਕੇ ਕੇਂਦਰ ਸਰਕਾਰ ਵਲੋਂ 100 ਰੁਪਏ ਸਿਲੰਡਰ ਦੇ ਰੇਟ ਘਟਾਉਣ ਨੂੰ ਔਰਤਾਂ ਅਤੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਚੋਣਾਂ ਦੀ ਡਰਾਮੇਬਾਜ਼ੀ ਦੱਸਿਆ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਹਰ ਸਾਲ ਇਸ ਦਿਨ ਨੂੰ ਔਰਤਾਂ ਦਾ ਵੱਡਾ ਇਕੱਠ ਕਰਕੇ ਮਨਾਇਆ ਜਾਂਦਾ ਰਿਹਾ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਬਰਨਾਲਾ ਦੀ ਦਾਣਾ ਮੰਡੀ ਵਿੱਚ ਪੰਜਾਬ ਭਰ ਤੋਂ 7 ਹਜ਼ਾਰ ਦੇ ਕਰੀਬ ਔਰਤਾਂ ਸ਼ਾਮਲ ਹੋਈਆਂ ਹਨ। ਉਥੇ ਨਾਲ ਹੀ ਉਹਨਾਂ 14 ਮਾਰਚ ਨੂੰ ਦਿੱਲੀ ਵਿਖੇ ਹੋ ਰਹੀ ਕਿਸਾਨ ਮਹਾਂ ਰੈਲੀ ਸਬੰਧੀ ਕਿਹਾ ਕਿ 200 ਬੱਸਾਂ ਰਾਹੀਂ ਜੱਥੇਬੰਦੀ ਇਸ ਰੈਲੀ ਵਿੱਚ ਸ਼ਾਮਲ ਹੋਵੇਗੀ। ਇੱਕ ਦਿਨ ਪਹਿਲਾਂ ਪੰਜਾਬ ਦੇ ਬੁਢਲਾਡਾ ਏਰੀਏ ਨੇੜੇ ਇਕੱਠੇ ਹੋਵਾਂਗੇ ਅਤੇ ਅਗਲੇ ਦਿਨ ਦਿੱਲੀ ਨੂੰ ਰਵਾਨਾ ਹੋਵਾਂਗੇ। ਉੱਥੇ ਨਾਲ ਹੀ ਉਹਨਾਂ 10 ਮਾਰਚ ਨੂੰ ਪੰਜਾਬ ਦੀਆਂ ਚਾਰ ਕਿਸਾਨ ਜੱਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਨਾਲ ਹੀ ਉਹਨਾਂ 12 ਵਜੇ ਤੱਕ 4 ਵਜੇ ਤੱਕ ਸੰਘਰਸ਼ ਕੀਤਾ ਜਾਵੇਗਾ।